ਅੰਮ੍ਰਿਤਸਰ, 23 ਮਾਰਚ (ਗੁਰਪ੍ਰੀਤ ਸਿੰਘ) – ਪੰਜਾਬੀ ਫਿਲਮ ‘ਰਮਤਾ ਜੋਗੀ’ ਨਾਲ ਪਾਲੀਵੁੱਡ ਵਿੱਚ ਦਸਤਕ ਦੇਣ ਵਾਲੀ ਅਦਾਕਾਰਾ ਰੋਨਿਕਾ ਸਿੰਘ ਅੱਜ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ।ਉਨ੍ਹਾਂ ਗੁਰੂ ਘਰ ਮੱਥਾ ਟੇਕਿਆ ਅਤੇ ਪ੍ਰੀਕਰਮਾ ਕੀਤੀ।ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋਨਿਕਾ ਸਿੰਘ ਨੇ ਦੱਸਿਆ ਕਿ ‘ਰਮਤਾ ਜੋਗੀ’ ਨਾਲ ਜਲਦ ਹੀ ਪੰਜਾਬੀ ਫਿਲਮਾਂ ਵਿੱਚ ਵਾਪਸੀ ਕਰਰਹੀ ਹੈ, ਜਿਸ ਪਹਿਲਾਂ ਉਹ ਇਕ ਤਾਮਿਲ ਫਿਲਮ ‘ਜਿਪਸੀ’ ਵਿੱਚ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਅੰਮ੍ਰਿਤਸਰ ਵਿੱਚ ਉਨਾਂ ਦੀ ਇਹ ਤੀਜੀ ਫੇਰੀ ਹੈ ਅਤੇ ਗੁਰੁ ਨਗਰੀ ਆਉਣ `ਤੇ ਉਹ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਲਈ ਜਰੂਰ ਆਉਂਦੀ ਹੈ।ਅਦਾਕਾਰਾ ਰੋਨਿਕਾ ਸਿੰਘ ਜੱਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਸ਼੍ਰੀ ਦੁਰਗਿਆਣਾ ਮੰਦਰ ਸੀਸ ਨਿਵਾਇਆ।ਇਥੇ ਉਨਾਂ ਨੂੰ ਕਮੇਟੀ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਤੇ ਜਨਰਲ ਸੈਕਟਰੀ ਅਰੁਣ ਖੰਨਾ ਵਲੋਂ ਸ੍ਰੀ ਦੁਰਗਿਆਣਾ ਮੰਦਰ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਰੀਸ਼ ਤਨੇਜਾ, ਅਸ਼ੋਕ ਅਰੋੜਾ, ਰਾਜ ਵਧਵਾ, ਯਸ਼ਪਾਲ ਸੂਰੀ, ਨੰਦ ਲਾਲ, ਅਨਿਲ ਸੇਠ ਸਾਬਕਾ ਐਕਸੀਅਨ ਅਤੇ ਰਾਮ ਪ੍ਰਕਾਸ਼ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media