Tuesday, September 29, 2026

ਡੀ.ਸੀ ਵਲੋਂ ਮੀਜ਼ਲਜ਼ ਰੁਬੇਲਾ ਮੁਹਿੰਮ ਸਬੰਧੀ ਪ੍ਰਈਵੇਟ ਸਕੂਲਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ

ਅੰਮ੍ਰਿਤਸਰ 20 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠਾਂ ਐਮ.ਆਰ ਮੁਹਿੰਮPPN2003201803 ਭਾਵ-ਮੀਜ਼ਲਜ਼ ਰੁਬੇਲਾ ਸਬੰਧੀ ਜਾਗਰੂਕਤਾ ਲਈ ਪ੍ਰਈਵੇਟ ਸਕੂਲਾਂ ਦੇ ਪ੍ਰਤੀਨਿਧੀਆਂ ਦੀ ਇੱਕ ਮੀਟਿੰਗ ਦਾ ਆਯੋਜਨ ਡੀ.ਸੀ ਦਫਤਰ ਵਿਖੇ ਕੀਤਾ ਗਿਆ।ਇਹ ਮੀਟਿੰਗ ਏ.ਡੀ.ਸੀ ਰਵਿੰਦਰ ਸਿੰਘ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੀ ਮੋਜੂਦਗੀ ਵਿੱਚ ਕੀਤੀ ਗਈ।ਇਸ ਅਵਸਰ ਤੇ ਸੰਬੋਧਨ ਕਰਦਿਆਂ ਮਾਣਯੋਗ ਡਿਪਟੀ ਕਮਿਸ਼ਨਰ ਵਲੋ ਕਿਹਾ ਗਿਆ ਹੈ ਕਿ ਇਹ ਮੁਹਿੰਮ ਜੋ ਕਿ ਅਪ੍ਰੈਲ ਦੇ ਮਹੀਨੇ ਵਿਚ ਚਲਾਈ ਜਾਣੀ ਹੈ, ਵਿੱਚ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਸਕੂਲਾਂ ਦਾ ਸਹਿਯੋਗ ਵੀ ਬਹੁਤ ਹੀ ਲੋੜੀਂਦਾ ਹੈ। ਉਨਾਂ ਨੇ ਆਏ ਹੋਏ ਸਾਰੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆ ਦੇ ਮਾਂ-ਬਾਪ ਨਾਲ ਪੇਰੈਂਟ ਟੀਚਰ ਮੀਟਿੰਗ ਕਰ ਕੇ ਇਸ ਮੁਹਿੰਮ ਵਿਚ ਸਹਿਯੋਗ ਪਾਉਣ ਤਾਂ ਜੋ ਕਿ 9 ਮਹੀਨੇ ਤੋਂ 15 ਸਾਲ ਤੱਕ ਦਾ ਕੋਈ ਵੀ ਬੱਚਾ ਐਮ.ਆਰ ਦੇ ਇਸ ਟੀਕੇ ਤੋ ਵਾਂਝਾ ਨਾ ਰਹੇ।ਉਨਾਂ ਨੇ ਹਦਾਇਤ ਕੀਤੀ ਕਿ ਜਿਹੜੇ ਸਕੂਲਾਂ ਦੇ ਪ੍ਰਤੀਨਿਧੀ ਇਸ ਮੀਟਿੰਗ ਵਿਚ ਸ਼ਾਮਲ ਨਹੀ ਹੋਏ, ਉਨਾਂ ਖਿਲਾਫ ਬਣਦੀ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਇਸ ਅਵਸਰ `ਤੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੁਹਿੰਮ ਜੋ ਕਿ ਪੁਰੇ ਭਾਰਤ ਵਿਚ ਚਲਾਈ ਜਾ ਰਹੀ ਹੈ, ਵਿਚ ਸਿਹਤ ਵਿਭਾਗ ਦੇ ਕਰਮਚਾਰੀ/ ਅਧਿਕਾਰੀ ਪਹਿਲਾਂ ਦੋ ਹਫਤਿਆਂ ਵਿਚ ਸਕੂਲਾਂ ਵਿਚ ਮੀਟਿੰਗ ਕਰਕੇ ਅਧਿਆਪਕਾਂ ਨੂੰ  ਸੰਵੇਦਨਸ਼ੀਲ  ਕਰਨਗੇ ਤਾਂ ਜੋ ਕਿ ਬੱਚਿਆਂ ਦੇ ਮਾਪਿਆਂ ਤੱਕ ਸਹੀ ਸੁਨੇਹਾ ਪਹੰੁਚ ਸਕੇ, ਫਿਰ ਇਸ ਮੁਹਿੰਮ ਨੂੰ ਯੋਜਨਾਬੱਧ ਤਰੀਕੇ ਨਾਲ ਬੱਚਿਆਂ ਨੰੁ ਟੀਕੇ ਦੇ ਰੂਪ ਵਿਚ ਲਗਾ ਕੇ ਇਸ ਨੰੁ ਅਮਲੀ ਰੂਪ ਦਿੱਤਾ ਜਾਵੇਗਾ।ਉਨਾ ਹੋਰ ਕਿਹਾ ਕਿ ਇਹ ਟੀਕਾ ਨਾ ਲਗਾਉਣ ਦੀ ਸੂਰਤ ਵਿੱਚ ਜੇਕਰ ਗਰਭਵਤੀ ਅੋਰਤ ਪਹਿਲੇ 3 ਮਹੀਨੇ ਦੇ ਗਰਭ ਦੋਰਾਨ ਰੁਬੇਲਾ ਨਾ ਦੀ ਬੀਮਾਰੀ ਦਾ ਸ਼ਿਕਾਰ ਹੋ ਜਾਦੀ ਹੈ ਤਾਂ ਉਸ ਦਾ ਹੋਣ ਵਾਲਾ ਬੱਚਾ ਜਮਾਦਰੂ ਅੰਨਾ, ਬੋਲਾ ਜਾਂ ਹੋਰ ਕਿਸੇ ਜਨਮ ਜਾਤ ਰੋਗ ਦਾ ਸ਼ਿਕਾਰ ਹੋ ਸਕਦਾ ਹੈ ।
    ਇਸ ਮੋਕੇ ਤੇ ਜਿਲਾ ਬੀ.ਸੀ.ਜੀ ਅਫਸਰ ਡਾ. ਵਿਨੋਦ ਕੁੰਡਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਲਾ ਅੰਮ੍ਰਿਤਸਰ ਵਿਚ ਲਗਭਗ ਸਾਡੇ 6 ਲੱਖ ਬੱਚੇ ਸ਼ਾਮਲ  ਕੀਤੇ ਜਾਣਗੇ।ਡਾ. ਭਾਰਤੀ ਧਵਨ ਵਲੋ ਇੱਕ ਪਾਵਰ ਪੁਆਇੰਟ ਪ੍ਰੇਜੈਨਟੇਸ਼ਨ ਦਿੱਤੀ ਗਈ।ਇਸ ਅਵਸਰ `ਤੇ ਸ਼੍ਰੀਮਤੀ ਰਾਜ ਕੌਰ ਮਾਸ ਮੀਡੀਆ ਅਫਸਰ, ਆਰੂਸ਼ ਭੱਲਾ, ਰਾਮ ਕਿਸ਼ਨ ਅਤੇ ਕਮਲ ਮੋਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply