ਪਠਾਨਕੋਟ, 29 ਮਾਰਚ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਬਾਲ ਸਵੱਸਥ ਕਾਰੀਆਕ੍ਰਮ (ਆਰ.ਬੀ.ਐਸ.ਕੈ) ਅਧੀਨ ਜਮਾਂਦਰੂ ਬੋਲੋਪਨ ਤੋ ਪੀੜਤ ਪਠਾਨਕੋਟ ਵਾਸੀ ਵਿਦਾਂਸ਼ ਪੁੱਤਰ ਅਜੇ ਕੁਮਾਰ ਨੂੰ ਸਿਹਤ ਵਿਭਾਗ ਵਲੋ ਇੱਕ ਇਲੈਕਟ੍ਰਾਨਿਕ ਉਪਕਰਣ ਪੀ.ਜੀ.ਆਈ ਚੰਡੀਗੜ ਤੋ ਮੁਫਤ ਲਗਵਾਇਆ ਗਿਆ, ਜਿਸ ਦੀ ਅੰਦਾਜਨ ਕੀਮਤ 6.50 ਲੱਖ ਦੇ ਕਰੀਬ ਹੈ।ਸਿਵਲ ਸਰਜਨ ਦਫਤਰ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਆ ਕਿ ਇਹ ਇਲੈਕਟ੍ਰਾਨਿਕ ਉਪਕਰਣ ਬੱਚਿਆਂ ਦੇ ਲਗਾਇਆ ਜਾਂਦਾ ਹੈ, ਜੋ ਉਨਾਂ ਨੂੰ ਆਵਾਜ਼ ਪ੍ਰਦਾਨ ਕਰਦਾ ਹੈ।ਉਨਾਂ ਦੱਸਿਆ ਕਿ ਰਾਜ ’ਚੋ ਪਠਾਨਕੋਟ ਜਿਲੇ੍ਹ ਦਾ ਆਰ.ਬੀ.ਐਸ.ਕੇ ਅਧੀਨ ਇਹ ਦੂਜਾ ਕੇਸ ਹੈ ਇਸ ਤੋ ਪਹਿਲਾ ਅੰਮਿਾਂਤਸਰ ਜਿਲੇ ਵਿੱਚ ਲਗਵਾਇਆ ਗਿਆ ਹੈ।
ਇਸ ਮੌਕੇ ਜਿਲਾ੍ਹ ਪ੍ਰੋਗਰਾਮ ਅਫਸਰ (ਆਰ.ਬੀ.ਐਸ.ਕੈ) ਡਾ. ਕਿਰਨ ਬਾਲਾ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ (ਆਰ.ਬੀ.ਐਸ.ਕੇ) ਅਧੀਨ ਸਰਕਾਰ ਵਲੋ ਬੱਚਿਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਇਸ ਯੋਜਨਾ ਅਧੀਨ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ 18 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ 30 ਨਿਰਧਾਰਿਤ ਬੀਮਾਰੀਆਂ ਦੀ ਸਕਰੀਨਿੰਗ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ।ਇਸ ਵਿੱਚ ਬੱਚਿਆਂ ਵਿੱਚ ਜਮਾਂਦਰੂ ਨੁਕਸ, ਬੱਚਿਆਂ ਦੀਆਂ ਬੀਮਾਰੀਆਂ, ਬੱਚਿਆਂ ਵਿੱਚ ਸਰੀਰਕ ਕਮੀਆਂ, ਸਰੀਰਕ ਵਿਕਾਸ ਵਿੱਚ ਦੇਰੀ ਅਤੇ ਅਪੰਗਤਾ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਥੈਲਾਸੀਮੀਆ ਦਾ ਇਲਾਜ ਅਤੇ ਦਿਲ ਦੇ ਰੋਗਾਂ ਤੋਂ ਪੀੜਤ ਬੱਚਿਆਂ ਦਾ ਇਲਾਜ ਵੀ ਸਰਕਾਰ ਵਲੌ ਮਾਨਤਾ ਪ੍ਰਾਪਤ ਵੱਡੇ ਹਸਪਤਾਲਾਂ ਵਿੱਚ ਮੁਫਤ ਕਰਵਾਇਆ ਜਾਂਦਾ ਹੈ।ਇਸ ਅਧੀਨ ਆਂਗਣਵਾੜੀ ਕੇਂਦਰਾਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਦਾਖਲ ਪਹਿਲੀ ਤੋਂ ਬਾਰਵੀਂ ਜਮਾਤ ਦੇ ਬੱਚਿਆਂ ਦਾ ਆਰ.ਬੀ.ਐਸ.ਕੈ ਮੋਬਾਇਲ ਹੈਲਥ ਟੀਮਾਂ ਵਲੋਂ ਮੁਫਤ ਮੁਆਇਨਾ ਕੀਤਾ ਜਾਂਦਾ ਹੈ।ਇਸ ਮੌਕੇ ਡਾ. ਪਿ੍ਰਅੰਕਾ, ਆਰ.ਬੀ.ਐਸ.ਕੈ ਮੈਨੇਜਰ ਪੰਕਜ ਕੁਮਾਰ, ਪੀ.ਏ ਟੂ ਸਿਵਲ ਸਰਜਨ ਬਲਵੰਤ ਸਿੰਘ, ਜਿਲਾ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media