ਪਠਾਨਕੋਟ, 9 ਮਾਰਚ (ਪੰਜਾਬ ਪੋਸਟ ਬਿਊਰੋ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੋਕੇ ’ਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ
ਵੱਲੋਂ ਸਵੱਛ ਸ਼ਕਤੀ-2018 ਕਥਨ ਨੂੰ ਸਮਰਪਿਤ ਮਹਿਲਾ ਦਿਵਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਵਿਭਾਗ ਦੇ ਜ਼ਿਲ੍ਹਾ ਦਫਤਰ ਵਿਖੇ ਮਨਾਇਆ ਗਿਆ।ਜਿਸ ਦੀ ਪ੍ਰਧਾਨਗੀ ਐਕਸੀਅਨ ਰਾਜੇਸ਼ ਖੋਸਲਾ ਨੇ ਕੀਤੀ।ਸਮਾਰੋਹ ਵਿੱਚ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ (ਜ) ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਇਸ ਮੋਕੇ ’ਤੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ (ਜ) ਨੇ ਕਿਹਾ ਕਿ ਸਰਕਾਰ ਦਾ ਇਕ ਉਦੇਸ਼ ਹੈ ਕਿ ਖੁੱਲੇ ਵਿੱਚ ਪਖਾਨੇ ਜਾਣ ਦੀ ਸੋਚ ਨੂੰ ਬਦਲਿਆ ਜਾਵੇ ਅਤੇ ਇਹ ਤਦ ਹੀ ਹੋ ਸਕਦਾ ਹੈ ਜਦ ਤੱਕ ਮਹਿਲਾਵਾਂ ਜਾਗਰੂਕ ਹੋਣਗੀਆਂ।ਉਨ੍ਹਾਂ ਕਿਹਾ ਕਿ ਅੱਜ ਦੀ ਮਹਿਲਾ ਹਰੇਕ ਖੇਤਰ ਵਿੱਚ ਆਪਣਾ ਲੋਹਾ ਮਨਵਾ ਚੁੱਕੀ ਹੈ ਅਤੇ ਸਰਕਾਰ ਵੱਲੋਂ ਜੋ ਸੋਚ ਲੈ ਕੇ ਇਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ।ਇਸ ਦੇ ਲਈ ਮਹਿਲਾਵਾਂ ਨੂੰ ਚਾਹੀਦਾ ਹੈ ਕਿ ਉਹ ਵੀ ਅੱਗੇ ਆਉਣ।ਇਸ ਮੋਕੇ ਵਿਭਾਗ ਵਲੋਂ ਪਿੰਡ-ਪਿੰਡ ਵਿੱਚ ਲਗਾਈਆਂ ਮਹਿਲਾਵਾਂ ਮੋਟੀਵੇਟਰਾਂ, ਸਰਪੰਚਾਂ ਆਦਿ ਨੂੰ ਵਧੀਆ ਕਾਰਗੁਜਾਰੀ ਦੇ ਲਈ ਸਨਮਾਨਤ ਵੀ ਕੀਤਾ ਗਿਆ।ਜਿਨ੍ਹਾ ਵਿਚੋਂ ਪ੍ਰੀਤ ਕੌਰ ਸਰਪੰਚ ਜੰਡਵਾਲ, ਰਾਜ ਕੁਮਾਰੀ ਸਰਪੰਚ ਭੋਆ, ਰੰਜਨਾਂ ਦੇਵੀ ਸ਼ਹੀਦਪੁਰ, ਸ਼ਸ਼ੀ ਬਾਲਾ ਫਰਵਾਲ ਕਲੋਨੀ, ਆਸ਼ਾ ਰਾਣੀ ਫੁਲ ਪਿਆਰਾ, ਵੀਨਾ ਦੇਵੀ ਗੰਦਲਾ ਲਾਹੜੀ, ਦਰਸ਼ਨਾ ਦੇਵੀ ਮੂੱਦੇ, ਨੀਲਮ ਕੁਮਾਰੀ ਕੇਲਾਸਪੁਰ, ਪ੍ਰੋ. ਕ੍ਰਿਸ਼ਨਾ ਦੇਵੀ ਏ.ਬੀ ਕਾਲਜ ਪਠਾਨਕੋਟ, ਅਨਸੁਈਆ ਦੇਵੀ, ਰਾਜੇਸ਼ ਸ਼ਰਮਾ, ਮਾਸਟਰ ਮੋਟੀਵੇਟਰ ਸੈਨੀਟੇਸ਼ਨ ਵਿੰਗ ਯਸ ਰਾਣੀ, ਪ੍ਰਵੀਨ ਕੁਮਾਰੀ, ਪ੍ਰੇਮ ਲਤਾ, ਸੁਨੀਲ ਬਾਲਾ, ਮੋਨਿਕਾ, ਸੋਨੀਆ, ਉਪਦੇਸ਼, ਪੂਨਮ ਦੇਵੀ, ਨੀਲਮ ਚੋਧਰੀ, ਮਨਿੰਦਰ ਕੌਰ, ਰਜਨੀ ਬਾਲਾ, ਰਜਨੀ ਸ਼ਰਮਾ, ਅੰਜੂ ਸ਼ਰਮਾ ਐਸ.ਡੀ.ਈ, ਧੀਰਜ ਡੋਗਰਾ, ਬਲਾਕ ਕੋਆਰਡੀਨੇਟਰ ਗੋਸ ਪਾਲ, ਰਮਨ ਕੁਮਾਰ, ਭੁਪਿੰਦਰ ਸਿੰਘ ਆਦਿ ਨੂੰ ਸਨਮਾਨਿਤ ਕੀਤਾ ਗਿਆ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media