Saturday, March 15, 2025
Breaking News

`ਐਨ.ਐਮ.ਆਰ ਦੇ ਸਿਧਾਂਤ, ਰਸਾਇਣ ਤੇ ਜੈਵਿਕ ਉਪਯੋਗਾਂ` ਬਾਰੇ ਪੰਜ ਦਿਨਾ ਵਰਕਸ਼ਾਪ ਸ਼ੁਰੂ

ਅੰਮ੍ਰਿਤਸਰ 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ. ਹਿਊਮਨ ਰਿਸੋਰਸ ਡਿਵਲਪਮੈਂਟ ਸੈਂਟਰ PPN1403201807ਵਿਚ “ਐਨ.ਐਮ.ਆਰ ਦੇ ਸਿਧਾਂਤ, ਰਸਾਇਣ ਅਤੇ ਜੈਵਿਕ ਉਪਯੋਗਾਂ” ਬਾਰੇ ਪੰਜ ਦਿਨਾ ਦੀ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ।ਇਸ ਵਰਕਸ਼ਾਪ ਨੂੰ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਅਧੀਨ ਸ਼ੁਰੂ ਕੀਤੇ ਫੈਕਲਟੀ ਡਿਵੈਲਪਮੈਂਟ ਸੈਂਟਰ (ਐਫ.ਡੀ.ਸੀ) ਦੇ ਤਹਿਤ ਕਰਵਾਇਆ ਜਾ ਰਿਹਾ ਹੈ।ਇਸ ਵਿਚ ਫੈਕਲਟੀ ਮੈਂਬਰਾਂ ਸਮੇਤ 40 ਯੂਨੀਵਰਸਿਟੀ ਤੇ ਕਾਲਜ ਵਿਦਵਾਨ ਹਿੱਸਾ ਲੈ ਰਹੇ ਹਨ।
    ਸੰਜੈ ਗਾਂਧੀ ਪੋਸਟ ਗਰੈਜੂਏਟ ਇੰਸਟੀਚਿਊਟ ਲਖਨਊ ਦੇ ਬਾਇਓਮੈਡਿਕਲ ਰਿਸਰਚ ਸੈਂਟਰ ਤੋਂ ਪ੍ਰੋ. ਸੀ.ਐਲ ਖੇਤਰਪਾਲ ਇਸ ਮੌਕੇ ਮੁੱਖ ਮਹਿਮਾਨ ਸਨ।ਪ੍ਰੋਫੈਸਰ ਖੇਤਰਪਾਲ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਐਨ.ਐਮ.ਆਰ ਨੂੰ ਅੰਤਰ-ਅਨੁਸ਼ਾਸਨੀ ਵਿਭਾਗ ਵਜੋਂ ਮਾਨਤਾ ਦਿਤੀ।ਇਸ ਨੂੰ ਅੱਜਕਲ ਸਿਰਫ ਭੌਤਿਕ ਵਿਗਿਆਨੀਆਂ, ਰਸਾਇਣ ਵਿਗਿਆਨੀਆਂ, ਜੀਵ-ਵਿਗਿਆਨੀ ਅਤੇ ਹੋਰਨਾਂ ਦੁਆਰਾ ਹੀ ਨਹੀਂ ਬਲਕਿ ਸਮਾਜਿਕ ਵਿਗਿਆਨੀਆਂ ਦੁਆਰਾ ਵੀ ਪ੍ਰਸਾਰਿਆ ਜਾ ਰਿਹਾ ਹੈ।ਐਨ.ਐਮ.ਆਰ ਨੇ ਮਨੁੱਖਤਾ ਦੀ ਸੇਵਾ ਵਿਚ ਆਧੁਨਿਕ ਵਿਗਿਆਨ ਦੇ ਅਭਿਆਸ ਦੀ ਸਫ਼ਲਤਾ ਨੂੰ ਬਦਲ ਦਿੱਤਾ ਹੈ।
    ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਦਾ ਟੀਚਾ ਇਹ ਹੈ ਕਿ ਨੌਜਵਾਨ ਫੈਕਲਟੀ ਮੈਂਬਰਾਂ ਅਤੇ ਉਭਰ ਰਹੇ ਖੋਜ ਵਿਦਵਾਨਾਂ ਨੂੰ ਇਸ ਬਹੁ-ਵਿਰਾਸਤੀ ਸ਼ਾਖਾ ਦੇ ਮੌਜੂਦਾ ਰੁਝਾਨਾਂ ਅਤੇ ਭਵਿੱਖੀ ਦਿਸ਼ਾਂ ਨਾਲ ਜਾਣੂ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਵਿਸ਼ਿਆਂ ਨਾਲ ਸਬੰਧਤ ਆਪਣੀਆਂ ਬਣਾਈਆਂ ਦੀਵਾਰਾਂ ਤੋਂ ਉਪਰ ਉਠ ਕੇ ਸੋਚੀਏ।
    ਪ੍ਰੋਫੈਸਰ ਪਲਵਿੰਦਰ ਸਿੰਘ, ਡਿਪਾਰਟਮੈਂਟ ਆਫ ਕੈਮਿਸਟ੍ਰੀ ਅਤੇ ਕੋਆਰਡੀਨੇਟਰ ਨੇ ਵਰਕਸ਼ਾਪ ਬਾਰੇ ਜਾਣਕਾਰੀ ਦਿੱਤੀ। ਐਚ.ਆਰ.ਡੀ.ਸੀ. ਦੇ ਡਾਇਰੈਕਟਰ, ਪ੍ਰੋ. ਜਤਿੰਦਰ ਸਿੰਘ ਨੇ ਯੂਨੀਵਰਸਿਟੀ ਵਿਚ ਫੈਕਲਟੀ ਡਿਵੈਲਪਮੈਂਟ ਸੈਂਟਰ ਦੀ ਸਥਾਪਨਾ ਬਾਰੇ ਜਾਣਕਾਰੀ ਦਿੰਦਿਆਂ ਉਸਦੇ ਉਦੇਸ਼ਾਂ ਬਾਰੇ ਚਾਨਣਾ ਪਾਇਆ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …

Leave a Reply