Sunday, June 28, 2026

ਸਰਕਾਰੀ ਪ੍ਰਾਇਮਰੀ ਸਕੂਲ ਭਸੌੜ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾ ਗਿਆ

PPN0104201807ਧੂਰੀ. 1 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਭਸੌੜ (ਪੱਛਮ) ਵਿਖੇ ਅਧਿਆਪਕ ਮਾਪੇ ਮਿਲਣੀ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਭਗਵਾਨ ਸਿੰਘ ਸੋਹੀ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਪਿੰਡ ਦੇ ਸਰਪੰਚ ਗਮਦੂਰ ਸਿੰਘ ਜਵੰਧਾ ਅਤੇ ਗ੍ਰਾਮ ਪੰਚਾਇਤ, ਪਿੰਡ ਦੀਆਂ ਕਲੱਬਾਂ ਦੇ ਪ੍ਰਧਾਨ ਤੇ ਅਹੁੱਦੇਦਾਰ ਅਤੇ ਸਮਾਜ ਸੇਵੀ ਵਿਅਕਤੀਆਂ ਵਲੋਂ ਸ਼ਮੂਲੀਅਤ ਕੀਤੀ ਗਈ।ਗੁਆਂਢੀ ਪਿੰਡ ਬਨਭੋਰੀ ਦੇ ਸਰਪੰਚ ਕਰਮਿੰਦਰ ਸਿੰਘ ਸੋਹੀ ਅਤੇ ਇਸ ਸਕੂਲ ਦੀ ਸੋਹੀ ਵੈਲਫ਼ੇਅਰ ਐਸੋਸੀਏਸ਼ਨ (ਜੋਰਾ ਸਿੰਘ ਸੋਹੀ ਕੈਨੇਡਾ) ਦੇ ਅਹੁੱਦੇਦਾਰ ਗੁਰਸਿਮਰਤ ਸਿੰਘ ਸੋਹੀ, ਤੇਜਵੰਤ ਸਿੰਘ ਰਿਟਾਇਰਡ, ਮਾਸਟਰ ਦਰਸ਼ਨ ਸਿੰਘ, ਸਵ. ਬਲਵੰਤ ਸਿੰਘ ਰਿਟਾਇਰਡ ਦੇ ਬੇਟੇ ਦੀਪੀ ਵਲੋਂ ਵੀ ਹਾਜ਼ਰੀ ਲਵਾਈ ਗਈ।ਇਸ ਦੇ ਨਾਲ ਹੀ ਪਿੰਡ ਰਜਿੰਦਰਪੁਰੀ ਦੇ ਯੂਥ ਸਪੋਰਟਸ ਕਲੱਬ ਪ੍ਰਧਾਨ ਹਰਬੰਸ ਦਾਸ ਬਾਵਾ ਤੇ ਮੂਲ ਚੰਦ ਸ਼ਰਮਾ ਨੇ ਆਪਣੀ ਹਾਜ਼ਰੀ ਲਗਵਾਈ।ਬੱਚਿਆਂ ਦੀ ਹੋਂਸਲਾ ਅਫ਼ਜਾਈ ਕਰਨ ਲਈ ਪ੍ਰਕਾਸ਼ ਚੰਦ ਬਾਂਸਲ ਅਤੇ ਉਹਨਾਂ ਦੇ ਬੇਟੇ ਡਾ. ਸੁਨੀਲ ਬਾਂਸਲ ਵੱਲੋਂ ਹਰੇਕ ਕਲਾਸ ਵਿਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਇਨਾਮ ਦੇ ਕੇ ਉਤਸਾਹਿਤ ਕੀਤਾ ਗਿਆ।   
       ਇਸ ਪ੍ਰੋਗਰਾਮ ਨੂੰ ਉਸ ਸਮੇਂ ਹੋਰ ਭਰਵਾਂ ਹੁਲਾਰਾ ਮਿਲਿਆ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.)  ਸੰਗਰੂਰ ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ `ਤੇ ਸਿਰਕਤ ਕੀਤੀ।ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਬੜ੍ਹੇ ਵਿਲੱਖਣ ਢੰਗ ਨਾਲ ਪੇਸ਼ ਕੀਤਾ ਗਿਆ। ਸਕੂਲ ਦੀ ਸਲਾਨਾ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕਰਦਿਆਂ ਸਕੂਲ ਮੁਖੀ ਭਗਵਾਨ ਸਿੰਘ ਸੋਹੀ ਨੇ ਦੱਸਿਆ ਕਿ ਇਸ ਸੈਸ਼ਨ ਦੌਰਾਨ ਸਾਡੇ ਸਕੂਲ ਦੇ ਬੱਚਿਆਂ ਨੇ ਨੈਸ਼ਨਲ ਕਬੱਡੀ (ਮੁੰਡੇ) ਪੰਜਾਬ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਸੋਨੂੰ ਕੁਮਾਰ ਸ਼ਾਹ ਅਤੇ ਲੈਲਾ ਕੁਮਾਰੀ ਨੇ ਲੰਬੀ ਛਾਲ ਅਤੇ ਗੋਲਾ ਸੁੱਟਣ `ਚ ਭਾਗ ਲਿਆ ਹੈ।ਇਸ ਸਕੂਲ ਦੀ ਵਿਲੱਖਣਤਾ ਇਹ ਵੀ ਹੈ ਕਿ ਬੱਚਿਆਂ ਦੇ ਥੋੜੀ ਸੰਖਿਆ ਹੋਣ ਦੇ ਬਾਵਜੂਦ ਵੀ ਪੰਜ ਰਾਜਾਂ ਦੇ ਪੜ੍ਹਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਦੂਰ ਰਹਿੰਦੇ ਭੱਠੇ ਦੀ ਲੇਬਰ ਦੇ ਬੱਚਿਆਂ ਨੂੰ ਖੁਦ ਆਪਣੀ ਗੱਡੀ ਰਾਹੀਂ ਲਿਆਉਣ ਅਤੇ ਛੱਡਣ ਦਾ ਪ੍ਰਬੰਧ ਕੀਤਾ ਜਾਂਦਾ ਹੈ।ਕੁੱਝ ਦਿਨ ਪਹਿਲਾਂ ਸਕੂਲ ਸਟਾਫ ਵੱਲੋਂ ਬੱਚਿਆਂ ਦੀ ਸ਼ਮੂਲੀਅਤ ਨਾਲ ਸਾਬਕਾ ਵਿਦਿਆਰਥੀ ਨਰਿੰਦਰ ਸਿੰਘ ਦੇ ਟਰੈਕਟਰ ਨਾਲ ਕੱਢੀ ਗਈ ਦਾਖ਼ਲਾ ਜਾਗਰੂਕਤਾ ਚੇਤਨਾ ਰੈਲੀ ਦਾ ਏਨਾ ਪ੍ਰਭਾਵ ਪਿਆ, ਜਿਸ ਦੀ ਬਦੌਲਤ ਨਾਮਵਾਰੀ ਪ੍ਰਾਈਵੇਟ ਸਕੂਲਾਂ ਵਿੱਚੋਂ ਹਟ ਕੇ ਚਾਰ ਬੱਚੇ ਇਸ ਸਕੂਲ ਵਿੱਚ ਦਾਖ਼ਲ ਹੋ ਚੁੱਕੇ ਹਨ।ਨਵੇਂ ਦਾਖ਼ਲ ਹੋਣ ਵਾਲੇ ਅਤੇ ਗਰੀਬ ਬੱਚਿਆਂ ਨੂੰ ਸਕੂਲ ਮੁੱਖੀ ਭਗਵਾਨ ਸਿੰਘ ਸੋਹੀ ਵਲੋਂ ਮੁਫ਼ਤ ਬੈਗ ਵੰਡਣ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਪੰਜਵੀਂ ਕਲਾਸ ਵਿਚੋਂ ਪਾਸ ਹੋਏ ਬੱਚੇ ਸਿਮਰਨ ਕੌਰ, ਮੁਹੰਮਦ ਮਧੁਰਲ ਤੇ ਉਸ ਦੇ ਭਰਾ ਮੋਹੰਮਦ ਸਜੁਰਲ ਦਾ ਅੱਠਵੀਂ ਕਲਾਸ ਤੱਕ ਦੀ ਪੜ੍ਹਾਈ ਦਾ ਖਰਚ ਭਗਵਾਨ ਸਿੰਘ ਸੋਹੀ ਨੇ ਚੁਕਿਆ ਹੈ।
