Thursday, July 30, 2026

ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਾ ਰੋਕੂ ਅਫ਼ਸਰ (ਡੇਪੋ ਵਾਲੰਟੀਅਰ) ਬਣਨ ਦੀ ਅਪੀਲ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਆਰੰਭੀ ਮੁਹਿੰਮ ਨੂੰ ਮੁਕਾਮ ‘ਤੇ ਪਹੁੰਚਾਉਣ ਲਈ ਸ਼ੁਰੂ PPN1603201812ਕੀਤੀ ਗਈ ‘ਨਸ਼ਾ ਰੋਕੂ ਅਫ਼ਸਰ‘ (ਡੇਪੋ ਵਾਲੰਟੀਅਰ) ਮੁਹਿੰਮ ਦਾ ਸਾਥ ਦੇ ਕੇ, ਰਾਜ ਨੂੰ ਨਸ਼ਾ ਮੁਕਤ ਕਰਨ ਲਈ ਅੱਜ ਨਿਤਿਸ਼ ਸਿੰਗਲਾ ਉਪ ਮੰਡਲ ਮੈਜਿਸਟਰੇਟ ਅੰਮਿ੍ਰਤਸਰ-1 ਵਲੋਂ ਵੱਖ-ਵੱਖ ਅਧਿਕਾਰੀਆਂ ਅਤੇ ਐਨ.ਜੀ.ਓ ਨਾਲ ਮੀਟਿੰਗ ਕੀਤੀ ਗਈ।
     ਸਿੰਗਲਾ ਨੇ ਕਿਹਾ ਕਿ ਡੇਪੋ ਵਾਲੰਟੀਅਰ ਬਣਨ ਦਾ ਕੋਈ ਵੀ 18 ਸਾਲ ਤੋਂ ਵੱਧ ਉਮਰ ਦਾ ਚਾਹਵਾਨ ਵਿਅਕਤੀ ਜ਼ਿਲ੍ਹੇ ਵਿੱਚ ਸਥਿਤ ਸਮੂਹ ਪੁਲਿਸ ਸਾਂਝ ਕੇਂਦਰਾਂ ‘ਤੇ ਫ਼ਾਰਮ ਭਰ ਕੇ ਵੀ ਦੇ ਸਕਦਾ ਹੈ।ਉਨ੍ਹਾਂ ਕਿਹਾ ਕਿ ਅਰਜ਼ੀ ਨਾਲ ਇੱਕ ਫ਼ੋਟੋ ਅਤੇ ਕੋਈ ਇੱਕ ਸ਼ਨਾਖ਼ਤੀ ਸਬੂਤ (ਅਧਾਰ ਕਾਰਡ ਜਾਂ ਡਰਾਇਵਿੰਗ ਲਾਇਸੰਸ ਜਾਂ ਰਾਸ਼ਨ ਕਾਰਡ ਜਾਂ ਵੋਟਰ ਕਾਰਡ ਜਾਂ ਦਫ਼ਤਰੀ ਪਹਿਚਾਣ ਪੱਤਰ ਜਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੋਈ ਵੀ ਸ਼ਨਾਖ਼ਤੀ ਦਸਤਾਵੇਜ਼ ਦੇਣਾ ਲਾਜ਼ਮੀ ਹੈ।ਉਨ੍ਹਾਂ ਦਸਿਆ ਕਿ ਸਮੂਹ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਇਸ ਦੇ ਨਸ਼ਾ ਰੋਕੂ ਅਫ਼ਸਰ ਵਜੋਂ ਕੰਮ ਕਰਨਗੇ।ਉਨ੍ਹਾਂ ਜਿਲੇ ਦੇ 18 ਸਾਲ ਤੋਂ ਉੱਪਰ ਉਮਰ ਦੇ ਨੌਜੁਆਨਾਂ ਅਤੇ ਵਿਦਿਆਰਥੀਆਂ ਨੂੰ ਸਵੈ-ਇੱਛਾ ਨਾਲ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਦੀ ਪ੍ਰੇਰਣਾ ਵੀ ਕੀਤੀ।ਉਨ੍ਹਾਂ ਕਿਹਾ ਕਿ ਵਾਲੰਟੀਅਰਾਂ ਵੱਲੋਂ ਸਵੈ-ਇੱਛਾ ਨਾਲ ਸੇਵਾ ਕੀਤੀ ਜਾਵੇਗੀ ਅਤੇ ਇਸ ਲਈ ਕੋਈ ਮਾਣ-ਭੱਤਾ ਨਹੀਂ ਮਿਲੇਗਾ।  

     ਸ੍ਰ ਸਿੰਗਲਾ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਪੋ ਦੀ ਸ਼ੁਰੂਆਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖੱਟਕੜ ਕਲਾਂ ਤੋਂ ‘ਯੁਵਾ ਸਸ਼ਕਤੀਕਰਣ ਦਿਵਸ‘ ਅਤੇ ਰਾਜ ਪੱਧਰੀ ਸ਼ਹੀਦੀ ਦਿਵਸ ਮੌਕੇ 23 ਮਾਰਚ ਨੂੰ ਕਰਨਗੇ ਅਤੇ ਨਾਲ ਹੀ ਸੂਬਾ ਪੱਧਰ ‘ਤੇ ਡੇਪੋ ਦੇ ਸਵੈ ਇਛੁੱਕ ਵਾਲੰਟੀਅਰਾਂ ਅਤੇ ਆਮ ਜਨਤਾ ਨੂੰ ਵੀ ਸਹੁੰ ਚੁੱਕਾਈ ਜਾਵੇਗੀ।ਇਸ ਤੋਂ ਇਲਾਵਾ ਹਰੇਕ ਸਬ ਡਵੀਜ਼ਨ ਵਿਚ ਵੀ ਸਬੰਧਤ ਐਸ.ਡੀ.ਐਮ ਦੀ ਪ੍ਰਧਾਨਗੀ ਵਿਚ ਇਹ ਸਹੁੰ ਚੁੱਕਾਈ ਜਾਵੇਗੀ

       ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ‘ਤੇ ਸੁਚੱਜੇ ਤਰੀਕੇ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਮਿਸ਼ਨ ਟੀਮਾਂ ਵੀ ਬਣਾਈਆਂ ਗਈਆਂ ਹਨ।ਇਸ ਤਰ੍ਹਾਂ ਦੀਆਂ ਹੀ ਟੀਮਾਂ ਅੱਗੇ ਸਬ-ਡਵੀਜ਼ਨ ਅਤੇ ਪਿੰਡ ਪੱਧਰ ‘ਤੇ ਵੀ ਬਣਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਸ਼ਿਆਂ ਨੂੰ ਖ਼ਤਮ ਕਰਨ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ ਡੇਪੋ ਵਲੰਟੀਅਰ ਵਜੋਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਡੇਪੋ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਸ਼ਨਾਖ਼ਤੀ ਕਾਰਡ ਵੀ ਜਾਰੀ ਕੀਤੇ ਜਾਣਗੇ।
    ਉਨਾਂ ਕਿਹਾ ਰੋਜਾਨਾ ਜਿੰਨੇ ਵੀ ਵਿਅਕਤੀਆਂ ਵਲੋਂ ਇਸ ਤਹਿਤ ਰਜਿਸਟ੍ਰੇਸ਼ਨ ਕਰਵਾਈ ਜਾਵੇ ਉਸ ਸਬੰਧੀ ਰੋਜ਼ਾਨਾ ਰਿਪੋਰਟ ਉਨਾਂ ਦੇ ਦਫਤਰ ਵਿਖੇ ਪੁੱਜਦੀ ਕੀਤੀ ਜਾਵੇ।ਉਨਾਂ ਜਿਲਾ ਯੂਥ ਕੋਆਰਡੀਨੇਟਰ ਸੁਰਿੰਦਰ ਸੈਣੀ ਨੂੰ ਕਿਹਾ ਕਿ ਜਿਲੇ ਸਮੂਹ ਯੂਥ ਕਲੱਬਾਂ ਦੇ ਮੈਂਬਰਾਂ ਰਾਹੀਂ ਪਿੰਡ ਪੱਧਰ `ਤੇ ਇਸ ਸਬੰਧੀ ਜਾਗਰੂਕਤਾ ਕਰਦੇ ਹੋਏ ਵੱਧ ਤੋਂ ਵੱਧ ਡੇਪੋ ਵਲੰਟੀਅਰ ਬਣਾਉਣ ਦੇ ਉਪਰਾਲੇ ਕੀਤੇ ਜਾਣ।   
     ਇਸ ਮੀਟਿੰਗ ਵਿੱਚ ਤਹਿਸੀਲਦਾਰ ਸ੍ਰੀ ਜੇ:ਪੀ:ਸਲਵਾਨ, ਸ੍ਰ ਗੁਰਪ੍ਰਤਾਪ ਸਿੰਘ ਡੀ:ਐਸ:ਪੀ ਜੰਡਿਆਲਾ, ਸ੍ਰੀ ਸ਼ਿਸ਼ੂਪਾਲ ਡੀ.ਈ.ਓ ਐਲੀਮੈਂਟਰੀ, ਡਾ: ਇਸ਼ਾ ਧਵਨ, ਡਾ: ਜੇ.ਪੀ.ਐਸ ਭਾਟੀਆ, ਨਾਇਬ ਤਹਿਸੀਲਦਾਰ  ਲਖਵਿੰਦਰਪਾਲ ਸਿੰਘ, ਸੀ.ਡੀ.ਪੀ.ਓ ਸ੍ਰੀਮਤੀ ਕੁਲਦੀਪ ਕੌਰ, ਬੀ.ਈ.ਈ.ਓ ਸ੍ਰੀਮਤੀ ਗੁਰਮੀਤ ਕੌਰ, ਮਿਸ਼ਨ ਅਗਾਜ ਤੋਂ ਦੀਪਕ ਬੱਬਰ ਵੀ ਹਾਜ਼ਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply