ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ (ਆਰਟ ਗੈਲਰੀ) ਵਿਖੇ ਕੁਦਰਤੀ ਆਫਤਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਗੁਰਿੰਦਰ ਮਕਨਾ ਦੀ ਟੀਮ ਵਲੋਂ ਨਾਟਕ `ਚੋਕੰਨੇੇ ਰਹਿਣ ਸੋਖੰਨੇ` ਪੇਸ਼ ਕੀਤਾ ਗਿਆ। ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਹੋਏ ਇਕ ਸਮਾਗਮ ਵਿੱਚ ਥਿਏਟਰ ਜਗਤ ਦੀਆਂ ਉਘੀਆ ਹਸਤੀਆਂ ਵਿਜੈ ਸ਼ਰਮਾ, ਜਗਦੀਸ਼ ਸਚਦੇਵਾ, ਗੁਰਿੰਦਰ ਮਕਨਾ, ਹਰਿੰਦਰ ਸੋਹਲ, ਦੀਪ ਮਨਦੀਪ, ਘੁੱਲੇ ਸ਼ਾਹ, ਸੁਵਿਧਾ ਦੁੱਗਲ ਆਦਿ ਨੇ ਸ਼ਮੂਲੀਅਤ ਕੀਤੀ।ਆਰਟ ਗੈਲਰੀ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਰਾਜਾ ਹਰਮੀਤ ਸਿੰਘ ਦਾ ਸਵਾਗਤ ਕੀਤਾ।
ਡਾਕਟਰ ਅਰਵਿੰਦਰ ਸਿੰਘ ਚਮਕ ਜਰਨਲ ਸਕੱਤਰ ਆਰਟ ਗੈਲਰੀ ਨੇ ਦੱਸਿਆ ਹੈ ਕਿ ਆਰਟ ਗੈਲਰੀ ਕਲਾ ਦੇ ਵੱਖ-ਵੱਖ ਦੀਆਂ ਕਲਾਵਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮਰਪਿੱਤ ਭਾਵਨਾ ਨਾਲ ਕੰਮ ਕਰ ਰਹੀ ਹੈ ਅਤੇ ਸਮੇਂ-ਸਮੇਂ `ਤੇ ਪੇਟਿੰਗ, ਬੁੱਤ ਤਰਾਸ਼ੀ, ਫੋਟੋਗ੍ਰਾਫੀ ਤੇ ਡਰਾਇੰਗ ਨਾਲ ਸਬੰਧਤ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾਂਦੇ ਹਨ।ਉਨਾਂ ਕਿਹਾ ਕਿ ਹਾਲ ਹੀ ਵਿੱਚ ਕਰਵਾਇਆ ਗਿਆ ਨੈਸ਼ਨਲ ਥਿਏਟਰ ਫੈਸਟੀਵਲ ਵੀ ਵਿਸ਼ਵ ਰੰਗ-ਮੰਚ ਦਾ ਹੀ ਇਕ ਹਿੱਸਾ ਸੀ, ਜੋ ਆਰਟ ਗੈਲਰੀ ਦੀ ਨਿਵੇਕਲੀ ਪੁਲਾਂਘ ਸੀ।ਉਹਨਾ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਦੇਸ਼ ਵਿਦੇਸ਼ ਵਿੱਚ ਥਿਏਟਰ ਨਾਲ ਜੁੜੀਆਂ ਮਸ਼ਹੂਰ ਹੱਸਤੀਆਂ ਨੂੰ ਅੰਮ੍ਰਿਤਸਰ ਵਾਸੀਆਂ ਦੇ ਰੂਬਰੂ ਕਰਨ ਲਈ ਪ੍ਰੋਗਰਾਮ ਉਲੀਕੇ ਜਾਣਗੇ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media