Friday, June 12, 2026

ਪ੍ਰਸਿੱਧ ਗਾਇਕ ਕਰਮਜੀਤ ਧੂਰੀ ਨੂੰ ਹੰਝੂਆਂ ਭਰੀ ਵਿਦਾਇਗੀ

ਅੰਤਿਮ-ਸੰਸਕਾਰ ਮੌਕੇ ਪਹੁੰਚੇ ਨਾਮੀ ਕਲਾਕਾਰਾਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਧੂਰੀ, 19 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੀਤੀ ਕੱਲ ਹੋਏ ਇੱਕ ਸੜਕ ਹਾਦਸੇ ਵਿੱਚ ਪ੍ਰਸਿੱਧ ਗਾਇਕ ਕਰਮਜੀਤ ਧੂਰੀ ਦੀ ਮੌਤ ਹੋ PPN1903201809ਜਾਣ ਕਾਰਨ ਗਾਇਕ ਕਲਾਕਾਰਾਂ ਅਤੇ ਵੱਖ-ਵੱਖ ਸਮਾਜਿਕ, ਰਾਜਨੀਤਕ, ਧਾਰਮਿਕ, ਸਾਹਿਤਕ ਸੰਸਥਾਵਾਂ ਦੇ ਆਗੂਆਂ ਨੇ ਅੰਤਿਮ-ਸੰਸਕਾਰ ਮੌਕੇ ਪਹੁੰਚ ਕੇ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ, ਉੱਥੇ ਹੀ ਕਰਮਜੀਤ ਧੂਰੀ ਦੇ ਹੋਏ ਇਸ ਬੇ-ਵਕਤ ਅਕਾਲ ਚਲਾਣੇ ਕਾਰਨ ਸਥਾਨਕ ਲੋਕਾਂ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ।ਕਰਮਜੀਤ ਧੂਰੀ ਦੇ ਪਾਰਥਿਵ ਸ਼ਰੀਰ ਦੇ ਅੰਤਿਮ-ਸੰਸਕਾਰ ਅੱਜ ਰਾਮ ਬਾਗ ਧੂਰੀ ਵਿਖੇ ਕਰਦਿਆਂ ਉਹਨਾਂ ਦੇ ਸਪੁੱਤਰ ਗਾਇਕ ਮਿੰਟੂ ਧੂਰੀ ਵਲੋਂ ਚਿਖਾ ਨੂੰ ਅਗਨੀ ਦਿਖਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਗਾਇਕੀ ਦੇ ਖੇਤਰ ਵਿੱਚ ਚੰਗਾ ਨਾਮ ਖੱਟਣ ਵਾਲੇ ਲੋਕਾਂ ਦੇ ਹਰਮਨਪਿਆਰੇ ਗਾਇਕ ਕਰਮਜੀਤ ਧੂਰੀ ਵੱਲੋਂ ਕਈ ਗੀਤ ਜਿਵੇਂ `ਮਿੱਤਰਾਂ ਦੀ ਲੂਣ ਦੀ ਡਲੀ ਨੀਂ ਤੂੰ ਮਿਸਰੀ ਬਰੋਬਰ ਜਾਣੀ`, `ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ, ਦਿਨ-ਰਾਤ ਪਾਪਾਂ `ਚ ਗੁਜ਼ਾਰੇ ਬੰਦਿਆ` ਆਦਿ ਸਮੇਤ ਕਈ ਹੋਰ ਗੀਤ ਗਾ ਕੇ ਇੱਕ ਵੱਖਰੀ ਪਹਿਚਾਣ ਬਣਾਈ ਗਈ।ਜਿਸ ਨੂੰ ਸ਼ਾਇਦ ਹੀ ਕੋਈ ਭੁੱਲ ਸਕੇਗਾ।
ਇਸ ਦੁੱਖ ਦੀ ਘੜੀ ਵਿੱਚ ਵੱਖ-ਵੱਖ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਸਾਹਿਤਕ ਜਥੇਬੰਦੀਆਂ ਦੇ ਆਗੂਆਂ ਅਤੇ ਨੁਮਾਇੰਦਿਆਂ ਦੀ ਵੱਡੀ ਗਿਣਤੀ ਤੋਂ ਇਲਾਵਾ ਨਾਮਵਰ ਗਾਇਕ ਜਸਵੰਤ ਸੰਦੀਲਾ, ਮਨਜੀਤ ਰੂਪੋਵਾਲੀਆ, ਗੁਰਦਿਆਲ ਨਿਰਮਾਣ, ਹਰਜੀਤ ਹਰਮਨ, ਗੁਰਵਿੰਦਰ ਬਰਾੜ, ਹਰਦੇਵ ਮਾਹੀ ਨੰਗਲ, ਮੁਹੰਮਦ ਸਦੀਕ, ਕਰਮਾ ਟੋਪਰ, ਵੀਰ ਦਵਿੰਦਰ, ਗੁਰਦਰਸ਼ਨ ਧੂਰੀ, ਦਲਜੀਤ ਬਿੱਟੂ, ਲਵਲੀ ਨਿਰਮਾਣ, ਜੱਸੀ ਲੋਂਗੋਵਾਲੀਆ, ਚਮਕੌਰ ਖੱਟੜਾ, ਗੁਰਜੀਤ ਕਾਕਾ, ਭਿੰਦਰ ਡਬਵਾਲੀ, ਬਚਨ ਬੇਦਿਲ, ਦੇਵ ਖੁੱਡੀ ਕਲਾਂ ਆਦਿ ਕਲਾਕਾਰਾਂ ਨੇ ਅੰਤਿਮ ਸਸਕਾਰ ਮੌਕੇ ਪਹੁੰਚ ਕੇ ਉਹਨਾਂ ਦੇ ਬੇਟੇ ਉੱਘੇ ਗਾਇਕ ਮਿੰਟੂ ਧੂਰੀ ਨਾਲ ਹਮਦਰਦੀ ਪ੍ਰਗਟਾਈ ਹੈ।ਕਰਮਜੀਤ ਧੂਰੀ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਜਤਿੰਦਰ ਸਿੰਘ ਸੋਨੀ ਮੰਡੇਰ ਸਾਬਕਾ ਪ੍ਰਧਾਨ ਆੜਤੀਆ ਐਸੋਸੀਏਸ਼ਨ, ਸ਼ਮਸ਼ੇਰ ਸਿੰਘ ਗੁੱਡੂ, ਮਨਜੀਤ ਸੋਢੀ, ਦਰਸ਼ਨ ਬੜੀ, ਪ੍ਰੋ. ਕੰਵਲਜੀਤ ਟਿੱਬਾ, ਬੱਬੀ ਜਾਤੀਮਾਜਰਾ, ਗੁਲਜ਼ਾਰ ਸ਼ੌਕੀ ਅਤੇ ਪਵਨ ਹਰਚੰਦਪੁਰੀ ਆਦਿ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply