ਪਠਾਨਕੋਟ, 9 ਮਾਰਚ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਧਾਰਕਲ੍ਹਾ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ 001-
ਸੁਜਾਨਪੁਰ ਸ੍ਰੀਮਤੀ ਡਾ. ਨਿਧੀ ਕਲੋਤਰਾ ਨੇ ਦੱਸਿਆ ਹੈ ਕਿ ਭਾਰਤ ਚੋਣ ਕਮਿਸਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ 11 ਮਾਰਚ 2018 ਦਿਨ ਐਤਵਾਰ ਨੂੰ ਸੁਜਾਨਪੁਰ ਹਲਕੇ ਵਿੱਚਲੇ ਸਮੁੱਚੇ 197 ਪੋਲਿੰਗ ਸਟੇਸ਼ਨਾਂ ਉਪਰ ਵਿਸ਼ੇਸ ਕੈਂਪ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ ਕੈਂਪ ਦੋਰਾਨ ਸਮੁੱਚੇ ਬੀ.ਐਲ.ਓ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਤੇ ਸਵੇਰੇ 9 ਵਜ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਅਤੇ 18-19/20 ਸਾਲ ਤੱਕ ਦੇ ਨੋਜਵਾਨਾਂ ਦੀ ਵੋਟਰ ਰਜਿਸਟ੍ਰੇਸਨ ਸਬੰਧੀ ਫਾਰਮ ਪ੍ਰਾਪਤ ਕਰਨਗੇ।
ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਨੌਜਵਾਨਾ ਦੀ ਉਮਰ 01 ਜਨਵਰੀ 2018 ਨੂੰ 18 ਸਾਲ ਦੀ ਹੋ ਗਈ ਹੈ ਜਾਂ ਇਸ ਤੋ ਉਪਰ ਹੈ ਅਤੇ ਉਹਨਾ ਨੇ ਹੁਣ ਤੱਕ ਆਪਣੀ ਵੋਟ ਨਹੀ ਬਣਾਈ, ਉਹ ਭਾਰਤ ਕਮਿਸ਼ਨ ਵੱਲੋ ਤਿਆਰ ਕੀਤੇ ਗਏ ਪੋਰਟਲ `ਤੇ ਫਾਰਮ ਨੰਬਰ 6 ਆਨਲਾਈਨ ਅਪਲਾਈ ਕਰਕੇ ਆਪਣੀ ਵੋਟ ਅਪਲਾਈ ਕਰਨ ਅਤੇ ਭਾਰਤ ਦੇ ਜਿੰਮੇਵਾਰ ਨਾਗਰਿਕ ਹੋਣ ਦਾ ਆਪਣਾ ਫਰਜ ਨਿਭਾਉਣ।ਉਨ੍ਹਾਂ 001-ਸੁਜਾਨਪੁਰ ਹਲਕੇ ਦੇ ਨੌਜਵਾਨ ਲੜਕੇ/ਲੜਕੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਨਲਾਈਨ ਵਿਧੀ ਦਾ ਵੱਧ ਤੋ ਵੱਧ ਉਪਯੋਗ ਕਰਕੇ ਆਪਣੀ ਵੋਟ ਅਪਲਾਈ ਕਰਨ ।
ਡਾ. ਨਿਧੀ ਕਲੋਤਰਾ ਉਪ ਮੰਡਲ ਮੈਜਿਸਟਰੇਟ ਧਾਰ ਕਲ੍ਹਾ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ 001-ਸੁਜਾਨਪੁਰ ਨੇ 001-ਸੁਜਾਨਪੁਰ ਦੇ 18 ਸਾਲ ਜਾਂ ਇਸ ਤੋ ਉਪਰ ਉਮਰ ਦੇ ਨੌਜਵਾਨ/ ਵਿਆਕਤੀਆਂ ਜੋ ਇਸ ਸਮੇ ਭਾਰਤ ਦੇ ਵਸਨੀਕ ਨਹੀ ਹਨ ਅਤੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਰੁਜਗਾਰ ਖਾਤਰ ਵਿਦੇਸ਼ਾਂ ਵਿੱਚ ਗਏ ਹੋਏ ਹਨ ਅਜਿਹੇ ਨੌਜਵਾਨਾ/ਵਿਆਕਤੀਆ ਨੂੰ ਅਪੀਲ ਕੀਤੀ ਹੈ ਕਿ ਉਹ ਓਵਰਸੀਜ ਇਲੈਕਟਰ ਵੱਜੋ ਆਪਣੇ ਪੋਲਿੰਗ ਏਰੀਏ ਦੀ ਵੋਟਿੰਗ ਸੂਚੀ ਵਿੱਚ ਆਪਣੀ ਵੋਟ ਰਜਿਸਟ੍ਰੇਸਨ ਕਰਵਾਉਣ ਅਜਿਹਾ ਕਰਨ ਲਈ ਉਹ ਜਾਂ ਉਹਨਾ ਦੇ ਪਰਿਵਾਰਿਕ ਮੈਬਰ ਉਹਨਾ ਦਾ ਫਾਰਮ ਨੰ: 6-ਏ ਸਮੇਤ ਪਾਸਪੋਰਟ ਦੀ ਕਾਪੀ ਲਗਾ ਕੇ ਸਮੇਤ ਹੋਰ ਲੋੜੀਦੇ ਦਸਤਾਵੇਜ ਸਬੰਧਤ ਬੀ ਐਲ ੳ ਨੂੰ 11 ਮਾਰਚ 2018 ਨੂੰ ਲਗਾਏ ਜਾ ਰਹੇ ਵਿਸ਼ੇਸ ਕੈਂਪ ਦੋਰਾਨ ਆਪਣੇ ਪੋਲਿੰਗ ਸਟੇਸਨ ਤੇ ਜਾ ਕੇ ਆਪਣਾ ਫਾਰਮ ਜਮ੍ਹਾ ਕਰਵਾਉਣ ਤਾਂ ਜੋ ਉਹਨਾ ਨੂੰ ੳਵਰਸੀਜ ਇਲੈਕਟਰ ਵਜੋ ਰਜਿਸਟਰਡ ਕੀਤਾ ਜਾ ਸਕੇ।
ਉਪ ਮੰਡਲ ਮੈਜਿਸਟਰੇਟ ਧਾਰਕਲ੍ਹਾ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ 001-ਸੁਜਾਨਪੁਰ ਨੇ ਇਹ ਵੀ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਅਪੰਗ ਵਿਆਕਤੀ, ਜਿੰਨਾ ਨੂੰ ਵੋਟਰ ਸੂਚੀ ਵਿੱਚ ਹਾਲੇ ਤੱਕ ਸ਼ਾਮਿਲ ਨਹੀ ਕੀਤਾ ਗਿਆ, ਉਹ 11 ਮਾਰਚ ਨੂੰ ਲਗਾਏ ਜਾ ਰਹੇ ਵਿਸ਼ੇਸ ਕੈਂਪ ਦੋਰਾਨ ਆਪਣੇ ਸਬੰਧਤ ਪੋਲਿੰਗ ਸਟੇਸਨ ਵਿੱਚ ਜਾ ਕੇ ਆਪਣਾ ਵੋਟ ਅਪਲਾਈ ਕਰਨ, ਤਾਂ ਜੋ ਉਹਨਾ ਨੂੰ ਵੋਟਰ ਸੂਚੀ ਵਿੱਚ ਉਹਨਾ ਦੀ ਅਪੰਗਤਾਂ ਦੀ ਕੈਟਾਗਿਰੀ ਅਨੁਸਾਰ ਰਜਿਸਟਰਡ ਕੀਤਾ ਜਾਵੇ ਤਾਂ ਚੋਣਾਂ ਦੌਰਾਨ ਉਹਨਾ ਨੂੰ ਵੋਟ ਪਾਉਣ ਵਿਚ ਦਿੱਤੀ ਜਾਣ ਵਾਲੀ ਸਹੂਲਤ ਵਿਚ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media