Tuesday, May 26, 2026

ਸ਼ਹਿਜ਼ਾਦਾਨੰਦ ਕਾਲਜ ਗਰੀਨ ਅੇੈਵਨਿਊ ਵਿਖੇ ਟਰੈਫਿਕ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ਼ਹਿਰ ਦੀ ਵਿਗੜੀ ਟਰੈਫਿਕ ਵਿਵਸਥਾ ਨੂੰ ਸੁਧਾਰਣਦੇ ਉਪਰਾਲੇ ਤਹਿਤ ਟਰੈਫਿਕ ਐਜੂਕੇਸ਼ਨ ਸੈਲ ਦੇ ਏ.ਐਸ.ਆਈ ਪਰਮਜੀਤ ਸਿੰਘ, ਹੈਡ ਕਾਂਸਟੇਬਲ ਕੰਲਜੀਤ ਸਿੰਘ ਵਲੋਂ ਸ਼ਹਿਜ਼ਾਦਾਨੰਦ ਕਾਲਜ ਗਰੀਨ ਅੇੈਵਨਿਊ ਵਿਖੇ ਇੱਕ ਟਰੈਫਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਵਿਦਿਆਰਥਣਾਂ ਨੂੰ ਸੜਕ `ਤੇ ਸੁਰੱਖਿਅਤ ਚੱਲਣ ਦੇ ਨਿਯਮ ਸਮਝਾਏ ਗਏ।ਜਿੰਨਾਂ ਵਿੱਚ ਆਵਾਜਾਈ ਦੌਰਾਨ ਦੁਰਘਟਨਾਵਾਂ ਤੋਂ ਬਚਣ ਲਈ ਤੇਜ਼ ਰਫਤਾਰੀ ਤੋਂ ਪ੍ਰਹੇਜ਼, ਹੈਲਮਟ ਦੀ ਜਰੂਰੀ ਵਰਤੋਂ, ਟਰੈਫਿਕ ਲਾਈਟਾਂ ਦਾ ਪਾਲਣ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਆਦਿ ਨਿਯਮ ਸ਼ਾਮਲ ਸਨ।ਵਿਦਿਆਰਥਣਾਂ ਨੂੰ ਨਵੇਂ ਮੋਟਰ ਵਹੀਕਲ ਐਕਟ ਬਾਰੇ ਜਾਣੂ ਕਰਵਾਉਂਦਿਆਂ ਕਿਸੇ ਦੁਰਘਟਨਾ ਸਮੇਂ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ।ਉਨਾਂ ਕਿਹਾ ਕਿ ਜੋ ਵੀ ਹਾਦਸੇ ਸਮੇਂ ਲੋੜਵੰਦਾਂ ਦੀ ਮਦਦ ਕਰੇਗਾ ਉਸ ਨੂੰ 15 ਅਗਸਤ ਤੇ 26 ਜਨਵਰੀ ਨੂੰ ਜਿਲਾ ਪ੍ਰਸਾਸ਼ਂ ਵਲੋਂ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਜਾਵੇਗਾ।ਐਸ.ਆਈ ਨਵਰੀਤ ਕੌਰ ਅਤੇ ਮੈਡਮ ਸੁਖਵਿੰਦਰ ਕੌਰ ਯੂ.ਏ.ਐਸ ਸੈਲ ਨੇ ਵਿਦਿਆਰਥਣਾਂ ਨੂੰ ਸਵੈ ਸੁਰਖਿਆ ਸਬੰਧੀ ਗੁਰ ਦੱਸੇ।ਇਸ ਮੌਕੇ ਪ੍ਰਿੰਸੀਪਲ ਡਾ. ਹਰਬਿੰਦਰ ਕੌਰ, ਪ੍ਰੋ. ਸੋਨੀਆ, ਪ੍ਰੋ. ੰਨੋਜ ਅਤੇ ਕਾਪੀ ਗਿਣਤੀ `ਚ ਵਿਧਿਆਰਥਣਾਂ ਹਾਜਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …

Leave a Reply