Wednesday, October 7, 2026

ਤਾਲਿਬਾਨੀ ਸੋਚ ਵਾਲੀ ਪੰਚਾਇਤ ਨੂੰ ਸਖਤ ਸਜ਼ਾ ਦੇਵੇ ਯੂ.ਪੀ ਦੀ ਯੋਗੀ ਸਰਕਾਰ- ਮੈਡਮ ਚਾਵਲਾ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ)- ਸਾਬਕਾ ਸਿਹਤ ਮੰਤਰੀ ਪੰਜਾਬ ਤੇ ਉਘੀ ਭਾਜਪਾ ਆਗੂ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਸਵਾਲ Lakshmi Kanta Chawlaਉਠਾਇਆ ਹੈ ਕਿ ਸਿਆਸੀ ਮੰਚਾਂ ਵਲੋਂ ਤਾਂ `ਧੀਅ ਬਚਾਓ ਅਤੇ ਤੀਵੀਂ ਸਸ਼ਕਤੀਕਰਣ` ਦੇ ਵੱਡੇ ਨਾਅਰੇ ਲੱਗਦੇ ਹਨ, ਔਰਤਾਂ ਦੀ ਸਮਾਨਤਾ ਦੀ ਵੀ ਗੱਲ ਹੁੰਦੀ ਹੈ, ਪਰ ਲੋਕਾਂ ਦੇ ਮਨ ਵਿੱਚ ਔਰਤਾਂ ਪ੍ਰਤੀ ਜੋ ਹੀਣ ਭਾਵ ਵੱਸਿਆ ਹੈ, ਉਸ ਨੂੰ ਕੱਢਣ ਦਾ ਕੋਈ ਸਾਧਨ ਨਜ਼ਰ ਨਹੀਂ ਆਉਂਦਾ।ਉਨਾਂ ਕਿਹਾ ਕਿ ਉਂਜ ਵੀ ਸਿਆਸੀ ਆਗੂ ਵੋਟਾਂ ਦੇ ਲਾਲਚ ਵਿੱਚ ਗਲਤ ਨੂੰ ਗਲਤ ਕਹਿਣ ਤੋਂ ਵੀ ਘਬਰਾਉਂਦੇ ਹਨ।ਇਸੇ ਦਾ ਨਤੀਜਾ ਹੈ ਕਿ ਹੁਣ ਵੀ ਬਹੁਤ ਸਾਰੇ ਧਰਮ ਸਥਾਨਾਂ ਵਿੱਚ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਸਥਾਨ ਨਹੀਂ ਮਿਲਦਾ।
ਸ੍ਰੀਮਤੀ ਚਾਵਲਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜਿਲਾ ਬੁਲੰਦਸ਼ਹਿਰ ਦੇ ਥਾਣਾ ਸਿਆਨੇ ਦੇ ਪਿੰਡ ਲੌਂਗਾ ਵਿੱਚ ਜੋ ਤਾਲਿਬਾਨੀ ਸਜ਼ਾ ਇੱਕ ਔਰਤ ਨੂੰ ਦਿੱਤੀ ਗਈ ਹੈ ਉਸ ਦੇ ਦੋਸ਼ੀਆਂ ਨੂੰ ਸਰਕਾਰ ਅਜਿਹੀ ਸਜ਼ਾ ਦੇਵੇ ਤਾਂ ਜੋ ਇਸ ਦੇ ਬਾਅਦ ਕੋਈ ਵੀ ਔਰਤਾਂ ਦੇ ਨਾਲ ਅਜਿਹਾ ਜ਼ੁਲਮ ਕਰਨ ਦੀ ਹਿੰਮਤ ਨਾ ਕਰ ਸਕੇ।ਮੈਡਮ ਚਾਵਲਾ ਨੇ ਕਿਹਾ ਕਿ ਔਰਤਾਂ ਅਕਾਸ਼ ਵਿੱਚ ਉੱਡ ਰਹੀਆਂ ਹਨ, ਇਹ ਕਹਿਣਾ ਹੀ ਕਾਫ਼ੀ ਨਹੀ।ਔਰਤਾਂ ਨੂੰ ਭਰੀ ਪੰਚਾਇਤ ਵਿੱਚ ਰੁੱਖ ਨਾਲ ਬੰਨ ਕੇ ਬੈਂਤਾਂ ਨਾਲ ਕੁਟਿਆ ਜਾ ਰਿਹਾ ਹੈ।ਇਹ ਵੇਖਣਾ ਅਤੇ ਇਸ ਦਾ ਹੱਲ ਲੱਭਣਾ ਵੀ ਬਹੁਤ ਜਰੂਰੀ ਹੈ।ਸ੍ਰੀਮਤੀ ਚਾਵਲਾ ਨੇ ਦੇਸ਼ ਦੀ ਕੇਂਦਰ ਤੇ ਸੂਬਾ ਸਰਕਾਰ ਅਪੀਲ ਦੁਹਰਾਈ ਕਿ  ਸਿਆਨਾ ਪਿੰਡ ਦੀ ਪੰਚਾਇਤ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ  ਹੈ, ਜੋ ਹੋਰਨਾਂ ਲਈ ਇਕ ਸਬਕ ਬਣੇ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply