Friday, March 13, 2026

ਨਿਯੁੱਕਤੀਆਂ ਅਤੇ ਤਰੱਕੀਆਂ ਦੀ ਪੜਤਾਲ ਦੋ ਸਾਬਕਾ ਜਾਂ ਮੌਜੂਦਾ ਸਿੱਖ ਜੱਜ ਸਾਹਿਬਾਨ ਤੋਂ ਕਰਵਾਈ ਜਾਵੇ – ਪ੍ਰੋ. ਬਡੂੰਗਰ

ਕਿਹਾ ਸ੍ਰੋਮਣੀ ਕਮੇਟੀ ਅਧੀਨ ਗੁਰਦੁਆਰਾ ਸਾਹਿਬਾਨ ਤੇ ਵਿੱਦਿਅਕ ਅਦਾਰਿਆਂ ‘ਚ ਹੋਈਆਂ ਸਾਰੀਆਂ ਨਿਯੁੱਕਤੀਆਂ ਨਿਯਮਾਂ ਅਨੁਸਾਰ
ਪਟਿਆਲਾ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਕਮੇਟੀ ਵਿੱਚ ਕੀਤੀਆਂ ਗਈਆਂ ਨਿਯੁੱਕਤੀਆਂ ਅਤੇ ਤਰੱਕੀਆਂ ਦੇ ਮਾਮਲੇ ਦੀ ਪੜਤਾਲ ਮਾਣਯੋਗ ਪੰਜਾਬ Badunger SGPC1ਹਰਿਆਣਾ ਹਾਈਕੋਰਟ ਦੇ ਦੋ ਸਾਬਕਾ ਜਾਂ ਮੌਜੂਦਾ ਸਿੱਖ ਜੱਜ ਸਾਹਿਬਨ ਤੋਂ ਕਰਵਾਉਣ ਦੀ ਗੱਲ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਸ੍ਰੋਮਣੀ ਕਮੇਟੀ ਅਧੀਨ ਗੁਰਦੁਆਰਾ ਸਾਹਿਬਾਨ ਅਤੇ ਵਿੱਦਿਅਕ ਅਦਾਰਿਆਂ ‘ਚ ਹੋਈਆਂ ਸਾਰੀਆਂ ਨਿਯੁੱਕਤੀਆਂ ਨਿਯਮਾਂ ਅਨੁਸਾਰ ਹਨ ਅਤੇ ਇਸ ਸਬੰਧੀ ਵਾ-ਵਵੇਲਾ ਉਨਾਂ ਸੱਜਣਾਂ ਵੱਲੋਂ ਕੀਤਾ ਜਾ ਰਿਹਾ ਹੈ, ਜਿਨਾਂ ਦੀ ਸ੍ਰੋ. ਅ. ਦਲ ਵਿਚ ਕੋਈ ਕੁਰਬਾਨੀ ਨਹੀਂ। ਸਾਬਕਾ ਪ੍ਰਧਾਨ ਬਡੂੰਗਰ ਨੇ ਕਿਹਾ ਕਿ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਵਲੋਂ ਨਿਰੋਲ ਗੁਰਸਿੱਖੀ ਅਤੇ ਇਮਾਨਦਾਰੀ ਵਾਲੇ ਅਕਸ ਨੂੰ ਤਹਿਸ-ਨਹਿਸ ਕੀਤਾ ਗਿਆ ਹੈ।
ਮੀਡੀਆ ਨੂੰ ਜਾਰੀ ਬਿਆਨ ਵਿੱਚ ਬਡੂੰਗਰ ਨੇ ਕਿਹਾ ਹੇ ਕਿ ਉਹ ਪੂਰੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਇਹ ਸਪੱਸ਼ਟ ਕਰਨਾ ਚਾਹੁੰਦਾ ਹਨ ਕਿ ਸਾਰੀਆਂ ਨਿਯੁੱਕਤੀਆਂ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਅਤੇ ਸਮੇਂ-ਸਮੇਂ ਸ੍ਰੋ. ਗੁ. ਪ੍ਰੰ. ਕਮੇਟੀ ਦੇ ਜਨਰਲ ਇਜਲਾਸ ਵੱਲੋਂ ਕੀਤੇ ਗਏ ਫੈਸਲਿਆਂ ਅਨੁਸਾਰ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੀ ਕੀਤੀਆਂ ਗਈਆਂ ਹਨ।ਇਉਂ ਜਾਪਦਾ ਹੈ ਕਿ ਸ਼੍ਰੋ. ਗੁ. ਪ੍ਰੰ. ਕਮੇਟੀ ਦੇ ਪ੍ਰਧਾਨ ਅਤੇ ਪੜਤਾਲੀਆ ਕਮੇਟੀ ਦੇ ਨਾਦਾਨ ਮੈਂਬਰ ਸਾਹਿਬਾਨ ਨੂੰ ਪੰਜਾਬ ਸਿੱਖ ਗੁਰਦੁਆਰਾ ਐਕਟ 1925ਅਤੇ ਸਮੇਂ-ਸਮੇਂ ਸ਼੍ਰੋ.ਗੁ. ਪ੍ਰੰ. ਕਮੇਟੀ ਦੇ ਜਨਰਲ ਇਜਲਾਸ ਵਲੋਂ ਪਾਸ ਮਤਿਆਂ ਦੀ ਜਾਣਕਾਰੀ ਹੀ ਨਹੀਂ ਹੈ।
ਉਨਾਂ ਕਿਹਾ ਕਿ ਨਿਯੁਕਤੀਆਂ ਰੱਦ ਕਰਨ ਪਿਛੇ ਉਨਾਂ ਦੀ ਲੰਮੀ ਪੰਥਕ ਸੇਵਾ ਅਤੇ ਬੇਦਾਗ ਅਕਸ ਨੂੰ ਕਲੰਕਤ ਕਰਨ ਲਈ ਕੀਤਾ ਗਿਆ ਹੈ, ਪ੍ਰੰਤੂ ਖਾਲਸਾ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋ. ਗੁ. ਪ੍ਰੰ. ਕਮੇਟੀ ਜਿਸ ਨੂੰ ਹੋਂਦ ਵਿਚ ਲਿਆਉਣ ਲਈ ਖਾਲਸਾ ਪੰਥ ਦੇ ਪੰਥਕ ਸੰਘਰਸ਼ੀ ਯੋਧਿਆਂ ਵੱਲੋਂ ਲਾਏ 11 ਮੋਰਚਿਆਂ ਦੌਰਾਨ ਦਿੱਤੀਆਂ ਅਣਗਿਣਤ ਕੁਰਬਾਨੀਆਂ ਦਿੱਤੀਆਂ ਦਾ ਹੀ ਅਕਸ ਖਰਾਬ ਕੀਤਾ ਗਿਆ ਹੈ, ਜੋ ਬਹੁਤ ਹੀ ਮੰਦਭਾਗਾ ਅਤੇ ਪੰਥ ਵਿਰੋਧੀ ਕਾਰਾ ਹੈ।ਉਨਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਹਨ ਕਿ ਖਾਲਸਾ ਪੰਥ ਸਾਹਮਣੇ ਸੱਚਾਈ ਲਿਆਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਦੋ ਸਾਬਕਾ ਜਾਂ ਮੌਜੂਦਾ ਸਿੱਖ ਜੱਜ ਸਾਹਿਬਾਨ ਦੀ ਕਮੇਟੀ ਪਾਸੋਂ ਪੂਰੀ ਪੜਤਾਲ ਕਰਵਾਈ ਜਾਵੇ। ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਪੰਥ ਵੱਲੋਂ ਦਿੱਤੀ ਕਿਸੇ ਵੀ ਵੱਡੀ ਤੋਂ ਵੱਡੀ ਸਜ਼ਾ ਭੁਗਤਣ ਲਈ ਤਿਆਰ ਹਨ। ਜੇਕਰ ਉਨਾ ਦਾ ਪ੍ਰਧਾਨਗੀ ਕਾਰਜਕਾਲ ਬੇਦਾਗ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਠੀਕ ਪਾਇਆ ਜਾਵੇ ਤਾਂ ਮੈਂ ਤਾਂ ਉਹ ਨਾਦਾਨ ਮਿੱਤਰਾਂ ਨੂੰ ਅੱਗੇ ਬੇਨਤੀ ਕਰਨਗੇ ਕਿ ਉਹ ਅੱਗੋਂ ਤੋਂ ਅਜਿਹੀ ਪੰਥ ਵਿਰੋਧੀ ਕਾਰਵਾਈ ਕਰਨ ਤੋਂ ਗੁਰੇਜ਼ ਕਰਨ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਉਹ ਸਪੱਸ਼ਟ ਕਰਨਾ ਚਾਹੁੰਦਾ ਹਨ ਕਿ ਜਿਹੜੀਆਂ ਵੀ ਨਿਯੁੱਕਤੀਆਂ ਕੀਤੀਆਂ ਗਈਆਂ ਹਨ, ਉਹ ਪੰਥਕ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਗਰੀਬ ਘਰਾਂ ਦੇ ਹੀ ਅਤਿ ਲੋੜਵੰਦ ਬੱਚੇ-ਬੱਚੀਆਂ ਹਨ, ਜੇਕਰ ਉਨਾਂ ਵੱਲੋਂ ਕੀਤੀਆਂ ਗਈਆਂ ਸਾਰੀਆਂ ਨਿਯੁਕਤੀਆਂ ਅਤੇ ਤਰੱਕੀਆਂ ਗਲਤ ਹਨ ਤਾਂ ਡਾ. ਰੂਪ ਸਿੰਘ ਨੂੰ ਮੁੱਖ ਸਕੱਤਰ ਅਤੇ ਐਜੂਕੇਸ਼ਨ ਦੇ ਮੌਜੂਦਾ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਦੀਆਂ ਨਿਯੁੱਕਤੀਆਂ ਕੀਤੀਆਂ ਅਤੇ ਜਿਨਾਂ ਕੁੱਝ ਬੰਦਿਆਂ ਨੂੰ ਜਾਣ ਬੁੱਝ ਕੇ ਫਾਰਗ ਨਹੀਂ ਕੀਤਾ ਗਿਆ ਕਿਉਂਕਿ ਉਨਾਂ ਦਾ ਸਬੰਧ ਮੌਜੂਦਾ ਪ੍ਰਬੰਧ ਨਾਲ ਹੈ। ਉਨਾਂ ਕਿਹਾ ਕਿ ਸਭ ਦੀਆਂ ਨਿਯੁੱਕਤੀਆਂ ਤਰੱਕੀਆਂ ਵੀ ਰੱਦ ਹੋਣੀਆਂ ਚਾਹੀਦੀਆਂ ਹਨ।
ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਹੋ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੋਂਗੋਵਾਲ ਅਤੇ ਉਨਾਂ ਵੱਲੋਂ ਮੇਰੇ ਪ੍ਰਧਾਨਗੀ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਨਿਯੁੱਕਤੀਆਂ ਦੀ ਘੋਖ ਪੜਤਾਲ ਕਰਨ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਕਈ ਵਾਰ ਬਹੁਤ ਹੀ ਭੁਲੇਖਾ ਪਾਊ ਅਤੇ ਤੱਥਾਂ ਤੋਂ ਉਲਟ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਤਕਰੀਬਨ 45 ਸਾਲ ਤੋਂ ਵੱਖ-ਵੱਖ ਅਹੁੱਦਿਆਂ ‘ਤੇ ਸਫਲਤਾ ਪੂਰਵਕ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਵੱਖ-ਵੱਖ ਮੋਰਚਿਆਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ ਅਤੇ ਮੇਰਠ (ਯੂ.ਪੀ.) ਦੀਆਂ ਜੇਲਾਂ ਵਿਚ ਵੀ ਜਾਣਾ ਪਿਆ ਹੈ।ਤਿੰਨ ਵਾਰ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਉਹ ਵੀ ਪੂਰੀ ਸਫਲਤਾ, ਗੁਰਮਤਿ ਮਰਿਆਦਾ ਅਤੇ ਪੰਜਾਬ ਸਿੱਖ ਗੁਰਦੁਆਰਾ ਐਕਟ ੧੯੨੫ ਦੇ ਨਿਰਧਾਰਿਤ ਨਿਯਮਾਂ ਦੀ 100 ਫੀਸਦੀ ਪਾਲਣਾ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ, ਜਿਸ ਦੀ ਪ੍ਰਦੇਸ਼, ਦੇਸ਼ ਅਤੇ ਵਿਦੇਸ਼ ਵਿਚ ਫੈਲੇ ਖਾਲਸਾ ਪੰਥ ਵੱਲੋਂ ਸਮੇਂ-ਸਮੇਂ ਸ਼ਲਾਘਾ ਵੀ ਕੀਤੀ ਜਾਂਦੀ ਰਹੀ ਹੈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply