ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਸਰਕਾਰ ਵੱਲੋਂ 1 ਮਾਰਚ ਤੋਂ 15 ਮਾਰਚ ਤੱਕ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਪੰਦਰਵਾੜੇ ਦੌਰਾਨ
ਅੰਮ੍ਰਿਤਸਰ ਵਿਖੇ ਕਈ ਪ੍ਰੋਗਰਾਮ ਕਰਵਾਏ ਗਏ।ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਮਸਕਦ ਸਮਾਜ ਵਿੱਚ ਲਿੰਗ ਸਮਾਨਤਾ ਲਿਆਉਣਾ, ਬੱਚੀ ਨੂੰ ਜਨਮ ਲੈਣ ਦਾ ਅਧਿਕਾਰ, ਸਿਹਤਮੰਦ ਪਾਲਣ ਪੋਸ਼ਣ ਅਤੇ ਉਸ ਨੂੰ ਸਿਖਿਆ ਅਤੇ ਸਮਾਜਿਕ ਪੱਖੋਂ ਮਜਬੂਤ ਕਰਨਾ ਸੀ। ਪੰਦਰਵਾੜੇ ਦੇ ਆਖਰੀ ਦਿਨ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪੰਦਰਵਾੜੇ ਤੋਂ ਪਹਿਲਾਂ ਵੀ 301 ਲੜਕੀਆਂ ਦੀ ਲੋਹੜੀ ਮਨਾਈ ਗਈ ਸੀ ਅਤੇ ਨਵਜੰਮੀਆਂ ਬੱਚੀਆਂ ਦੀਆਂ ਮਾਂਵਾਂ ਨੂੰ ਸਨਮਾਨਤ ਵੀ ਕੀਤਾ ਗਿਆ ਸੀ।ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੁਨੇਹਾ ਘਰ ਘਰ ਦੇਣ ਲਈ 380 ਗੀਤ ਸੰਗੀਤ ਦੇ ਪ੍ਰੋਗਰਾਮ ਵੀ ਕਰਵਾਏ ਗਏ ਸਨ।ਸੰਘਾ ਨੇ ਅੱਗੇ ਦੱਸਿਆ ਕਿ ਜਿਲੇ੍ਹ ਦੇ 1859 ਆਂਗਣਵਾੜੀ ਸੈਂਟਰਾਂ ਵਿੱਚ ਪਿੰਡਾਂ ਦੇ ਲੋਕਾਂ, ਨੁਮਾਇੰਦਿਆਂ ਅਤੇ ਬੱਚਿਆਂ ਨਾਲ ਬੱਚੀ ਦੇ ਜਨਮ ਨੂੰ ਉਤਸ਼ਾਹਤ ਕਰਨ ਲਈ ਹੋਲੀ ਖੇਡੀ ਗਈ, ਰੈਲੀਆਂ ਕੱਢੀਆਂ ਅਤੇ ਪੀ:ਐਨ:ਡੀ:ਟੀ ਐਕਟ ਤੋਂ ਜਾਗਰੂਕ ਵੀ ਕਰਵਾਇਆ ਗਿਆ।
ਸ੍ਰ ਸੰਘਾ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਕੂਲਾਂ, ਹਸਤਪਾਲਾਂ, ਬੱਸ ਸਟੈਂਡਾਂ ਦੇ ਬਾਹਰ 3000 ਸਟਿੱਕਰ ਵੀ ਲਗਾਏ ਗਏ ਅਤੇ ਬੱਚੀਆਂ ਦੇ ਨਾਮ ਤੇ 5000 ਬੂਟੇ ਵੱਖ ਵੱਖ ਪਿੰਡਾਂ ਵਿੱਚ ਲਗਾੲੈ ਗਏ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੌਰਾਨ ਹੈਰੀਟੇਜ ਵਾਕ ਤੇ ਇਕ ਹਸਤਾਖਰੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ, ਜਿਸ ਤੇ ਲੱਗਭੱਗ ਇਕ ਲੱਖ ਤੋਂ ਵੱਧ ਲੋਕਾਂ ਦੇ ਹਸਤਾਖਰ ਵੀ ਕਰਵਾਏ ਗਏ ਸਨ।ਸੰਘਾ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲਗਾਏ ਗਏ ਚੇਤਨਾ ਕੈਂਪ ਵਿੱਚ 301 ਨਵਜੰਮੀਆਂ ਬੱਚੀਆਂ ਦੀਆਂ ਮਾਂਵਾਂ ਨੂੰ ਸਨਮਾਨਤ ਵੀ ਕੀਤਾ ਗਿਆ ਸੀ ਅਤੇ ਜਿਲੇ੍ਹ ਪੱਧਰ ’ਤੇ ਬੀ:ਬੀ:ਕੇ:ਡੀ:ਏ:ਵੀ: ਕਾਲਜ ਲੜਕੀਆਂ ਦੇ ਸਹਿਯੋਗ ਨਾਲ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਸ ਵਿੱਚ ਵੱਖ ਵੱਖ ਵਿਭਾਗਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਇਸ ਰੈਲੀ ਦੌਰਾਨ 230 ਸ਼ਰਟਾ ਜਿੰਨਾਂ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਲੋਗੋ ਛਪਵਾਏ ਗਏ ਸਨ ਦੀ ਵੰਡ ਕੀਤੀ ਗਈ। ਸ੍ਰ ਸੰਘਾ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੀ ਇਕ ਵੈਬਸਾਈਟ ਅਤੇ ਐਪ ਵੀ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਜੋ ਕਿ ਇਸ ਪ੍ਰੋਗਰਾਮ ਦੇ ਵੱਖ ਵੱਖ ਉਦੇਸ਼ਾਂ ਅਤੇ ਗੀਤੀਵਿਧੀਆਂ ਤੇ ਚਾਨਣਾ ਪਾਏਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਅਲਕਾ ਕਾਲੀਆ, ਗੁਲਬਹਾਰ ਸਿੰਘ ਜਿਲ੍ਹਾ ਪੋ੍ਰਗਰਾਮ ਅਫਸਰ, ਸੀ.ਡੀ.ਪੀ.ਓ ਕੰਵਲਜੀਤ ਕੌਰ, ਮਨਪ੍ਰੀਤ ਕੌਰ ਵੀ ਹਾਜ਼ਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media