Sunday, September 8, 2024

ਵਿਰਸਾ ਵਿਹਾਰ ‘ਚ ਮਨਾਇਆ ਗਿਆ ਪਹਿਲਾ ਸਾਵਣ ਕਵੀ ਦਰਬਾਰ

PPN06081412

ਅੰਮ੍ਰਿਤਸਰ, 6 ਅਗਸਤ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ‘ਸਾਵਨ ਕਵੀ ਦਰਬਾਰ’ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਪ੍ਰਧਾਨਗੀ ਮੰਡਲ ਵਿੱਚ ਕੇਵਲ ਧਾਲੀਵਾਲ, ਅਜਾਇਬ ਸਿੰਘ ਹੁੰਦਲ, ਡਾ: ਸ਼ਹਰਯਾਰ, ਨਿਰਮਲ ਅਰਪਨ, ਪ੍ਰਮਿੰਦਰਜੀਤ, ਜਗਦੀਸ਼ ਸਚਦੇਵਾ, ਆਦਿ ਸ਼ਾਮਲ ਹੋਏ। ਇਸ ਕਵੀ ਦਰਬਾਰ ਦੇ ਆਰੰਭ ਵਿੱਚ ਸਭ ਨੂੰ ਜੀ ਆਇਆ ਨੂੰ ਕਹਿਣਦਿਆਂ ਪ੍ਰਧਾਨ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਇਸ ਮਹੀਨੇ ਭਾਵੇਂ ਮੀਹਾਂ ਦੀ ਘਾਟ ਕਾਰਨ ਸਾਵਨ ਪਹਿਲਾਂ ਜਿੰਨਾ ਹਰਿਆ ਭਰਿਆ ਨਹੀਂ, ਪਰ ਅਸੀਂ ਸਾਵਨ ਕਵੀ ਦਰਬਾਰ ਦੇ ਹਰੇ ਹਰਫ਼ਾ ਨਾਲ ਇਸ ਨੂੰ ਹਰਿਆ ਭਰਿਆ ਜਰੂਰ ਕਰ ਲੈਣਾ ਹੈ। ਉਹਨਾਂ ਅੰਮ੍ਰਿਤਸਰ ਸ਼ਹਿਰ ਦੇ ਸਾਵਨ ਕਵੀ ਦਰਬਾਰਾਂ ਦੇ ਇਤਿਹਾਸ ਬਾਰੇ ਵਿਚਾਰ ਚਰਚਾ ਦੱਸਦਿਆਂ ਕਿਹਾ ਕਿ ਭਵਿੱਖ ਵਿੱਚ ਹਰ ਸਾਲ ਇਥੇ ਸਾਵਨ ਕਵੀ ਦਰਬਾਰ ਜਰੂਰ ਹੋਵੇਗਾ। ਇਸ ਕਵੀ ਦਰਬਾਰ ਵਿੱਚ ਅਜੀਤ ਸਿੰਘ ਨਬੀਪੁਰੀ, ਧਰਵਿੰਦਰ ਔਲਖ, ਹਰਬੰਸ ਸਿੰਘ ਨਾਗੀ, ਜਸਬੀਰ ਜ਼ਮੀਰ, ਕਲਿਆਣ ਅੰਮ੍ਰਿਤਸਰੀ, ਸੁਰਜੀਤ ਦੁੱਖੀ, ਸ਼ੈਲਿੰਦਰਜੀਤ ਸਿੰਘ ਰਾਜਨ, ਹਰੀ ਸਿੰਘ ਗਰੀਬ, ਰਾਜ ਕੁਮਾਰ ਰਾਜ, ਕੇਵਲ ਕ੍ਰਿਸ਼ਨ, ਇੰਦਰ ਸਿੰਘ ਮਾਨ, ਗੁਰਿੰਦਰ ਮਕਨਾ, ਹਜ਼ਾਰਾ ਸਿੰਘ ਚੀਮਾ, ਵਿਸ਼ਾਲ, ਸਵਿੰਦਰ ਸਿੰਘ, ਮਲਵਿੰਦਰ ਸਿੰਘ, ਮਨਮੋਹਨ ਸਿੰਘ ਬਾਸਰਕੇ, ਗੁਰਬਾਜ ਤੋਲਾਨੰਗਲ, ਜਗਤਾਰ ਗਿੱਲ ਆਦਿ ਨੇ ਕਵਿਤਾਵਾਂ ਸੁਣਾਇਆ। ਇਸ ਮੌਕੇ ਵਿਸ਼ੇਸ਼ ਤੌਰ (ਬੀ. ਐਸ. ਐਫ਼ ਅੰਮ੍ਰਿਤਸਰ ਦੇ ਡੀ. ਆਈ. ਜੀ.) ਸ੍ਰੀ ਫੈਯਾਜ਼ ਫਾਰੂਕੀ, ਮੈਡਮ ਜਸਵਿੰਦਰ ਕੌਰ, ਕੁਲਦੀਪ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਡਾ: ਵਿਕਰਮਜੀਤ, ਰਮੇਸ਼ ਯਾਦਵ, ਕੁਲਵੰਤ ਸਿੰਘ, ਭੂਪਿੰਦਰ ਸਿੰਘ ਨੰਦਾ, ਮੁਖ਼ਤਾਰ ਗਿੱਲ, ਸੁਰਿੰਦਰ ਕਵੰਲ, ਹਰਮੇਸ਼ ਯੋਧੇ, ਗੁਰਦੇਵ ਸਿੰਘ, ਰਛਪਾਲ ਰੰਧਾਵਾ, ਤੇਜਿੰਦਰ ਰਾਜਾ, ਕਿਸ਼ੋਰ ਸ਼ਰਮਾ ਆਦਿ ਵੱਡੀ ਗਿਣਤੀ ਵਿੱਚ ਕਾਵਿ ਪ੍ਰੇਮੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply