ਪਠਾਨਕੋਟ, 14 ਮਾਰਚ (ਪੰਜਾਬ ਪੋਸਟ ਬਿਊਰੋ) – ਸਰਕਾਰੀ ਆਈ.ਟੀ.ਆਈ ਬਟਾਲਾ ਵਿਖੇ ਜੋਨਲ ਪੱਧਰ ਦੀਆਂ ਖੇਡਾਂ ਦੇ ਮੁਕਾਬਲਿਆਂ ਦੇ ਫਾਈਨਲ
ਮੁਕਾਬਲਿਆਂ ਦੌਰਾਨ ਵਾਲੀਬਾਲ ਦੇ ਮੁਕਾਬਲੇ ਵਿੱਚ ਸਰਕਾਰੀ ਆਈ.ਟੀ.ਆਈ ਪਠਾਨਕੋਟ ਦੇ ਸਿੱਖਿਆਰਥੀਆਂ ਨੇ ਸਰਕਾਰੀ ਆਈ.ਟੀ.ਆਈ ਬਟਾਲਾ ਨੂੰ ਹਰਾ ਕੇ ਫਾਈਨਲ ਦੀ ਟਰਾਫ਼ੀ ’ਤੇ ਕਬਜਾ ਜਮਾਇਆ।ਪ੍ਰਿੰਸੀਪਲ ਇੰਜੀ: ਹਰੀਸ਼ ਮੋਹਨ ਸਰਕਾਰੀ ਆਈ.ਟੀ.ਆਈ (ਲੜਕੇ) ਪਠਾਨਕੋਟ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਦੇ ਨਾਲ-ਨਾਲ ਆਈ.ਟੀ.ਆਈ ਪਠਾਨਕੋਟ ਟੇਬਲ ਟੈਨਿਸ ਦੇ ਸਿੰਗਲ ਅਤੇ ਡਬਲ ਮੈਚ ਦੇ ਰੋਚਕ ਮੁਕਾਬਲੇ ਉਪਰੰਤ ਫਾਈਨਲ ਮੈਚ ਵਿੱਚ ਜੇਤੂ ਕਰਾਰ ਰਹੀ।ਬੈਡਮਿੰਟਨ ਵਿੱਚ ਸਰਕਾਰੀ ਆਈ.ਟੀ.ਆਈ ਪਠਾਨਕੋਟ ਦੀ ਟੀਮ ਨੇ ਦੂਸਰੇ ਨੰਬਰ ’ਤੇ ਆ ਕੇ ਆਪਣੀ ਹੋਂਦ ਬਰਕਰਾਰ ਰੱਖੀ।ਪ੍ਰਿੰਸੀਪਲ ਇੰਜ: ਹਰੀਸ਼ ਮੋਹਨ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਇੰਸਟ੍ਰੱਕਟਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਨਾਲ ਜਿੱਥੇ ਹਰੇਕ ਇਨਸਾਨ ਤੰਦਰੁਸਤ ਰਹਿੰਦਾ ਹੈ, ਉਥੇ ਖੇਡਾਂ ਨਾਲ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਹੁੰਦੀ ਹੈ।ਉਨ੍ਹਾਂ ਨੇ ਅੱਗੇ ਦੱਸਿਆ ਕਿ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਥੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਮੁਹਈਆ ਕਰਵਾਏ ਜਾ ਰਹੇ ਹਨ, ਉਥੇ ਪੜ੍ਹ ਰਹੇ ਸਿਖਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਅਤੇ ਸਭਿਆਚਾਰ ਪ੍ਰੋਗਰਾਮਾਂ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media