Friday, October 16, 2026

ਧੂਰੀ ਪੇਂਟ ਆਇਰਨ ਹਾਰਡ ਵੇਅਰ ਸੈਨਟਰੀ ਐਂਡ ਮਿੱਲ ਐਸੋਸੀਏਸ਼ਨ ਵਲੋਂ ਖੂਨਦਾਨ ਕੈਂਪ

ਐਸ.ਐਸ.ਪੀ ਮਨਦੀਪ ਸਿੱਧੂ ਨੇ ਖੂਨਦਾਨੀਆਂ ਦੀ ਕੀਤੀ ਹੌਂਸਲਾ ਅਫਜ਼ਾਈ

PPN1203201817ਧੂਰੀ, 12 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਧੂਰੀ ਪੇਂਟ ਆਇਰਨ ਹਾਰਡ ਵੇਅਰ ਸੈਨਟਰੀ ਐਂਡ ਮਿੱਲ ਐਸੋਸੀਏਸ਼ਨ ਵਲੋਂ ਪ੍ਰਧਾਨ ਵਿਜੈ ਸੌਫਤ ਬਿੱਟੂ ਦੀ ਅਗੁਵਾਈ ਵਿੱਚ ਸਨਾਤਨ ਧਰਮ ਸਭਾ ਆਸ਼ਰਮ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਬਠਿੰਡਾ ਤੋਂ ਆਈ ਬਲੱਡ ਬੈਂਕ ਦੀ ਟੀਮ ਨੇ 100 ਤੋਂ ਵੱਧ ਯੂਨਿਟ ਖੂਨ ਇੱਕਤਰ ਕੀਤਾ।ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ 100ਵੀਂ ਵਾਰ ਖੂਨ ਦਾਨ ਕਰਨ ਵਾਲੇ ਸੁੰਦਰ ਲਾਲ ਸ਼ਰਮਾਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਵੀ ਕੀਤਾ।ਆਪਣੇ ਸੰਬੋਧਨ ਵਿੱਚ ਸਿੱਧੂ ਨੇ ਕਿਹਾ ਕਿ ਇਨਸਾਨ ਦਾ ਖੂਨ ਨਾਲੀਆਂ ਵਿੱਚ ਨਹੀਂ, ਬਲਕਿ ਨਾੜੀਆਂ ਵਿੱਚ ਹੀ ਵਹਿੰਦਾ ਸੋਹਣਾ ਲੱਗਦਾ ਹੈ, ਇਸ ਲਈ ਖੂਨ ਦਾਨ ਇੱਕ ਉੱਤਮ ਦਾਨ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਇਸ ਮੌਕੇ ਥਾਣਾ ਸਿਟੀ ਮੁਖੀ ਧੂਰੀ ਰਾਜੇਸ਼ ਸਨੇਹੀ ਨੇ ਵੀ ਖੂਨ ਦਾਨ ਕੀਤਾ।ਉਹਨਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨਾਂ, ਧੂਰੀ ਦੇ ਅਨੇਕਾਂ ਨੌਜਵਾਨਾਂ ਅਤੇ ਸੰਸਥਾ ਦੇ ਵਲੰਟੀਅਰਾਂ ਵੱਲੋਂ ਵੀ ਪੂਰੇ ਉਤਸ਼ਾਹ ਨਾਲ ਖੂਨਦਾਨ ਕੀਤਾ ਗਿਆ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਗਗਨਜੀਤ ਸਿੰਘ ਬਰਨਾਲਾ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਨਵਤੇਜ ਸਿੰਘ ਮਿੰਟੂ, ਸੁਸ਼ੀਲ ਕੁਮਾਰ, ਵਿਕਾਸ ਜੈਨ, ਸੁਰੇਸ਼ ਬਾਂਸਲ, ਮਨਜੀਤ ਬਖਸ਼ੀ ਸਾਬਕਾ ਡੀ.ਪੀ.ਆਰ.ਓ ਅਤੇ ਮਿੱਠੂ ਲੱਡਾ ਆਦਿ ਵੀ ਹਾਜ਼ਰ ਸਨ।  

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply