ਨੋਨ-ਸਰਜੀਕਲ ਪ੍ਰੋਸੈਸ ਬਣੇਗਾ ਮਰੀਜਾਂ ਦੀ ਪਹਿਲੀ ਪਸੰਦ – ਡਾ. ਕੁਲਦੀਪ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਚਿਹਰੇ ਦੀਆਂ ਖੂਬਸੂਰਤੀ ਲਈ ਕੋਸਮੈਸਿਟਕ ਸਰਜਰੀ ਤੋਂ ਬਿਨਾਂ ਵੀ ਅਤਿ ਆਧੁਨਿਕ ਤਕਨੀਕ ‘ਫਿਲਰਸ’ ਨੋਨ-ਸਰਜੀਕਲ ਪ੍ਰੋਸੈਸ ਟਰੀਟਮੈਂਟ ਜ਼ਰੀਏ ਆਪਣੇ ਚਿਹਰੇ ਨੂੰ ਖੁੂਬਸੂਰਤ ਬਣਾੲਅਿਾ ਜਾ ਸਕਦਾ ਹੈ।ਇਹ ਪ੍ਰਗਟਾਵਾ ਅਮਨਦੀਪ ਹਸਪਤਾਲ ਦੇ ਆਰਐੱਮ ਐਸਥੈਟਿਕਸ ਵਿਭਾਗ ਵਿਚ ਵਿਸ਼ੇਸ਼ ਤੌਰ `ਤੇ ਇਸ ਸਬੰਧੀ ਵਰਕਸ਼ਾਪ ਲਗਾਉਣ ਪਹੁੰਚੇ ਡਾ. ਕੁਲਦੀਪ ਸਿੰਘ ਸੀਨੀਅਰ ਕੰਸਲਟੰਟ ਅਪੋਲੋ ਕੋਸਮੈਸਿਟਕ ਕਲੀਨਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਇਹ ਟਰੀਟਮੈਂਟ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਜਾਂ ਔਰਤ ਲਈ ਨਹੀਂ ਹਨ।ਉਨ੍ਹਾਂ ਕਿਹਾ ਕਿ ਅਕਸਰ ਹੀ 30 ਸਾਲ ਦੀ ਉਮਰ ਤੋਂ ਘੱਟ ਦੇ ਵਿਅਕਤੀ/ਔਰਤ ਵਿਚ ਅੱਖਾਂ ਹੇਠ ਕਾਲਾਪਨ, ਹੱਸਣ ਦੇ ਕਾਰਨ ਚਿਹਰੇ ਤੇ ਮਾਸ ਢਿੱਲਾ ਪੈਣਾ ਜਾਂ ਨੱਕ ਟੇਢਾ ਤੇ ਥੋੜਾ ਛੋਟਾ-ਵੱਡਾ ਹੋਣਾ ਆਦਿ ਨੂੰ ਦਰੁਸਤ ਕਰਨ ਲਈ ਇਹ ਟਰੀਟਮੈਂਟ ਲਾਹੇਵੰਦ ਹੈ।ਉਨ੍ਹਾਂ ਕਿਹਾ ਕਿ ਇਹ ਟਰੀਟਮੈਂਟ ਕਰੀਬ 45 ਮਿੰਟ ਵਿਚ ਮੁਕੰਮਲ ਹੋ ਜਾਂਦਾ ਹੈ।ਉਨ੍ਹਾਂ ਇੱਕ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੀਤੇ ਦਿਨ ਉਨ੍ਹਾਂ ਕੋਲ ਇਕ ਮਰੀਜ਼ ਆਇਆ ਸੀ, ਜਿਸ ਦਾ ਵਿਆਹ ਸੀ ਤੇ ਉਸ ਨੱਕ ਟੇਢਾ ਸੀ।ਉਸ ਮਰੀਜ ਦਾ ਇਸ ਤਕਨੀਕ ਨਾਲ ਸਫਲਤਾਪੂਰਵਕ ਇਲਾਜ਼ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨਾਲ ਅਮਨਦੀਪ ਹਸਪਤਾਲ ਤੋਂ ਡਾ. ਰਵੀ ਮਹਾਜਨ ਵੀ ਮੌਜੂਦ ਸਨ।