ਸੰਦੌੜ੍ਹ 16 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰੋਟਰੀ ਕਲੱਬ ਮਿਡ ਟਾਊਨ ਮਲੇਰਕੋਟਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ
ਪੰਜਗਰਾਈਆਂ ਨੂੰ ਬੱਚਿਆਂ ਦੇ ਬੈਠਣ ਲਈ 20 ਬੈਂਚ ਦਾਨ ਕਰਕੇ ਬੱਚਿਆਂ ਦੀ ਭਲਾਈ ਲਈ ਚੰਗਾ ਕਾਰਜ ਕੀਤਾ ਗਿਆ ਹੈ।ਸਕੂਲ ਮੁੱਖੀ ਮੈਡਮ ਅਮਰਜੀਤ ਕੌਰ ਨੇ ਦੱਸਿਆ ਕਿ ਕਲੱਬ ਵੱਲੋਂ ਇਹ ਕਾਰਜ ਸਕੂਲ ਅਧਿਆਪਕ ਰਾਜੇਸ਼ ਰਿਖੀ ਦੀ ਪ੍ਰੇਰਨਾ ਸਕਦਾ ਕੀਤਾ ਗਿਆ ਹੈ ਅਤੇ ਪਹਿਲਾ ਸਾਰੇ ਬੱਚਿਆਂ ਨੂੰ ਸਕੂਲ ਬੈਗ, ਕੋਟੀਆਂ, ਸਟੇਸ਼ਨਰੀ ਅਤੇ ਹੁਣ ਕਰੀਬ 25 ਹਜ਼ਾਰ ਦੀ ਲਾਗਤ ਵਾਲੇ 20 ਬੈਂਚ ਦਾਨ ਕੀਤੇ ਗਏ ਹਨ।ਇਸ ਸਮਾਗਮ ਮੌਕੇ ਸਕੂਲ ਵੱਲੋਂ ਕਲੱਬ ਦੀ ਸਮੁੱਚੀ ਟੀਮ ਅਤੇ ਸ੍ਰੀ.ਬੀ.ਐਸ ਪੰਨੂ ਨੂੰ ਸਨਮਾਨਿਤ ਕੀਤਾ ਗਿਆ।ੇ ਕਲੱਬ ਵੱਲੋਂ ਬੱਚਿਆਂ ਨੂੰ ਫਰੂਟ ਤੇ ਬਿਸਕੁੱਟ ਵੀ ਵੰਡੇ ਗਏ।ਇਸ ਸਮਾਗਮ ਮੌਕੇ ਕਲੱਬ ਦੇ ਪ੍ਰਧਾਨ ਮਹਿੰਦਰ ਸਿੰਘ ਪਰੂਥੀ, ਬੀ.ਐਸ ਪੰਨੂ, ਸਰਪੰਚ ਗੁਰਵਿੰਦਰ ਸਿੰਘ, ਈਸ਼ਰਪਾਲ ਸਿੰਘ ਪੰਚ, ਰੋਟੇਰੀਅਨ ਸੁਖਪਾਲ ਗਰਗ, ਪਾਰਸ ਜੈਨ, ਮਦਨ ਮੋਹਨ, ਰਾਜ ਕੁਮਾਰ ਜਿੰਦਲ, ਹੰਸ ਰਾਜ, ਅਨਿਲ ਗੋਇਲ, ਸਕੂਲ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ, ਸਕੂਲ ਮੁਖੀ ਅਮਰਜੀਤ ਕੌਰ ਬਧੇਸ਼ਾ, ਰਾਜੇਸ਼ ਕੁਮਾਰ ਰਿਖੀ, ਸੁਖਵਿੰਦਰ ਸਿੰਘ, ਬਲਵੀਰ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media