ਸਹੀਦਾਂ ਦੇ ਸਿਧਾਤਾਂ ਤੇ ਚੱਲਣ ਦੀ ਲੋੜ – ਪ੍ਰਿੰ. ਭੁਪਿੰਦਰ ਕੌਰ
ਸੁਜਾਨਪੁਰ, 23 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ
ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਸਮੂਹ ਵਿਦਿਆਰਥੀਆਂ ਨੂੰ ਸਮਾਜ, ਸੂਬੇ ਅਤੇ ਦੇਸ਼ ਦੀ ਬਿਹਤਰੀ ਅਤੇ ਸੁਰੱਖਿਆ ਅਤੇ ਪੰਜਾਬ ਨੂੰ ਨਸਿ਼ਆਂ ਤੋਂ ਮੁਕਤ ਕਰਨ ਲਈ ਸਹੰੁ ਚੁਕਾਈ ਗਈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਹੀਦਾਂ ਦੇ ਵਿਚਾਰਾਂ ਦਾ ਪ੍ਰਸਾਰ ਕਰਨਾ ਅਤੇ ਨੌਜਵਾਨ ਪੀੜੀ ਨੂੰ ਉਨ੍ਹਾਂ ਦੇ ਸਿਧਾਤਾਂ `ਤੇ ਚੱਲਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਖਟਕੜ ਕਲਾਂ, ਜੰਗੇ ਅਜ਼ਾਦੀ ਯਾਦਗਾਰ ਕਰਤਾਰਪੁਰ ਦੀ ਜ਼ਿਆਰਤ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਤਾਕਤ ਤੇ ਸਮਰੱਥਾ ਨੂੰ ਉਸਾਰੂ ਪਾਸੇ ਲਗਾਇਆ ਜਾਵੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਅਬਾਦੀ 56 ਫੀਸਦੀ ਹੈ ਜਿਸ ਨੂੰ ਉਚਿਤ ਦਿਸ਼ਾ ਪ੍ਰਦਾਨ ਕਰਨ ਦੀ ਲੋੜ ਹੈ।ਇਸ ਮੌਕੇ ਡਾ. ਅਜਰੁਨ ਸਿੰਘ, ਪ੍ਰੋ. ਗੁਰਪ੍ਰਤਾਪ ਸਿੰਘ, ਉਮ ਪ੍ਰਕਾਸ਼ ਪੰਕਜ, ਰੁਚੀ ਮਹਾਜਨ, ਗੁਰਜੀਤ ਕੌਰ, ਇੰਦੂ ਬਾਲਾ, ਸੁਖਦੀਪ ਕੌਰ ਦੋਹਿਤਾ, ਸੀਤਲ, ਮਹਾਜਨ, ਭਾਵਨਾ, ਨੇਹਾ ਹਰਚੰਦ, ਸਵੇਤਾ ਕਾਲੜਾ, ਵਨੀਤਾ ਸੈਣੀ, ਪ੍ਰੀਆ ਸਹਿਗਲ, ਸਾਲੂ ਦੇਵੀ, ਕਮਲਜੀਤ ਕੌਰ ਹਾਜ਼ਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media