Thursday, November 5, 2026

ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਚਿਤਾਵਨੀ ਰੈਲੀ 25 ਮਾਰਚ ਨੂੰ – ਲਾਹੌਰੀਆ

PPN2203201807ਜੰਡਿਆਲਾ ਗੁਰੁ, 22 ਮਾਰਚ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਵਾਉਣਾ, ਅਧਿਆਪਕਾਂ ਦੀਆਂ ਤਨਖਾਹਾਂ `ਚ ਕਟੌਤੀ ਨੂੰ ਰੁਕਵਾਉਣਾ, 800 ਸਕੂਲਾਂ ਨੂੰ ਬੰਦ ਕਰਨ ਦਾ ਫੈ਼ਸਲਾ ਵਾਪਸ ਕਰਵਾਉਣਾ, ਰੈਸ਼ਨੇਲਾਈਜਸ਼ਨ ਦੀ ਆੜ `ਚ ਅਸਾਮੀਆਂ ਘਟਾਉਣੋ ਰੁਕਵਾਉਣਾ, ਬਦਲੀਆਂ ਕਰਵਾਉਣਾ, ਬਲਾਕਾਂ ਦੀਆਂ ਗਲਤ ਪ੍ਰਪੋਜਲਾਂ ਰੱਦ ਕਰਵਾਉਣੀਆ, ਪੁਰਾਣੀ ਪੈੱਨਸ਼ਨ ਸਕੀਮ ਬਹਾਲ ਕਰਾਉਣੀ, ਹਰ ਤਰੵਾਂ ਦੀਆਂ ਪ੍ਰਮੋਸ਼ਨਾਂ ਕਰਾਉਣੀਆ, ਸਮੂਹ ਠੇਕਾ ਅਧਾਰਿਤ ਅਧਿਆਪਕਾਂ ਨੂੰ ਰੈਗੂਲਰ ਕਰਾਉਣਾ, ਪੇਅ ਕਮਿਸ਼ਨ ਦੀ ਰਿਪੋਰਟ ਤੇ ਡੀ.ਏ ਦੀਆਂ ਕਿਸ਼ਤਾਂ ਲਾਗੂ ਕਰਾਉਣ ਸਮੇਤ ਕਈ ਹੋਰ ਮੰਗਾਂ ਨੂੰ ਮਨਵਾਉਣਾ ਸ਼ਾਮਲ ਹੈ, ਲਈ 25 ਮਾਰਚ (ਐਤਵਾਰ) ਨੂੰ 11 ਵਜੇ ਦਾਣਾ ਮੰਡੀ ਜਲੰਧਰ ਬਾਈਪਾਸ ਲੁਧਿਆਣਾ ਵਿਖੇ ਵਿਸ਼ਾਲ ਚਿਤਾਵਨੀ ਰੈਲੀ ਕੱਢੀ ਜਾ ਰਹੀ ਹੈ।ਉਨਾਂ ਨੇ  ਸਮੂਹ ਅਧਿਆਪਕ ਵਰਗ ਨੂੰ ਇਸ ਚਿਤਾਵਨੀ ਰੈਲੀ ਵਿੱਚ ਵੱਧ ਚੜ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।ਇਸ ਮੌਕੇ ਸੁੱਖਰਾਜ ਸਿੰਘ ਕਾਹਲੋਂ, ਅਮਨਦੀਪ ਸ਼ਰਮਾ ਮਾਨਸਾ, ਮਲਕੀਤ ਸਿੰਘ ਕੱਦਗਿਲ, ਸੁਰਿੰਦਰ ਸਿੰਘ ਬਾਠ, ਸੁਖਵੰਤ ਸਿੰਘ ਤਰਨ ਤਾਰਨ, ਜਗਮੀਤ ਸਿੰਘ ਬੇਦੀ, ਗੁਰਿੰਦਰ ਸਿੰਘ ਸਿੱਧੂ ਤੇ ਹੀਰਾ ਸਿੰਘ ਪੱਡਾ ਆਦਿ ਮੌਜੂਦ ਸਨ।
 

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply