Tuesday, March 3, 2026

ਨਾਮਵਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਅਤੇ ਪਿੰਕੀ ਧਾਲੀਵਾਲ ਦਾ ਵਿਸ਼ੇਸ਼ ਸਨਮਾਨ

PPN3103201809ਸੰਦੌੜ, 31 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਸ਼ੇਰਗੜ੍ਹ ਚੀਮਾ ਵੱਲੋਂ ਕਰਵਾਏ ਗਏ 7ਵੇਂ ਸ਼ਾਨਦਾਰ ਕੱਬਡੀ ਕੱਪ `ਚ ਉਚੇਚੇ ਤੌਰ `ਤੇ ਪਹੁੰਚੀ ਪੰਜਾਬ ਦੀ ਬੁਲੰਦ ਅਵਾਜ਼ ਗਾਇਕਾ ਸੁਨੰਦਾ ਸ਼ਰਮਾ ਅਤੇ ਉਘੀ ਸੰਗੀਤਿਕ ਕੰਪਨੀ ਅਮਰ ਆਡੀਓ ਦੇ ਐਮ.ਡੀ ਪਿੰਕੀ ਧਾਲੀਵਾਲ ਦਾ ਪੰਜਾਬੀ ਸੰਗੀਤ ਜਗਤ ਨੂੰ ਦੁਨੀਆਂ ਭਰ `ਚ ਬੁਲੰਦੀਆਂ `ਤੇ ਲਿਜਾਣ ਲਈ ਸਮੁੱਚੇ ਕਲੱਬ ਅਤੇ ਇਲਾਕੇ ਦੇ ਪਤਵੰਤਿਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ 23 ਮਾਰਚ ਨੂੰ ਰਿਲੀਜ ਹੋਈ ਪੰਜਾਬੀ ਫਿਲਮ ‘ਸੱਜਣ ਸਿੰਘ ਰੰਗਰੂਟ’ ਸੁਨੰਦਾ ਸ਼ਰਮਾ ਦੀ ਪਹਿਲੀ ਫਿਲਮ ਸੀ ਅਤੇ ਸਨੁੰਦਾ ਸ਼ਰਮਾ ਨੇ ਆਪਣੇ ਕੈਰੀਅਰ ਦੀ ਪਹਿਲੀ ਹੀ ਫਿਲਮ ਵਿੱਚ ਸ਼ਾਨਦਾਰ ਰੋਲ ਨਿਭਾਅ ਕੇ ਆਪਣੀ ਵਿੱਲਖਣ ਪਹਿਚਾਣ ਛੱਡੀ ਹੈ।
ਇਸ ਮੌਕੇ ਬਰਿੰਦਰ ਸਿੰਘ ਜੋਨੀ, ਗੁਰਪ੍ਰੀਤ ਸਿੰਘ ਚੀਮਾ, ਸਿਕੰਦਰ ਸਿੰਘ, ਮੁਕੰਦ ਸਿੰਘ ਚੀਮਾ, ਸਾਬਕਾ ਸਰਪੰਚ ਹਰੀ ਸਿੰਘ ਚੀਮਾ, ਨਰਿੰਦਰ ਸਿੰਘ ਸੋਹੀ, ਲੋਪੀ ਸਰਪੰਚ, ਪ੍ਰਦੀਪ ਸਰਮਾ, ਬਲਜਿੰਦਰ ਸਿੰਘ, ਗੁਰਮੇਲ ਸਿੰਘ ਚੀਮਾ, ਹਰਦੀਪ ਸਿੰਘ ਸਾਧਾ, ਸਵਰਨ ਸਿੰਘ ਕੈਨੇਡੀਅਨ, ਹਰਬੰਸ ਸਿੰਘ ਭੋਲਾ, ਕੁਲਜੀਤ ਸਿੰਘ ਬਾਪਲਾ ਕੈਨੇਡਾ, ਆੜਤੀਆ ਸੁਖਮਿੰਦਰ ਸਿੰਘ ਮਾਣਕੀ, ਰਣਜੀਤ ਸਿੰਘ, ਜਗਤਾਰ ਸਿੰਘ ਤਾਰੀ, ਗੁਰਮੇਲ ਸਿੰਘ ਉਪਲ, ਦੀਪ ਲਵ, ਗੋਲਡੀ ਚੀਮਾ, ਗੁਰਜਿੰਦਰ ਸਿੰਘ ਵਿੱਕੀ, ਸਤਨਾਮ ਸਿੰਘ, ਰਾਜ ਸਿੰਘ ਚੀਮਾ, ਬਿੰਦਰ ਬਾਪਲਾ ਕੈਨੇਡਾ, ਬੇਅੰਤ ਸਿੰਘ ਸੇਖੋਂ, ਬਾਰਾ ਸਿੰਘ ਖੁਰਦ, ਡਾ. ਹਰਦੇਵ ਸਿੰਘ ਖੁਰਦ ਕੈਨੇਡਾ, ਦਲਜੀਤ ਸਿੰਘ ਚੀਮਾ, ਰਾਜਵੀਰ ਸਿੰਘ ਰਾਜੂ, ਕੁਲਜੀਤ ਸਿੰਘ ਕਾਲਾ, ਪਾਲਾ ਚੀਮਾ, ਜੱਸਾ ਚੀਮਾ ਚਰਨਜੀਤ ਸਿੰਘ ਕਾਕਾ, ਬਲਬੀਰ ਸਿੰਘ ਬੀਰਾ,  ਕਰਮ ਸਿੰਘ ਕੇ.ਐਸ ਗਰੁੁੱਪ, ਲੱਕੀ ਭੂਦਨ, ਚਰਨਜੀਤ ਸਿੰਘ ਚੰਨਾ, ਰਤਨਦੀਪ ਸਿੰਘ ਮਿੰਟਾ, ਅਮਨਦੀਪ ਸਿੰਘ ਧੰਨਾ ਆਦਿ ਪਤਵੰਤੇ ਹਾਜ਼ਰ ਸਨ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply