Wednesday, August 12, 2026

ਖ਼ਾਲਸਾ ਮੈਨੇਜ਼ਮੈਂਟ ਦੇ ਵਿੱਦਿਅਕ ਅਦਾਰਿਆਂ ਨੇ ਮਨਾਇਆ ਮਹਿਲਾ ਦਿਵਸ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਅੱਜ ਵਿਸ਼ਵ ਕੌਮਾਂਤਰੀ ਔਰਤ ਦਿਵਸ ਮੌਕੇ ਖ਼ਾਲਸਾ ਕਾਲਜ PPN0903201815ਗਵਰਨਿੰਗ ਕੌਂਸਲ ਅਧੀਨ ਚਲ ਰਹੇ ਵਿੱਦਿਅਕ ਅਦਾਰਿਆਂ ਖ਼ਾਲਸਾ ਕਾਲਜ ਆਫ਼ ਨਰਸਿੰਗ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ‘ਮਹਿਲਾ ਦਿਵਸ’ ਮਨਾਇਆ ਗਿਆ।‘ਯੂਨਾਈਟਡ ਨੇਸ਼ਨਜ ਵੂਮੈਨ’ ਵੱਲੋਂ ਦਿੱਤੇ ਗਏ ਸੰਦੇਸ਼ ‘ਪ੍ਰੈਸ ਫ਼ਾਰ ਪ੍ਰੋਗਰੈਸ’ (ਤਰੱਕੀ ਲਈ ਅੱਗੇ ਵਧੋ) ਸਬੰਧੀ ਖ਼ਾਲਸਾ ਕਾਲਜ ਦੇ ਬਾਹਰ ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਪੋਸਟਰ ਪ੍ਰਦਰਸ਼ਨੀ ਲਗਾਈ ਗਈ।
    ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਔਰਤ ਪ੍ਰਤੀ ਸਮਾਜ ਦੇ ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ, ਪ੍ਰੰਤੂ ਜਿਹੜੇ ਨਿਸ਼ਠਾਵਾਦੀ ਲੋਕ ਹੁੰਦੇ ਹਨ, ਉਹ ਭਾਵੇ ਔਰਤ ਹੀ ਹੋਵੇ ਜਰੂਰ ਉਭਰ ਕੇ ਆਉਂਦੇ ਹਨ ਅਤੇ ਆਪਣੀ ਪਹਿਚਾਣ ਬਣਾਉਂਦੇ ਹਨ।
    PPN0903201816ਨਰਸਿੰਗ ਕਾਲਜ ਦੀਆਂ ਵਿਦਿਆਰਥੀਆਂ ਨੇ ਪ੍ਰਿੰਸੀਪਲ ਮੈਡਮ ਨੀਲਮ ਹੰਸ ਦੇ ਸਹਿਯੋਗ ਨਾਲ ਮੈਡਮ ਯਸ਼ਪ੍ਰੀਤ ਕੌਰ ਅਤੇ ਮੈਡਮ ਸੁਖਜਿੰਦਰ ਕੌਰ ਦੀ ਨਿਗਰਾਨੀ ਹੇਠ ਪ੍ਰਭਾਵਸ਼ਾਲੀ ਢੰਗ ਨਾਲ ਵੱਖ-ਵੱਖ ਭਾਸ਼ਾਵਾਂ ’ਚ ਤਿਆਰ ਕੀਤੇ ਗਏ ਪੋਸਟਰਾਂ ਦੀ ਪ੍ਰਦਰਸ਼ਨੀ ਨੂੰ ਸਜਾਇਆ ਗਿਆ।ਹਰੇਕ ਵਿਦਿਆਰਥਣ ਦੇ ਹੱਥ ’ਚ ਫੜ੍ਹੇ ਪੋਸਟਰ ਯੂਨਾਈਟਿਡ ਨੇਸ਼ਨਜ ਵੂਮੈਨ ਵਲੋਂ ਦਿੱਤੇ ਗਏ ਸੰਦੇਸ਼ ਦੀ ਪ੍ਰੋੜਤਾ ਕਰ ਰਹੇ ਸਨ ਕਿ ਔਰਤਾਂ ਨੂੰ ਯੋਗ ਤਰੱਕੀ ਲਈ ਖੁਦ ਅੱਗੇ ਹੋਣਾ ਚਾਹੀਦਾ ਹੈ।ਪੋਸਟਰਾਂ ’ਚ ਸੁਚੱਜੇ ਢੰਗ ਨਾਲ ਔਰਤ ਦੇ ਹੱਕਾਂ ਦੀ ਗੱਲ ਕੀਤੀ ਗਈ ਅਤੇ ਹਰ ਆਏ ਦਿਨ ਔਰਤਾਂ ’ਤੇ ਹੋ ਰਹੇ ਜੁਲਮਾਂ ਖਿਲਾਫ਼ ਡੱਟਣ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਨਰਸਿੰਗ ਕਾਲਜ ਤੋਂ ਮੈਡਮ ਮੋਨਿਕਾ ਡੋਗਰਾ, ਮੈਡਮ ਮੀਨੂ ਸ਼ਰਮਾ, ਮੈਡਮ ਸਰਬਜੋਤ ਕੌਰ ਅਤੇ ਮੈਡਮ ਸੁਗੁਨਾ.ਐਸ ਬਾਪੂ ਵੀ ਹਾਜ਼ਰ ਹੋਏ ਅਤੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਹੱਕਾਂ ਸਬੰਧੀ ਜਾਣਕਾਰੀ ਦਿੱਤੀ।
    ਐਜੂਕੇਸ਼ਨ ਕਾਲਜ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਸ੍ਰੀਮਤੀ ਮਨਜੋਤ ਢਿੱਲੋਂ ਡਾਇਰੈਕਟਰ ਅਤੇ ਫਾਊਂਡਰ ਮਾਊਂਟ ਲਿਟਰਾ ਜ਼ੀ ਸਕੂਲ ਅਤੇ ਡਾ. ਪੁਨੀਤ ਢਿੱਲੋਂ ਮੁੱਖੀ, ਜਨਰਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ, ਖ਼ਾਲਸਾ ਕਾਲਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਆਪਣੇ ਭਾਸ਼ਣ ’ਚ ਡਾ. ਪੁਨੀਤ ਢਿੱਲੋਂ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ’ਚ ਨਾਰੀ ਸ਼ਸ਼ਕਤੀਕਰਣ ਕਰਨ ਲਈ ਸਰਕਾਰ ਨੂੰ ਨੀਤੀਆਂ ਬਣਾਉਣ ਦੀ ਜਗ੍ਹਾ ਤੇ ਔਰਤ ਨੂੰ ਉਸਦੇ ਮਨੁੱਖੀ ਅਧਿਕਾਰ ਹੀ ਦੇ ਦੇਣੇ ਚਾਹੀਦੇ ਹਨ।ਆਪਣੇ ਭਾਸ਼ਣ ’ਚ ਮਨਜੋਤ ਢਿੱਲੋਂ ਨੇ ਕਿਹਾ ਕਿ ਔਰਤ ਸਮਾਜ ਦੀ ਸਿਰਜਣਾ ਕਰਦੀ ਹੈ ਅਤੇ ਸਾਡੇ ਸਮਾਜ ’ਚ ਬਹੁਤ ਸਾਰੇ ਅਜਿਹੇ ਮਰਦ ਵੀ ਹਨ ਜਿਹੜੇ ਕਿ ਔਰਤ ਦਾ ਦਰਜਾ ਉਚਾ ਚੁੱਕਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਔਰਤ ਨੂੰ ਆਪਣੀ ਪਹਿਚਾਨ ਭੁੱਲਣੀ ਨਹੀਂ ਚਾਹੀਦੀ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply