ਅਪਲਾਈ ਕਰਨ ਦੀ ਅੰਤਿਮ 23 ਅਪ੍ਰੈਲ
ਅੰਮ੍ਰਿਤਸਰ 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੀਤੇ ਦਿਨੀਂ ਸਿੰਡੀਕੇਟ ਦੀ ਇਕੱਤਰਤਾ ਵਿਚ ਫੈਸਲਾ
ਕੀਤਾ ਕਿ ਉਹ ਵਿਦਿਆਰਥੀ, ਜਿਨ੍ਹਾਂ ਦੀ 2011 ਤੋਂ ਬਾਅਦ ਕਿਸੇ ਵੀ ਕਲਾਸ/ਸਮੈਸਟਰ ਵਿਚ ਇੱਕ ਜਾਂ ਇੱਕ ਤੋਂ ਵੱਧ ਕੰਪਾਰਟਮੈਂਟ/ਰੀ-ਅਪੀਅਰ ਹੋਣ ਕਾਰਨ ਡਿਗਰੀ ਪ੍ਰਭਾਵਿਤ (ਸ਼ਟਰੁਚਕ) ਹੋਈ ਹੈ, ਉਨ੍ਹਾਂ ਨੂੰ ਸੈਸ਼ਨ 2017-18 ਦੇ ਇਮਤਿਹਾਨ ਲਈ ਇਕੋ ਵਾਰ ਸਪੈਸ਼ਲ ਮੌਕਾ (ਵਨ ਟਾਈਮ ਸਪੈਸ਼ਲ ਚਾਂਸ) ਦਿੱਤਾ ਜਾਵੇਗਾ। ਇਹ ਵਿਸ਼ੇਸ਼ ਮੋਕਾ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ 2011 ਤੋਂ ਬਾਅਦ ਸਲਾਨਾ ਪ੍ਰਣਾਲੀ, ਸਮੈਸਟਰ ਪ੍ਰਣਾਲੀ ਅਤੇ ਕਰੇਡਿਟ ਬੇਸਡ ਇਵੇਲੂਏਸ਼ਨ ਪ੍ਰਣਾਲੀ ਅਧੀਨ ਆਉਂਦੇ ਹਨ।ਈਵਨ ਸਮੈਸਟਰ ਦੀ ਰੀ-ਅਪੀਅਰ ਵਾਲੇ ਵਿਦਿਆਰਥੀਆਂ ਲਈ ਇਸ ਵਿਸ਼ੇਸ਼ ਮੌਕੇ ਲਈ ਆਨਲਾਈਨ ਅਪਲਾਈ ਕਰਨ ਦੀ ਆਖਿਰੀ ਮਿਤੀ 23 ਅਪ੍ਰੈਲ, 2018 ਹੈ।ਵਧੇਰੇ ਜਾਣਕਾਰੀ ਲਈ ਵਿਦਿਆਰਥੀ ਯੂਨੀਵਰਸਿਟੀ ਵੈਬਸਾਈਟ `ਤੇ ਸੰਪਰਕ ਕਰਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media