Sunday, August 23, 2026

ਖ਼ਾਲਸਾ ਕਾਲਜ ਵਿਖੇ ਪੜ੍ਹਾਇਆ ਜਾਵੇਗਾ ਰੰਗਮੰਚ-ਅਧਿਅਨ ਦਾ ਵਿਸ਼ਾ

 PPN2603201811ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਬੀ.ਏ ’ਚ ਰੰਗਮੰਚ ਅਧਿਅਨ ਦੇ ਵਿਸ਼ੇ ਨੂੰ ਲਾਗੂ ਕਰਨ ਵਾਲਾ ਪੰਜਾਬ ਦਾ ਪਹਿਲਾਂ ਕਾਲਜ ਬਣਨ ਜਾ ਰਿਹਾ ਹੈ।ਇਹ ਜਾਣਕਾਰੀ ਵਿਸ਼ਵ ਰੰਗਮੰਚ ਦਿਵਸ ਦੀ ਪੂਰਵ ਸੰਧਿਆ ’ਤੇ ਆਯੋਜਿਤ ਇਕ ਸਮਾਗਮ ’ਚ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਸਾਂਝੀ ਕੀਤੀ ਗਈ। ਪ੍ਰਿੰ: ਡਾ. ਮਹਿਲ ਸਿੰਘ ਨੇ ਪੰਜਾਬੀ ਰੰਗਮੰਚ ਦੇ ਵਿਕਾਸ ’ਚ ਖ਼ਾਲਸਾ ਕਾਲਜ ਦੇ ਯੋਗਦਾਨ ਦਾ ਜ਼ਿਕਰ ਕਰਦਿਆ ਹੋਇਆ ਕਿਹਾ ਕਿ ਕਾਲਜ ਨੌਜਵਾਨਾਂ ’ਚ ਰੰਗਮੰਚ ਤੇ ਹੋਰ ਕਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਰੰਗਮੰਚ ਅਧਿਐਨ ਵਰਗੇ ਇਤਿਹਾਸਕ ਵਿਸ਼ੇ ਵਿਦਿਆਰਥੀਆਂ ਨੂੰ ਸ਼ੋਅ-ਬਿਜ਼ ’ਚ ਰੋਜ਼ਗਾਰ ਦੇ ਮੌਕੇ ਤਲਾਸ਼ਣ ’ਚ ਮਦਦ ਕਰਨਗੇ। PPN2603201810
ਇਸ ਮੌਕੇ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਉਭਰ ਰਹੇ ਫ਼ਿਲਮੀ, ਟੀ.ਵੀ ਤੇ ਰੇਡਿਓ ਕਲਾਕਾਰ ਮਨਦੀਪ ਘਈ, ਗੁਰਤੇਜ ਮਾਨ ਅਤੇ ਰਾਹੁਲ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ।ਖ਼ਾਲਸਾ ਕਾਲਜ ਰੰਗਮੰਚ ਨੇ ਕਸ਼ਮੀਰ ਨਾਲ ਸਬੰਧਿਤ ਉਰਦੂ ਨਾਟਕ ‘ਫ਼ਿਰਦੋਸ’ ਦਾ ਮੰਚਨ ਵੀ ਕੀਤਾ। ਵਿਦਿਆਰਥੀ ਅਤੇ ਸਟਾਫ਼ ਨੇ ਰੰਗਮੰਚ ਦੇ ਇਸ ਪ੍ਰਦਰਸ਼ਨ ਨੂੰ ਮਾਣਿਆ ਅਤੇ ਸਲਾਹਿਆ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply