ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਸੀ ਡਵੀਜ਼ਨ ਦੀ ਪੁਲਿਸ ਨੇ 13 ਮੋਟਰਸਾਈਕਲਾਂ ਸਮੇਤ ਚੋਰੀ ਕੀਤੇ 13
ਮੋਟਰਸਾਈਕਲ ਬਰਾਮਦ ਕੀਤੇ ਹਨ।ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਡੀ.ਸੀ.ਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਏ.ਸੀ.ਪੀ ਦੱਖਣੀ ਮਨਜੀਤ ਸਿੰਘ ਦੀ ਅਗਵਾਈ `ਚ ਥਾਣਾ ਸੀ-ਡਵੀਜ਼ਨ ਮੁੱਖੀ ਇੰਸਪੈਕਟਰ ਰਵੀਸ਼ੇਰ ਸਿੰਘ ਸਮੇਤ ਏ.ਐਸ.ਆਈ ਹਰਨੇਕ ਸਿੰਘ, ਏ.ਐਸ.ਆਈ ਰਵੀ ਕੁਮਾਰ ਤੇ ਪੁਲਿਸ ਪਾਰਟੀ ਵਲੋਂ ਮੁਖਬਰ ਖਾਸ ਦੀ ਇਤਲਾਹ `ਤੇ ਬੁਲਾਰੀਆ ਪਾਰਕ ਤਰਨ ਤਾਰਨ ਰੋਡ ਨੇੜੇ ਨਾਕਾ ਲਗਾ ਕੇੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸੁਰਜੀਤ ਸਿੰਘ ਅਤੇ ਰਾਜਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਆਨ ਅਮਰਕੋਟ ਜਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ ਮੌਕੇ `ਤੇ ਇੱਕ ਚੋਰੀਸ਼਼ੁਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਉਕਤ ਵਲੋਂ ਕੀਤੇ ਗਏ ਇੰਕਸਾਫ `ਤੇ ਦੋ ਹੋ ਦੋਸ਼ੀਆਂ ਬੂਟਾ ਸਿੰਘ ਪੁੱਤਰ ਮੱਘਰ ਸਿੰਘ ਕੌਮ ਮਜ੍ਹਬੀ ਵਾਸੀ ਰਾਜੋਕੇ ਜਿਲ੍ਹਾ ਤਰਨ ਤਾਰਨ ਅਤੇ ਸੁਖਵਿੰਦਰ ਸਿੰਘ ਉਰਫ ਗੋਪੀ ਪੁੱਤਰ ਰਸਾਲ ਸਿੰਘ ਵਾਸੀ ਭੰਡਾਲ ਜਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 12 ਹੋ ਮੋਟਰ ਸਾਈਕਲ ਬਰਾਮਦ ਕੀਤੇ।ਉਨਾਂ ਕਿਹਾ ਕਿ ਇਹ ਦੋਸ਼ੀ ਗੁਰਦੁਆਰਾ ਸ਼ਹੀਦਾਂ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਅਤੇ ਭੀੜੇ ਬਜ਼ਾਰਾਂ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਆਪਣੇ ਨਸ਼ੇ ਦੀ ਪੂਰਤੀ ਲਈ ਸੱਸਤੇ ਰੇਟਾਂ `ਚ ਵੇਚ ਦਿੰਦੇ ਹਨ।ਉਨਾਂ ਕਿਹਾ ਕਿ ਥਾਣਾ ਸੀ-ਡਵੀਜ਼ਨ ਵਿਖੇ ਕੇਸ ਨੰਬਰ 45 ਦਰਜ ਕੀਤਾ ਗਿਆ ਹੈ ਅਤੇ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਜੋ ਉਨਾਂ ਦਾ ਰਿਮਾਂਡ ਹਾਸਲ ਕਰਕੇ ਗਹਿਰਾਈ ਨਾਲ ਤਫਤੀਸ਼ ਕੀਤੀ ਜਾ ਸਕੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media