ਇਸ ਪ੍ਰੋਗਰਾਮ ਵਿੱਚ ਗੁਰਵਿੰਦਰ ਸਿੰਘ ਜਵੰਧਾ, ਅਰਸ਼ਦੀਪ ਲੱਕੀ , ਤਪਿੰਦਰ ਬਿੱਟੂ ਮਰਾਹੜ ਫਿਲਿੰਗ ਸਟੇਸ਼ਨ, ਹਰਚਰਨ ਸਿੰਘ ਅਕਾਲੀ, ਅਵਤਾਰ ਤਾਰੀ ਪ੍ਰਧਾਨ, ਮਹਿੰਦਰ ਸਿੰਘ ਫੌਜ਼ੀ, ਦਲਜੀਤ ਸਿੰਘ ਮੈਂਬਰ, ਗੁਰਪ੍ਰੀਤ ਗੋਲਡੀ, ਭਜਨ ਸਿੰਘ ਮੈਂਬਰ, ਪ੍ਰੋਫੈਸਰ ਰਣਜੀਤ ਜਵੰਧਾ, ਨਿਰਪਾਲ ਜਵੰਧਾ, ਚਰਨ ਸਿੰਘ ਮੁਸਾਫ਼ਿਰ ਪ੍ਰਧਾਨ ਤੇ ਚੀਫ਼ ਸੈਕਟਰੀ ਰੋਟਰੀ ਕਲੱਬ ਧੂਰੀ, ਹਰਜਿੰਦਰ ਬਿੱਲੂ, ਮਾਸਟਰ ਸੁਰਜੀਤ ਸਿੰਘ, ਗੁਰਦੀਪ ਸਿੰਘ ਆੜਤੀਆ, ਚਰਨਜੀਤ ਚੰਨੀ ਤੇ ਵਰਨੀਸ਼ ਤਲਵਾੜ ਅਤੇ ਚੇਅਰਮੈਨ ਰੋਜ਼ੀ ਦੇ ਨਾਲ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ।ਇਸ ਸਕੂਲ ਵਿੱਚ ਪਹਿਲਾਂ ਸੇਵਾਵਾਂ ਨਿਭਾਅ ਕੇ ਗਏ ਸ਼੍ਰੀਮਤੀ ਸਵਰਨ ਕੌਰ ਹੈਡ ਟੀਚਰ ਵਲੋਂ ਬੱਚਿਆਂ ਦੇ ਬੈਠਣ ਲਈ ਟਾਟ ਭੇਂਟ ਕੀਤੇ ਗਏ ।ਵਿਭਾਗ ਦੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਮਾਨ ਸਿੰਘ  ਹਰਦੀਪ ਭੁੱਲਰ ਤੇ ਬਲਜਿੰਦਰ ਕੌਰ ਵੀ ਪਹੁੰਚੇ।ਪ੍ਰੋਗਰਾਮ ਲਈ ਬੱਚਿਆਂ ਦੀ ਤਿਆਰੀ ਕਰਵਾਉਣ ਵਿੱਚ ਸਕੂਲ ਟੀਚਰ ਸ਼੍ਰੀਮਤੀ ਸ਼ੈਲਜਾ ਮਰਵਾਹਾ, ਸੁਖਵਿੰਦਰ ਸਿੰਘ ਅਤੇ ਜਸਵੀਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀ. ਸਿ.) ਸੰਗਰੂਰ ਬਲਬੀਰ ਸਿੰਘ ਨੇ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਆਈਟਮਾਂ ਦੀ ਸ਼ਲਾਘਾ ਕੀਤੀ ਇਸ ਦੇ ਨਾਲ ਹੀ ਸਕੂਲ ਸਟਾਫ਼ ਵਲੋਂ ਕੀਤੇ ਗਏ ਉੱਦਮਾਂ ਦੀ ਵੀ ਵਿਸ਼ੇਸ਼ ਸ਼ਲਾਘਾ ਕਰਦਿਆਂ ਆਪਣੇ ਭਾਸ਼ਣ ਦੌਰਾਨ ਪਿੰਡ ਦੇ ਹਾਜ਼ਰਾਨ, ਪਤਵੰਤੇ ਸੱਜਣਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਿਲਦੀਆਂ ਸਹੂਲਤਾਂ ਬਾਰੇ ਦੱਸ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।ਅੰਤ ਵਿੱਚ ਸਕੂਲ ਮੁੱਖੀ ਵਲੋਂ ਇਸ ਸਮਾਰੋਹ ਵਿੱਚ ਪਹੁੰਚਣ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ। 

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply