ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਆਪਣੇ ਅਹੁੱਦੇ ਦਾ ਕਾਰਜਭਾਰ ਸੰਭਾਲ ਲਿਆ ਹੈ।ਸਿਵਲ ਸਰਜਨ ਦਫਤਰ ਵਿਖੇ ਪੈ੍ਰਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਹਰਦੀਪ ਸਿੰਘ ਘਈ ਨੇ ਕਿਹਾ ਕਿ ਇਹ ਉਨਾਂ ਲਈ ਮਾਣ ਵਾਲੀ ਗਲ ਹੈ ਤੇ ਉਨਾਂ ਨੂੰ ਇੱਕ ਵਾਰ ਫਿਰ ਤੋ ਗੁਰੂ ਨਗਰੀ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜੋ ਉਹ ਪੁਰੀ ਤਨਦੇਹੀ ਨਾਲ ਨਿਭਾਉਣਗੇ।ਉਨਾਂ ਨੇ ਹਾਜਰ ਪੋ੍ਰਗਰਾਮ ਅਫਸਰ ਅਤੇ ਸਟਾਫ ਨੂੰ ਕਿਹਾ ਕਿ ਦਫਤਰ ਵਿੱਚ ਸਿਰਫ ਕੰਮ ਕਾਰ ਸਟਾਫ ਦੇ ਸਹਿਯੋਗ ਨਾਲ ਹੀ ਚਲ ਸਕਦਾ ਹੈ, ਇਸ ਲਈ ਉਹ ਸਾਰਿਆ ਨਾਲ ਮਿਲ ਕੇ ਇਕ ਪਰਿਵਾਰ ਵਾੰਗ ਕੰਮ ਕਰਨਗੇ ਅਤੇ ਆਮ ਲੋਕਾ ਨੂੰ ਸਿਹਤ ਸੇਵਾਵਾਂ ਦੇਣ ਲਈ ਹਮੇਸ਼ਾ ਤੱਤਪਰ ਰਹਿਣਗੇ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਪ੍ਰਭਦੀਪ ਕੌਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਸੁਖਪਾਲ ਸਿੰਘ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਸਿੰਘ, ਡਾ. ਸੇਠੀ, ਡਾ. ਮਦਨ ਮੋਹਨ, ਮਾਸ ਮੀਡੀਆ ਅਫਸਰ ਸ਼੍ਰੀਮਤੀ ਰਾਜ ਕੌਰ, ਡਾ. ਚਰਨਜੀਤ ਸਿੰਘ, ਅਮਰਦੀਪ ਸਿੰਘ, ਆਰੂਸ਼ ਭੱਲਾ, ਰਾਕੇਸ਼ ਸ਼ਰਮਾ ਅਤੇ ਸਿਵਲ ਸਰਜਨ ਦਫਤਰ ਤੇ ਸਿਵਲ ਹਸਪਤਾਲ ਦਾ ਸਟਾਫ ਮੋਜੂਦ ਸੀ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media