ਸੰਦੌੜ੍ਹ, 19 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਮਾਹਮਦਪੁਰ ਵਿਖੇ ਪਿੰਡ ਦੇ ਉਦਮੀ ਨੌਜਵਾਨਾਂ ਨੇ ਨਗਰ ਦੇ ਸਹਿਯੋਗ ਨਾਲ
ਸੰਤ ਬਾਬਾ ਉਤਰ ਦੇਵ ਦੀ ਯਾਦ ਵਿੱਚ ਪਿੰਡ ਦੇ ਵਿੱਚ ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀ ਦੀ ਪ੍ਰੇਰਨਾ ਸਦਕਾ ਪੰਛੀਆਂ ਦੀਆਂ ਦਿਨੋ ਦਿਨ ਖਤਮ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਆਲੇ ਦੁਆਲੇ ਲੱਕੜੀ ਦੇ ਆਲ੍ਹਣੇ ਲਗਾ ਕੇ ਪੰਛੀਆਂ ਨੂੰ ਬਚਾਉਣ ਦਾ ਵੱਡਾ ਯਤਨ ਕੀਤਾ ਹੈ।ਇਸ ਮੌਕੇ ਨੌਜਵਾਨਾਂ ਨੇ ਮੁਹਿੰਮ ਤਹਿਤ ਵੱਧ ਤੋਂ ਵੱਧ ਦਰੱਖਤ ਲਗਾਉਣ ਦਾ ਅਹਿਦ ਵੀ ਲਿਆ।ਇਸ ਮੌਕੇ ਪਿੰਡ ਦੇ ਸਰਪੰਚ ਸੂਰਜ ਭਾਨ, ਸਮਾਜ ਸੇਵੀ ਕਰਤਾਰ ਸਿੰਘ ਅਲੀਪੁਰ,ਲਖਵੀਰ ਸਿੰਘ ਪੰਚ,ਮਾਸਟਰ ਦੀਵਾਨ ਸਿੰਘ, ਕਰਮਜੀਤ ਸਿੰਘ, ਗੁਰਮੀਤ ਸਿੰਘ, ਹਰਬੰਸ਼ ਸਿੰਘ, ਬਲਵੀਰ ਸਿੰਘ, ਮੇਲ ਮਾਹਮਦਪੁਰੀ, ਹੰਸਾ ਸਿੰਘ, ਕਰਮਜੀਤ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਸੰਦੀਪ ਸਿੰਘ, ਜਾਫਰ ਮੁਹੰਮਦ, ਬੂਟਾ ਖਾਂ, ਸਮਸਾਦ ਮੁਹੰਮਦ ਆਦਿ ਕਈ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media