ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ `ਬੇਟੀ ਬਚਾਓ ਬੇਟੀ ਪੜਾਓ` ਮੁਹਿੰਮ ਤਹਿਤ ਬਲਾਕ ਅੰਮ੍ਰਿਤਸਰ ਅਰਬਨ-2 ਵਿਚ ਇੱਕ ਰੋਜਾ ਸਟੇਕ ਹੋਲਡਰਜ ਟ੍ਰੇਨਿੰਗ ਪ੍ਰੋਗਰਾਮ ਕਰਾਇਆ ਗਿਆ।ਜੋ ਕਿ ਨਗੀਨਾ ਐਵੀਨਿਊ ਮਜੀਠਾ ਰੋਡ ਵਿਖੇ ਹੋਇਆ।ਵੱਖ-ਵੱਖ ਵਿਭਾਗਾਂ ਦੇ ਬੁਲਾਰਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਆਸ਼ਾ ਵਰਕਰਾਂ ਸੁਪਰਵਾਈਜਰਾਂ ਅਤੇ ਦਫਤਰੀ ਸਟਾਫ ਨੇ ਹਿੱਸਾ ਲਿਆ।ਸਾਂਝ ਕੇਂਦਰ ਤੋਂ ਆਏ ਪਰਮਜੀਤ ਸਿੰਘ ਨੇ ਬੇਟੀਆਂ ਦੇ ਹੋਣ ਵਾਲੀਆਂ ਤਕਲੀਫਾਂ ਅਤੇ ਰਾਹ ਜਾਂਦੇ ਨੌਜਵਾਨਾਂ ਜਾਂ ਆਟੋ, ਟੈਕਸੀ ਡਰਾਇਵਰ ਤੋਂ ਆਪਣੇ ਆਪ ਨੂੰ ਬਚਾਉਣ ਲਈ ਜੋ ਐਪ ਲਾਂਚ ਹੋਇਆ ਹੈ ਉਸ ਬਾਰੇ ਦੱੱੱਸਿਆ।
ਡੀ.ਈ.ਓ ਦਫਤਰ ਤੋਂ ਆਏ ਬੁਲਾਰੇ ਮੈਡਮ ਡਿਪਟੀ ਡੀ.ਓ ਰੇਖਾ ਮਹਾਜਨ ਅਤੇ ਜਸਬੀਰ ਸਿੰਘ ਨੇ ਲੜਕੀਆਂ ਲਈ ਸਕੂਲਾਂ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ `ਤੇ ਚਾਨਣਾ ਪਾਇਆ।ਸੀ.ਡੀ.ਪੀ.ਓ ਬਲਾਕ ਅੰਮ੍ਰਿਤਸਰ-2 ਸੁਮਨ ਬਾਲਾ ਨੇ ਬਾਲ ਸੇਵਾਵਾ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ, ਘਰੇਲੂ ਹਿੰਸਾ ਐਕਟ, ਟੀਕਾਕਰਣ, ਸਿਹਤ ਨਰੀਖਣ ਆਦਿ ਬਾਰੇ ਜਾਣਕਾਰੀ ਦਿੱਤੀ। ਕਾਨੂੰਨੀ ਸੇਵਾ ਅਥਾਰਟੀ ਤੋਂ ਆਏ ਡਾ. ਦਲਬੀਰ ਸਿੰਘ ਨੇ ਘਰੇਲੂ ਹਿੰਸਾ ਐਕਟ ਬਾਰੇ ਜਾਣਕਾਰੀ ਦਿੱਤੀ ਅਤੇ ਬੇਟਾ ਤੇ ਬੇਟੀ ਵਿਚਕਾਰ ਭੇਦਭਾਵ ਨੂੰ ਮਿਟਾਉਣ ਲਈ ਜਾਗਰੂਕ ਕੀਤਾ।ਸੀ.ਡੀ.ਪੀ.ਓ ਸੁਮਨ ਬਾਲਾ ਵਲੋਂ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਜੋ ਕਿ ਆਪਣੇ ਰੁਝੇਵੇਆਂ `ਚੋ ਸਮਾਂ ਕੱਢ ਕੇ ਆਏ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media