Monday, February 2, 2026

ਸਿਹਤ ਮੰਤਰੀ ਵਲੋਂ ਮੈਡੀਕਲ ਕਾਲਜ ਦੇ ਹੋਸਟਲ ਦੀ ਤਰੁੰਤ ਮੁਰੰਮਤ ਦਾ ਐਲਾਨ

ਨਵੇਂ ਹੋਸਟਲ ਵੀ ਛੇਤੀ ਖੋਲ੍ਹਣ ਦੀ ਕੀਤੀ ਹਦਾਇਤ

PPN1003201807ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਹਤ ਅਤੇ ਡਾਕਟਰੀ ਸਿੱਖਿਆ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਗੁਰੂ ਨਾਨਕ ਹਸਪਤਾਲ ਅਤੇ ਮੈਡੀਕਲ ਕਾਲਜ ਵਿਚ ਚੱਲ ਰਹੇ ਵਿਦਿਆਰਥੀਆਂ ਦੇ ਹੋਸਟਲ ਦਾ ਦੌਰਾ ਕੀਤਾ ਅਤੇ ਹੋਸਟਲ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ ਤੁਰੰਤ ਹੋਸਟਲ ਦੀ ਮੁਰੰਮਤ ਲਈ ਤਰੁੰਤ 10 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ। ਸਿਹਤ ਮੰਤਰੀ ਸਵਾਮੀ ਵਿਵੇਕਾਨੰਦ ਨਸ਼ਾ ਛੁਡਾੳੂ ਕੇਂਦਰ ਗਏ ਅਤੇ ਉਥੇ ਸਰਕਾਰ ਵੱਲੋਂ ਨਸ਼ਾ ਕਰਨ ਵਾਲੇ ਵਿਅਕਤੀਆਂ ਲਈ ਸ਼ੁਰੂ ਕੀਤੀ ਨਵੀਂ ਇਲਾਜ ਪ੍ਰਣਾਲੀ ‘ਓਟਸ’ ਬਾਰੇ ਡਾਕਟਰਾਂ ਅਤੇ ਮਰੀਜਾਂ ਕੋਲੋਂ ਰੈਅ ਲਈ।ਉਨਾਂ ਹਸਪਤਾਲ ਵਿਚ ਦਾਖਲ ਮਰੀਜਾਂ ਨਾਲ ਗੱਲਬਾਤ ਕਰਕੇ ਜਿੱਥੇ ਇਲਾਜ ਕੇਂਦਰ ਬਾਰੇ ਵਿਚਾਰ ਲਏ, ਉਥੇ ਨਸ਼ੇ ਦੀ ਸਪਲਾਈ ਲਾਇਨ ਬਾਰੇ ਪੁੱਛਣ ਦਾ ਯਤਨ ਵੀ ਕੀਤਾ।
          ਇਸ ਮੌਕੇ ਮੈਡੀਕਲ ਸਿੱਖਿਆ ਦੇ ਵਿਦਿਆਰਥੀਆਂ ਨੇ ਉਨਾਂ ਨੂੰ ਹੋਸਟਲ ਦੀ ਮਾੜੀ ਹਾਲਤ ਤੋਂ ਜਾਣੂੰ ਕਰਵਾਇਆ ਤਾਂ ਸਿਹਤ ਮੰਤਰੀ ਤਰੁੰਤ ਉਨਾਂ ਲੜਕਿਆਂ ਨੂੰ ਨਾਲ ਕੈ ਹੋਸਟਲ ਵੇਖਣ ਚਲੇ ਗਏ।ਹੋਸਟਲ ਦੀ ਬਦਤਰ ਹਾਲਤ ਵੇਖਦੇ ਹੋਏ ਉਨਾਂ ਆਡੀਟੋਰੀਅਮ ਵਿਚ ਹੋਏ ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਹੋਸਟਲ ਦੀ ਮੁਰੰਮਤ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕਰਦੇ ਕਿਹਾ ਕਿ ਸਾਡੇ ਸਾਰਿਆਂ ਲਈ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਇਸ ਪਾਸੇ ਪਿਛਲੇ 10 ਸਾਲ ਤੋਂ ਧਿਆਨ ਨਹੀਂ ਦੇ ਸਕੇ।ਉਨਾਂ ਕਿਹਾ ਕਿ ਕਾਲਜ ਵਿਚ ਨਵੇਂ ਬਣ ਰਹੇ ਹੋਸਟਲ ਵੀ ਨਿਕਟ ਭਵਿੱਖ ਵਿਚ ਚਾਲੂ ਕਰਵਾ ਕੇ ਵਿਦਿਆਰਥੀਆਂ ਦੇ ਹਵਾਲੇ ਕਰ ਦਿੱਤੇ ਜਾਣਗੇ। ਉਨਾਂ ਕਾਲਜ ਪਿ੍ਰੰਸੀਪਲ ਨੂੰ ਹਦਾਇਤ ਕੀਤੀ ਕਿ ਉਹ ਛੇਤੀ ਤੋਂ ਛੇਤੀ ਕਾਲਜ ਕੈਂਪਸ ਨੂੰ ਵਾਈ-ਫਾਈ ਕਰਕੇ ਵਿਦਿਆਰਥੀਆਂ ਤੇ ਸਟਾਫ ਨੂੰ ਸਹੂਲਤ ਦੇਣ।
      ਇਸ ਮੌਕੇ ਸੰਖੇਪ ਸੰਬੋਧਨ ਵਿਚ ਉਨਾਂ ਬੀਤੇ ਦਿਨੀਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਹਸਪਤਾਲ ਦੀ ਕੀਤੀ ਗਈ ਜਾਂਚ ਬਾਰੇ ਬੋਲਦੇ ਕਿਹਾ ਕਿ ਲੋੋਕਾਂ ਦੇ ਚੁਣੇ ਹੋਏ ਨੁੰਮਾਇਦੇ ਹੋਣ ਕਾਰਨ ਸਿਹਤ ਸੇਵਾਵਾਂ ਵਿਚ ਸੁਧਾਰ ਲਈ ਉਨਾਂ ਨੇ ਅਜਿਹਾ ਕੀਤਾ ਸੀ, ਨਾ ਕਿ ਕਿਸੇ ਗਲਤ ਸੋਚ ਨੂੰ ਲੈ ਕੇ।ਮਹਿੰਦਰਾ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਨ ਨਾਲ ਮਰੀਜਾਂ ਦੀ ਸੇਵਾ ਕਰਦੇ ਹੋਏ ਆਪਣੇ ਰੁਤਬੇ ਦਾ ਮਾਣ ਕਾਇਮ ਰੱਖਣ। ਉਨਾਂ ਕਿਹਾ ਕਿ ਹਸਪਤਾਲਾਂ ਵਿਚ ਦਵਾਈਆਂ ਦੀ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਆਉਣ ਦਿੱਤੀ ਜਾਵੇਗੀ।ਇਸ ਮੌਕੇ ਹਲਕਾ ਵਿਧਾਇਕ ਸੁਨੀਲ ਦੱਤੀ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਮਾਤਾ ਜਗੀਰ ਕੌਰ, ਡਾ. ਪੁਨੀਤ ਗਿਰਧਰ, ਪ੍ਰਿੰਸੀਪਲ ਤਜਿੰਦਰ ਸਿੰਘ, ਡਾ. ਪੀ.ਡੀ ਗਰਗ, ਡਾ. ਅਵਿਨਸ਼, ਸਿਵਲ ਸਰਜਨ ਡਾ. ਨਰਿੰਦਰ ਕੌਰ ਅਤੇ ਹੋਰ ਹਸਤੀਆਂ ਹਾਜ਼ਰ ਸਨ। 

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply