ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਵਿਖੇ ਸੂਬੇ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ
ਬਾਦਲ ਦੇ ਦਫ਼ਤਰ ਅੱਗੇ ਪਿਛਲੇਂ 51 ਵੇਂ ਦਿਨਾਂ ਤੋਂ ਦਿਨ ਰਾਤ ਦੇ ਰੋਸ ਧਰਨੇ `ਤੇ ਬੈਠੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਆਂਗਨਵਾੜੀ ਇੰਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਨੂੰ ਚੁੱਕ ਕੇ ਪਹਿਲਾਂ ਸ਼ਹਿਰ ਵਿਚ ਰੋਸ ਮਾਰਚ ਕੀਤਾ ਤੇ ਫੇਰ ਮੁੱਖ ਮੰਤਰੀ ਦੇ ਪੁਤਲੇ ਨੂੰ ਰਾਮਬਾਗ ਵਿਚ ਲਿਜਾ ਕੇ ਪਹਿਲਾਂ ਪੁੱਤਲਾ ਰੱਖ ਕੇ ਘੜਾ ਭੰਨਿਆ ਗਿਆ ਤੇ ਫੇਰ ਪੁਤਲੇ ਨੂੰ ਅੱਗ ਲਗਾਈ।ਹਰਗੋਬਿੰਦ ਕੌਰ ਨੇ ਦੋਸ਼ ਲਾਇਆ ਕਿ ਸਰਕਾਰ ਗੂੰਗੀ ਅਤੇ ਬੋਲੀ ਹੋ ਚੁੱਕੀ ਹੈ।ਜਦ ਕਿ ਵਰਕਰ / ਹੈਲਪਰ ਪੂਰੇ ਦੋ ਮਹੀਨਿਆਂ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਸੜਕਾਂ ਉਪਰ ਰੁਲ ਰਹੇ ਹਨ।ਉਨਾਂ ਕਿਹਾ ਕਿ ਘਰ-ਘਰ ਨੌਕਰੀਆਂ ਦੇਣ ਦੇ ਵਾਅਦੇ ਕਰਨ ਵਾਲਾ ਸੂਬੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ ਕਿਧਰੇ ਗੁਆਚ ਗਿਆ ਹੈ। ਨੌਕਰੀਆਂ ਤਾਂ ਕੀ ਦੇਣੀਆਂ ਸਨ, ਉਲਟਾ ਪਹਿਲਾ ਮਿਲਿਆ ਰੁਜਗਾਰ ਵੀ ਖੋਹਿਆ ਜਾ ਰਿਹਾ ਹੈ।ਉਹਨਾਂ ਮੰਗ ਕੀਤੀ ਕਿ ਸੂਬੇ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ `ਤੇ ਮਾਣ ਭੱਤਾ ਦਿੱਤਾ ਜਾਵੇ।ਆਂਗਨਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਦਿੱਤੇ ਜਾਣ।ਆਂਗਨਵਾੜੀ ਸੈਂਟਰਾਂ ਦਾ ਬਕਾਇਆ ਦਿੱਤਾ ਜਾਵੇ।ਸੈਂਟਰਾਂ ਵਿਚ ਬੱਚਿਆਂ ਲਈ ਰਾਸ਼ਨ ਭੇਜਿਆ ਜਾਵੇ।ਐਨ.ਜੀ.ਓ ਅਧੀਨ ਚੱਲਦੇ ਬਲਾਕਾਂ ਨੂੰ ਵਾਪਸ ਵਿਭਾਗ ਅਧੀਨ ਲਿਆਦਾ ਜਾਵੇ।ਵਰਕਰਾਂ/ਹੈਲਪਰਾਂ ਨੂੰ ਵਰਦੀਆਂ ਦੇ ਪੈਸੇ ਅਤੇ ਸਟੇਸ਼ਨਰੀ ਦੇ ਸਮਾਨ ਦੇ ਪੈਸੇ ਭੇਜੇ ਜਾਣ।ਹੋਰ ਮਿਲੀ ਸੂਚਨਾ ਅਨੁਸਾਰ ਅੱਜ ਸ਼ਹਿਰ ਵਿਚ ਅਮਰੀਕ ਸਿੰਘ ਰੋਡ, ਪਰਸ ਰਾਮ ਨਗਰ ਅਤੇ ਬਹਿਮਣ ਦੀਵਾਨਾ ਰੋਡ `ਤੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੁਤਲਿਆਂ ਨੂੰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕਿਆ।ਇਸ ਮੌਕੇ ਗੁਰਮੀਤ ਕੌਰ ਗੋਨਿਆਣਾ, ਰਜਨੀ ਬਾਲਾ, ਸੁਖਦੇਵ ਕੌਰ ਬਠਿੰਡਾ, ਲਖਵੀਰ ਕੌਰ ਹੁਸਨਰ, ਰਣਵੀਰ ਕੌਰ ਗਿੱਦੜਬਾਹਾ, ਗਿਆਨ ਕੌਰ ਬਾਜਾਖਾਨਾ, ਜਸਵੰਤ ਕੌਰ ਬਾਜਾਖਾਨਾ, ਸਤਵੀਰ ਕੌਰ ਬਠਿੰਡਾ, ਹਰਵੀਰ ਕੌਰ, ਰੂਪ ਰਾਣੀ ਅਤੇ ਸੋਮਾ ਰਾਣੀ ਆਦਿ ਆਗੂ ਮੌਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media