Sunday, August 23, 2026

ਕਬਿਰਸਤਾਨ ਦੀ ਚਾਰ ਦੀਵਾਰੀ ਲਈ ਐਮ.ਪੀ ਮਾਨ ਨੇ ਦਿੱਤੀ ਗ੍ਰਾਂਟ

ਸੰਦੌੜ੍ਹ 16 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਮੁਬਾਰਿਕਪੁਰ ਚੂੰਘਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਟੋਭੇ ਦੇ ਪਾਣੀ ਦਾ ਕਬਿਰਸਤਾਨ ਦੇ ਵਿੱਚ PPN1603201808ਆਉਣ ਦੀ ਵੱਡੀ ਸਮੱਸਿਆ ਨੂੰ ਉਸ ਵਕਤ ਨਿਜ਼ਾਤ ਮਿਲੀ ਜਦੋਂ ਮੈਂਬਰ ਪਾਰਲੀਮੈਂਟ ਸੰਗਰੂਰ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗ੍ਰਾਂਟ ਨਾਲ ਕਬਿਰਸਤਾਨ ਦੀ ਚਾਰ ਦਿਵਾਰੀ ਦਾ ਕੰਮ ਨੇਪਰੇ ਚੜ੍ਹ ਗਿਆ।ਮੁਸਲਿਮ ਵੈਲਫੇਅਰ ਕਲੱਬ ਦੇ ਪ੍ਰਧਾਨ ਮੁਹੰਮਦ ਦਿਲਬਰ ਨੇ ਦੱਸਿਆ ਕਿ ਕਬਿਰਸਤਾਨ ਤੇ ਮੁਸਲਿਮ ਭਾਈਚਾਰੇ ਲਈ ਚਿਰਾਂ ਤੋਂ ਲਟਕ ਰਹੀ ਇਸ ਸਮੱਸਿਆ ਨੂੰ ਐਮ.ਪੀ ਸਾਹਬ ਨੇ ਗ੍ਰਾਂਟ ਦੇ ਕੇ ਦੂਰ ਕਰ ਦਿੱਤਾ ਹੈ ਉਹਨਾਂ ਦੱਸਿਆ ਕਿ ਜਦੋਂ ਟੋਭੇ ਦਾ ਪਾਣੀ ਭਰ ਜਾਂਦਾ ਸੀ ਤਾਂ੍ ਉਹ ਨਾਲ ਲਗਦੇ ਕਬਿਰਸਤਾਨ ਵਿੱਚ ਦਾਖਿਲ ਹੋ ਜਾਂਦਾ ਸੀ।ਜਿਸ ਨਾਲ ਸਾਰਾ ਮੁਸਲਿਮ ਭਾਈਚਾਰਾ ਪ੍ਰੇਸ਼ਾਨ ਸੀ, ਪਰ ਐਮ.ਪੀ ਮਾਨ ਅੱਗੇ ਜਦੋਂ ਇਹ ਸਮੱਸਿਆ ਰੱਖੀ ਗਈ ਤਾਂ ਉਹਨਾਂ ਤੁਰੰਤ ਗ੍ਰਾਂਟ ਜਾਰੀ ਕਰਕੇ ਭਾਈਚਾਰੇ ਦੀ ਮਦਦ ਕੀਤੀ ਜਿਸ ਲਈ ਪਿੰਡ ਦਾ ਸਮੂਹ ਮੁਸਲਿਮ ਭਾਈਚਾਰਾ ਐਮ.ਪੀ ਮਾਨ ਦਾ ਰਿਣੀ ਹੈ।ਇਸ ਮੌਕੇ ਸਰਦਾਰ ਅਲੀ, ਮੁਹੰਮਦ, ਮੁਹੰਮਦ ਸਫੀਕ, ਮੁਹੰਮਦ ਸਫੀ, ਗੁਫਾਰ ਖਾਂ, ਹਾਫਿਜ ਲਿਆਕਤ ਅਲੀ ਸਮੇਤ ਕਈ ਮੈਂਬਰ ਹਾਜ਼ਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply