ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਕੰਪਿਊਟਰ ਵਿਭਾਗ ਦੀ ਟੈਕ-ਇਰਾ ਕੰਪਿਊਟਰ ਸੋਸਾਇਟੀ ਵੱਲੋਂ ਬੀਤੇ ਦਿਨ ‘ਸਾਇਬਰ ਸਕਿਉਰਿਟੀ ਅਤੇ ਨੈਟਵਰਕ ਫੌਰੇਂਸਿਕਸ’ ’ਤੇ ਵਰਕਸ਼ਾਪ ਕਰਵਾਈ ਗਈ।ਇਸ ਵਰਕਸ਼ਾਪ ਨੂੰ ਡਾ. ਜੇ.ਐਸ ਹੂਰਾ ਪ੍ਰੋਫੈਸਰ ਮੈਰੀਲੈਂਡ ਯੂ.ਐਸ.ਏ ਨੇ ਸੰਬੋਧਨ ਕੀਤਾ। ਪਹਿਲੇ ਸੈਸ਼ਨ ’ਚ ਉਨ੍ਹਾਂ ਨੇ ਸਾਇਬਰ ਸਕਿਉਰਿਟੀ, ਓ.ਐਸ.ਆਈ ਅਤੇ ਟੀ.ਸੀ.ਪੀ.ਆਈ.ਪੀ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਸ ਬਾਰੇ ਪ੍ਰੈਕਟਿਕਲ ਟ੍ਰੇਨਿੰਗ ਵੀ ਦਿੱਤੀ।ਦੂਸਰੇ ਸੈਸ਼ਨ ’ਚ ਉਨ੍ਹਾਂ ਨੇ ਬੱਚਿਆਂ ਨੂੰ ਕਿਸੇ ਵੀ ਕੰਪਿਊਟਰ ਦੇ ਆਈ.ਪੀ ਐਡਰੈਸ ਕਿਸ ਤਰ੍ਹਾਂ ਦਿੱਤਾ ਜਾਂਦਾ ਹੈ ਅਤੇ ਕਿਸ ਤਰ੍ਹਾਂ ਫਿਜਿਕਲ ਮਸ਼ੀਨ ਦਾ ਨੈਟਵਰਕ ਕਿੱਥੇ ਅਤੇ ਕਿਸ ਤਰਾਂ ਲੱਭਿਆ ਜਾਂਦਾ ਹੈ, ਤੋਂ ਜਾਣੂ ਕਰਵਾਇਆ ਅਤੇ ਇਸ ਦੇ ਵੱਖ-ਵੱਖ ਇਸਤੇਮਾਲ ਕੀਤੇ ਜਾਣ ਵਾਲੇ ਸਾਫ਼ਟਵੇਅਰਸ ਬਾਰੇ ਦੱਸਿਆ।ਪ੍ਰੋ: ਨਵਨੀਨ ਬਾਵਾ ਓ.ਐਸ.ਡੀ, ਪ੍ਰੋ. ਹਰਭਜਨ ਸਿੰਘ ਰੰਧਾਵਾ ਹੈਡ ਕੰਪਿਊਟਰ ਵਿਭਾਗ ਅਤੇ ਪ੍ਰੋ. ਮਨੀ ਅਰੋੜਾ ਨੇ ਡਾ. ਜੇ.ਐਸ ਹੂਰਾ ਦਾ ਫੁੱਲਾਂ ਦੇ ਗੁਲਦਸਤੇ ਨਾਲ ਸੁਆਗਤ ਕੀਤਾ।ਪ੍ਰੋ. ਬਾਵਾ ਨੇ ਆਏ ਹੋਏ ਮਹਿਮਾਨ ਨੂੰ `ਜੀ ਆਇਆ` ਕਿਹਾ ਅਤੇ ਕੰਪਿਊਟਰ ਵਿਭਾਗ ਦੀ ਇਹ ਵਰਕਸ਼ਾਪ ਕਰਵਾਉਣ ’ਤੇ ਸ਼ਲਾਘਾ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਥਿਊਰੈਟਿਕਲ ਵਿਦਿਆ ਦੇ ਨਾਲ-ਨਾਲ ਪ੍ਰੈਕਟੀਕਲ ਵਿਦਿਆ ਵੀ ਇਸ ਵਿਗਿਆਨਿਕ ਅਤੇ ਤਕਨੀਕੀ ਸਮੇਂ ਦੀ ਮੁੱਖ ਲੋੜ ਹੈ।ਪ੍ਰੋ. ਹਰਭਜਨ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਸ ਤਰ੍ਹਾਂ ਦੀਆਂ ਹੋਰ ਵਰਕਸ਼ਾਪਾਂ ਵੀ ਆਯੋਜਿਤ ਕੀਤੀਆਂ ਜਾਣਗੀਆਂ।ਇਸ ਮੌਕੇ ਕੰਪਿਊਟਰ ਵਿਭਾਗ ਦੇ ਪ੍ਰੋ. ਕੰਵਲਜੀਤ ਕੌਰ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਰਾਜਕਰਨ ਸਿੰਘ, ਪ੍ਰੋ. ਰਵੀ ਪਟਨੀ, ਪ੍ਰੋ. ਸੋਨਾਲੀ ਤੁਲੀ, ਪ੍ਰੋ. ਸਿਮਰਤ ਕੌਰ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media