Sunday, September 8, 2024

ਮਾਸਟਰ ਕੇਡਰ ਯੂਨੀਅਨ ਵੱਲੋਂ ਡੀ.ਈ.ਓ ਸੈਕੰਡਰੀ ਨਾਲ ਮੀਟਿੰਗ

ਮਾਸਟਰ ਕੇਡਰੀ ਦੀਆਂ ਮੰਗਾਂ ਤੇ ਕੀਤੀਆਂ ਵਿਚਾਰਾਂ

PPN06081413

ਬਟਾਲਾ, 6 ਅਗਸਤ (ਬਰਨਾਲ) – ਮਾਸਟਰ ਕੇਡਰ ਦੀ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਵਿਖੇ ਹੋਈ ਅਤਿ ਜਰੂਰੀ ਮੀਟਿੰਗ ਦੀ ਪ੍ਰਧਾਨਗੀ ਕੁਲਵਿੰਦਰ ਸਿੰਘ ਸਿਧੂ ਜਿਲਾ ਪ੍ਰਧਾਨ ਤੇ ਸੂਬਾਈ ਉਪ ਪ੍ਰਧਾਨ ਬਲਦੇਵ ਸਿੰਘ ਬੁਟਰ ਨੇ ਕੀਤੀ ਮੀਟਿੰਗ ਦੌਰਾਨ ਸਰਕਾਰੀ ਵੱਲੋ ਸਾਂਤਮਈ ਪ੍ਰਰਦਰਸਨ ਕਰ ਕਰ ਰਹੇ ਈ ਟੀ ਟੀ ਅਧਿਆਪਕਾਂ ਉਪਰ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਤੇ ਮਤਾ ਪਾਸ ਕੀਤਾ ਕਿ ਗਿਆ ਕਿ ਮਾਸਟਰ ਕੇਡਰ ਇਹੋ ਜਿਹੀਆਂ ਕਾਰਵਾਈਆਂ ਦਾ ਵਿਰੋਧ ਕਰਦ ਹੈ। ਇਸ ਉਪਰੰਤ ਮਾਸਟਰ ਕੇਡਰ ਦੇ ਅਹੁਦੇਦਾਰਾਂ ਵੱਲੋ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਨੂੰ ਮੰਗ ਪੱਤਰ ਵੀ ਦਿਤਾ ਗਿਆ। ਜਿਸ ਵਿਚ ਪੰਜਾਬ ਦੇ ਸਕੂਲਾਂ ਵਿਚ ਮੁਖੀਆਂ ਦੀਆਂ ਹਜਾਰਾਂ ਹੀ ਅਸਾਮੀਆਂ ਖਾਲੀ ਹੋਣ ਤੇ ਬਾਵਜੂਦ ਵੀ ਨਾ ਭਰੇ  ਜਾਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਯੂਨੀਅਨ ਨੇ ਦੱਸਿਆ ਸਰਕਾਰ ਕਿ ਸਰਕਾਰ ਵੱਲੋ ਸਕੂਲ ਮੁਖੀਆਂ ਦੀਆਂ ਅਸਾਮੀਆਂ ਨਾ ਭਰਨ ਕਰਕੇ ਵਿਦਿਆਰਥੀਆਂ ਦੀ ਪੜਾਈ ਦਾ ਨੂਕਸਾਨ ਹੋ ਰਿਹਾ ਹੈ, ਮੰਗ ਕੀਤੀ ਗਈ ਕਿ ਮਾਸਟਰ ਕੇਡਰ ਵਿਚੋ ਤੁਰੰਤ ਮੁਖ ਅਧਿਆਪਕਾਂ ਦੀਆਂ ਤਰੱਕੀਆਂ ਕਰਕੇ  ਸਿਖਿਆ ਵਿਚ ਸੁਧਾਰ ਕੀਤਾ ਜਾਵੇ ਤੇ ਲੰਮੇ ਸਮੇ ਤੋ ਤਰੱਕੀਆਂ ਵਿਚ ਆਈ ਖੜੋਤ ਨੂੰ ਦੂਰ ਕੀਤਾ ਜਾਵੇ।ਸਿਖਿਆ ਨੀਤੀ 2003 ਅਤੇ ਸਿਖਿਆ ਦਾ ਅਧਿਕਾਰ ਕਾਨੂੰਨ 2009 ਬਾਰੇ ਵੀ ਖੁਲਕੇ ਵਿਚਾਰ ਵਟਾਦਰਾ ਕੀਤਾ ਗਿਆ।, ਇਸ ਨੀਤੀ ਅਨੂਸਾਰ ਨੌਵੀ ਤੋਂ ਬਾਰਵੀਂ ਤੱਕ ਲੈਕਚਰਾਰ ਕੇਡਰ ਦੇ ਵਿਸਾਂ ਮਾਹਿਰ ਅਤੇ ਪੰਜਵੀਂ ਤੋ ਅੱਠਵੀਂ ਤੱਕ ਮਾਸਟਰ ਕੇਡਰ ਦੇ ਵਿਸਾ ਮਾਹਿਰ ਮਿਲਣੇ ਸਨ। ਇਸ ਲੰਗੜੀ ਸਿਖਿਆ ਨੀਤੀ ਲਾਗੂ ਹੋਣ ਨਾਲ ਵਿਦਿਆਰਥੀਆਂ ਨੂੰ ਬਹੁਤ ਨੁਕਸਾਨ ਹੋਇਆ ਹੈ।ਇਹ ਨੀਤੀ ਲਾਗੂ ਕਰਨ ਨਾਲ ਹਰੇਕ ਕੇਡਰ ਦੇ ਅਧਿਆਪਕ ਵਰਗ ਦੀਆਂ ਪ੍ਰੋਮੋਸਨਾ ਖੁਲ ਜਾਣੀਆਂ ਸਨ ਜਿਸ ਨਾਲ ਪੰਜਾਬ ਸਰਕਾਰ ਉਪਰ ਕੋਈ ਬਹੁਤ ਜਿਆਦਾ ਮਾਲੀ ਬੋਝ ਵੀ ਨਹੀ ਸੀ ਪੈਣਾ। ਇਸ ਨੀਤੀ ਅਧੀਨ ਮਿਡਲ ਸਕੂਲ ਪੱਧਰ ਤੇ ਜਿਥੇ ਛੇਵੀਂ ਤੋ ਅੱਠਵੀਂ ਤਕ 100 ਵਿਦਿਆਰਥੀ ਪੜਦੇ ਸਨ ਊਥੇ ਪੱਕੀ ਮੁਖ ਅਧਿਆਪਕ ਦੀ ਅਸਾਮੀ ਦੇਣੀ ਸੀ ,ਜਿਹੜੀ ਅਜੇ ਤੱਕ ਨਹੀਂ ਦਿਤੀ ਗਈ। ਮਾਸਟਰ ਕੇਡਰ ਯੂਨੀਅਨ ਨੇ  ਸਰਕਾਰ ਕੋਲੋਂ ਮੰਗ ਕੀਤੀ ਕਿ  ਸਿਖਿਆ ਨੀਤੀ 2003 ਅਤੇ ਸਿਖਿਆ ਅਧਿਕਾਰ ਕਾਨੂੰਨ ਪੂਰੀ ਤਰਾਂ ਜਮੀਨੀ ਪੱਧਰ ਤੇ ਲਾਗੂ ਕੀਤਾ ਜਾਵੇ ਅਤੇ ਅਧਿਆਪਕਾਂ ਦੀਆਂ ਤਰੱਕੀਆਂ, ਬਾਕੀ ਮੰਗਾ ਜਿਵੇਂ 4-9-14 ਜਿਹੜੀ 1-10-2011 ਤੋ ਨਹੀ ਦਿਤੀ ਜਾ ਰਹੀ, ਮਾਸਟਰ ਕੇਡਰ ਦੀਆਂ ਬਤੌਰ ਲੈਕਚਾਰ ਤੇ ਮੁਖ ਅਧਿਆਪਕ ਤਰੱਕੀਆਂ ਤੁਰੰਤ ਪਹਿਲ ਦੇ ਅਧਾਰ ਤੇ ਕੀਤੀਆਂ ਜਾਣ, 89 ਦਿਨਾ ਵਾਲੇ ਅਧਿਆਪਕਾਂ ਦੀ ਦਫਤਰਾਂ ਵਿਚ ਹੁੰਦੀ ਖੱਜਲ ਖੁਆਰੀ ਬੰਦ ਕਰਨ, ਤਨਖਾਹਾਂ ਦਾ ਲਗਾਤਾਰ ਮਿਲਣ ਯਕੀਨੀ ਬਣਾਂਇਆ ਜਾਵੇ, ਡੀ ਡੀ ਪਾਵਰਾਂ ਤੇ ਬਜ਼ਟ ਪੂਰੇ ਸਾਲ ਦਾ ਜਾਰੀ ਕੀਤਾ ਜਾਵੇ, ਰਮਸਾ ਵਾਲੇ ਅਧਿਆਪਕ ਜਿੰਨਾ ਦੀਆਂ ਬਦਲੀਆਂ ਹੋ ਚੁੱਕੀਆਂ ਹਨ ਪਰ ਉਹਨਾ ਨੂੰ ਫਾਰਗ ਕਰਨ ਵਿਚ ਜਾਰੀ ਅੜਿੱਚਣਾ ਬੰਦ ਕੀਤੀਆਂ ਜਾਣ। ਇਸ  ਮਾਸਟਰ ਕੇਡਰ ਦੀ ਗੁਰਦਾਸਪੁਰ ਵਿਖੇ ਹੋਈ  ਮੀਟਿੰਗ ਦੌਰਾਨ ਬਲਦੇਵ ਸਿੰਘ ਬੂਟਰ ਉਪ ਪ੍ਰਧਾਨ ਮਾਸਟਰ ਕੇਡਰ ਪੰਜਾਬ, ਦਲਵਿੰਦਰਜੀਤ ਸਿੰਘ ਗਿਲ ਫਾਊਡਰ ਮੈਂਬਰ, ਸਮਸੇਰ ਸਿੰਘ ਕਾਹਲੋਂ ਜਨਰਲ ਸਕੱਤਰ, ਕਰਮਚੰਦ ਸਰਪ੍ਰਸਤ ਗੁਰਦਾਸਪੁਰ, ਜਗਦੀਪ ਸਿੰਘ, ਕੇਵਲ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਰਾਜ, ਹਰਿੰਦਰ ਸਿੰਘ, ਗੁਰਮੀਤ ਸਿੰਘ ਪਾਰੋਵਾਲ ਵਿਤ ਸਕੱਤਰ, ਨਰਿੰਦਰ ਸਿੰਘ ਪ੍ਰੈਸ ਸਕੱਤਰ, ਰਾਜਿੰਦਰ ਕੁਮਾਰ ਸਰਮਾ, ਪ੍ਰੇਮਪਾਲ ਸਿੰਘ ਢਿਲੋਂ ਬਟਾਲਾ, ਨਿਰਮਲ ਸਿੰਘ ਰਿਆੜ, ਰਾਜ ਕੁਮਾਰ ਕਾਦੀਆਂ, ਖੁਸਬੀਰ ਸਿੰਘ, ਸੁਖਰਾਜ ਸਿੰਘ ਖਾਲਸਾ, ਜਸਪਾਲ ਸਿੰਘ ਕਾਦੀਆਂ, ਸੁਖਪਾਲ ਸਿੰਘ ਬਾਜਵਾ, ਸੁਖਵਿੰਦਰ ਸਿੰਘ ਘੁੰਮਣ, ਨਰਿੰਦਰ ਸਿੰਘ ਚੀਮਾਂ, ਵਿਨੋਦ ਕੁਮਾਰ, ਰਜਿੰਦਰ ਸ਼ਰਮਾ, ਆਦਿ ਮਾਸਟਰ ਕੇਡਰ ਦੇ ਮੈਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply