Friday, June 19, 2026

ਜਾਦੂਗਰ ਓ.ਪੀ ਸ਼ਰਮਾ ਜੂਨੀਅਰ ਅੱਖਾਂ ਤੇ ਪੱਟੀ ਬੰਦ ਕੇ ਚਲਾਉਣਗੇ ਮੋਟਰਸਾਈਕਲ

PPN2803201801ਬਠਿੰਡਾ, 28 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਾਦੂ ਦੇ ਨਾਮ `ਤੇ ਸਮਾਜ ਵਿੱਚ ਫੈਲੀਆਂ ਹੋਈਆਂ ਬੁਰਾਈਆਂ ਅਤੇ ਸੜਕ ਟ੍ਰੈਫਿਕ ਨਿਯਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਜਾਦੂਗਰ ਓ.ਪੀ ਸ਼ਰਮਾ ਅੱੱਜ ਵੀਰਵਾਰ ਨੂੰ ਸਵੇਰੇ 11.00 ਵਜੇ ਉਡਾਨ ਸਿਨੇਮਾ ਤੋਂ ਆਪਣੀਆਂ ਅੱਖਾਂ `ਤੇ ਪੱਟੀ ਬੰਨ ਕੇ ਬਠਿੰਡਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਨਿਯਮਾਂ ਦਾ ਪਾਲਨ ਕਰਦੇ ਹੋਏ ਮੋਟਰਸਾਈਕਲ ਚਲਾ ਕੇ ਮੌਤ ਨੂੰ ਚੁਣੌਤੀ ਦੇਣਗੇ।ਉਨਾਂ ਦਾ ਸੰਦੇਸ਼ ਹੋਵੇਗਾ ਕਿ ਟਰੈਫਿਕ ਨਿਯਮਾਂ ਦਾ ਪਾਲਣ ਕਰੋ ਅਤੇ ਆਪਣੀ ਸੁਰੱਖਿਆ ਦੇ ਨਾਲ ਨਾਲ ਲੋਕਾਂ ਦੀ ਵੀ ਸੁਰੱਖਿਆ ਯਕੀਨੀ ਬਣਾਓ।
ਇਸ ਤੋਂ ਇਲਾਵਾ ਜਾਦੂਗਰ ਓ.ਪੀ ਸ਼ਰਮਾ ਸ਼ਹਿਰ ਵਿੱਚ ਆਪਣਾ ਹੈਰਾਨਜਨਕ ਜਾਦੂ ਕ੍ਰਿਸ਼ਮਾ 30 ਮਾਰਚ ਨੂੰ ਸ਼ੁਰੂ ਕਰਨਗੇ।ਉਨ੍ਹਾਂ ਦੇ ਨਾਲ ਜਾਦੂ  ਕਾਰਨਾਮੇ ਦੀ 100 ਲੋਕਾਂ ਦੀ ਟੀਮ ਵੀ ਹੋਵੇਗੀ।ਆਪਣੀ ਪੰਜ ਸਾਲ ਦੀ ਉਮਰ ਵਿੱਚ ਜਾਦੂ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਨੇ ਹੁਣ ਤੱਕ 37000 ਤੋਂ ਉਪਰ ਹਾਊਸਫੁੱਲ ਕਰਕੇ ਆਪਣੀ ਜਾਦੂ ਕਲਾ ਨਾਲ ਲੋਕਾਂ ਨੂੰ ਖੁਸ਼ ਕਰਨ ਵਾਲੇ 75 ਸਾਲਾ ਜਾਦੂਗਰ ਓ.ਪੀ ਸ਼ਰਮਾ ਸੀਨੀਅਰ ਦੀ ਗੱਦੀ ਸੰਭਾਲਣ ਵਾਲੇ ਉਨਾਂ ਦੇ ਪੁੱਤਰ ਜੂਨੀਅਰ ਓ.ਪੀ ਸ਼ਰਮਾ ਨੇ ਕਿਹਾ ਕਿ ਹੁਣ ਤੱਕ ਹਰੇਕ ਰਾਜ ਦੇ ਰਾਜਪਾਲ, ਮੁੱਖ ਮੰਤਰੀ ਅਤੇ ਹੋਰ ਸਰਕਾਰੀ ਅਧਿਕਾਰੀਆਂ ਉਨਾਂ ਦਾ ਸ਼ੋਅ ਵੇਖ ਜਾ ਚੁੱਕੇ ਹਨ ਅਤੇ ਉਨ੍ਹਾਂ ਦੀ ਕਲਾ ਨੂੰ ਸਰਾਹਿਆ ਗਿਆ ਹੈ।ਉਨਾਂ ਕਿਹਾ ਕਿ ਜਾਦੂ ਦੇ ਇਸ ਸ਼ੋਅ ਦਾ ਉਦਘਾਟਨ ਸ਼ਹਿਰ ਦੇ ਮੇਅਰ ਬਲਵੰਤ ਰਾਏ ਨਾਥ ਅਤੇ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਕਰਨਗੇ।ਇਸ ਜਾਦੂ ਦੇ ਹਰ ਰੋਜ ਦੋ ਸ਼ੋਅ ਦੁਪਹਿਰ ਇੱਕ ਵਜੇ ਅਤੇ ਸ਼ਾਮ ਸੱਤ ਵਜੇ ਹੋਇਆ ਕਰਨਗੇ, ਜਦਕਿ ਐਤਵਾਰ ਨੂੰ ਤਿੰਨ ਸ਼ੋਅ ਇੱਕ ਵਜੇ, ਚਾਰ ਵਜੇ ਅਤੇ ਸੱਤ ਵਜੇ ਦਿਖਾਏ ਜਾਣਗੇ
 

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply