Saturday, June 27, 2026

ਆਰਟ ਗੈਲਰੀ ਵਿਖੇ ਲੱਗੀ ਪੰਜਵੀਂ ਰਾਜ ਪੱਧਰੀ ਆਰਟ ਪ੍ਰਦਰਸ਼ਨੀ -150 ਕਲਾਕ੍ਰਿਤਾਂ ਕੀਤੀਆਂ ਪ੍ਰਦਰਸ਼ਿਤ

ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਡਾਇਰੈਕਟਰ ਡਾ. ਸੁਭਾਗਿਆ ਵਰਧਨ ਨੇ ਵੰਡੇ ਇਨਾਮ ਤੇ ਸਰਟੀਫੀਕਟ

ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਇੰਡੀਅਨ ਐਕਡਮੀ ਆਫ ਫਾਈਨ ਆਰਟਸ (ਆਰਟ ਗੈਲਰੀ) ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਪੰਜਵੀਂ ਰਾਜ ਪੱਧਰੀ ਪ੍ਰਦਰਸ਼ਨੀ ਦਾ ਆਯੌਜਨ ਕੀਤਾ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਉਤਰੀ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਡਾਇਰੈਕਟਰ ਡਾ. ਸੁਭਾਗਿਆ ਵਰਧਨ ਵਲੋਂ ਕੀਤਾ ਗਿਆ।ਉਨਾਂ ਨੇ  ਚੇਅਰਮੈਨ ਆਰਟ ਗੈਲਰੀ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਪਰਦਰਸ਼ਨੀ ਦਾ ਗੇੜਾ ਲਗਾ ਕੇ ਪ੍ਰਦਰਿਸ਼ਤ ਕੀਤੀਆਂ ਗਈਆਂ 150 ਕਲਾਕ੍ਰਿਤਾਂ ਦ ਿਸ਼ਲਾਘਾ ਕੀਤੀ।ਇਸ ਉਪਰੰਤ ਇਨਾਮ ਵੰਡ ਸਮਾਗਮ ਦੌਰਾਨ ਨਾਮੀ ਕਲਾਕਾਰਾਂ ਦੀ ਜਿਊਰੀ ਵਲੋਂ ਚੁਣੀਆਂ ਗਈਆਂ ਕਲਾਕ੍ਰਿਤਾਂ ਦੇ ਆਰਟਿਸਟਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

    ਰਾਜਵੰਤ ਕੌਰ ਲੁਧਿਆਣਾ, ਨੇਹਾ ਅੰਮ੍ਰਿਤਸਰ, ਰਾਹੁਲ ਸ਼ੁਕਲਾ ਲੁਧਿਆਣਾ, ਟੀਨਾ ਸ਼ਰਮਾ ਅੰਮ੍ਰਿਤਸਰ, ਪ੍ਰਮੋਦ ਕੁਮਾਰ ਗੌਤਮ ਡੇਰਾ ਬੱਸੀ ਨੂੰ 5000-5000 ਦੇ ਪਹਿਲੇ ਪੰਜ ਨਕਦ ਇਨਾਮ ਅਤੇ ਦੀਪਕ ਕੁਮਾਰ ਫਗਵਾੜਾ, ਪੁਸ਼ਕਿਨ ਕੈਂਥ ਜਲੰਧਰ, ਅਰੁਣ ਪੂਰੀ ਜਲੰਧਰ, ਅਭਿਜੀਤ ਸੈਣੀ ਪਠਾਨਕੋਟ, ਬਲਜੀਤ ਸਿੰਘ ਫਗਵਾੜਾ ਨੁੂੰ ਦੂਸਰੇ 2500-2500 ਦੇ ਪੰਜ ਇਨਾਮ ਦਿੱਤੇ ਗਏ।ਇਸ ਤੋਂ ਇਲਾਵਾ ਪੰਜ ਕਲਾਕਾਰਾਂ ਕਾਵਿ ਚੌਹਾਨ ਅੰਮ੍ਰਿਤਸਰ, ਕਰੁਣਾ ਮੋਹਿੰਦਰਾ ਲੁਧਿਆਣਾ, ਸੋਨਿਕ ਜੁਤਸ਼ੀ ਅੰਮ੍ਰਿਤਸਰ, ਸਰੋਜ ਸ਼ਰਮਾ ਅੰਮ੍ਰਿਤਸਰ, ਰਿਸ਼ੀਮ ਬਤਰਾ ਹੋਸ਼ਿਆਰਪੁਰ ਅਤੇ ਪੰਜ ਹੀ ਵਿਦਿਆਰਥੀਆਂ ਤਾਨੀਆ ਸ਼ਰਮਾ ਅੰਮ੍ਰਿਤਸਰ, ਅਮਨਪ੍ਰੀਤ ਕੌਰ ਅੰਮ੍ਰਿਤਸਰ, ਕੁਲਜੀਤ ਸਿੰਘ ਸੰਗਰੂਰ, ਅਜ਼ੀਜ਼ ਵਰਮਾ ਪਠਾਨਕੋਟ, ਤੇਗਬੀਰ ਸਿੰਘ ਅੰਮ੍ਰਿਤਸਰ ਨੂੰ ਹਾਇਲੀ ਕੋਮੈਂਡਿਡ ਸਰਟੀਫਿਕੇਟ ਦਿੱਤੇ ਗਏ।ਇਨਾਮ ਵੰਡਣ ਦੀ ਰਸਮ ਮੁਖ ਮਹਿਮਾਨ, ਡਾਇਰੈਕਟਰ ਡਾ. ਸੁਭਾਗਿਆ ਵਰਧਨ, ਚੇਅਰਮੈਨ ਆਰਟ ਗੈਲਰੀ ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਧਾਨ ਸ਼ਿਵ ਦੇਵ ਸਿੰਘ ਅਤੇ ਹੋਰ ਸ਼ਖਸ਼ੀਅਤਾਂ ਵਲੋਂ ਨਿਭਾਈ ਗਈ।ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਿਊਜ਼ਿਕ ਵਿਭਾਗ ਮੁਖੀ ਡਾਕਟਰ ਤਜਿੰਦਰ ਅਦਾ ਨੇ ਗਜ਼ਲ ਗਾਇਣ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।
ਡਾ. ਅਰਵਿੰਦਰ ਸਿੰਘ ਚਮਕ ਜਨਰਲ ਸਕੱਤਰ ਆਰਟ ਗੈਲਰੀ ਨੇ ਕਿਹਾ ਪ੍ਰਦਰਸ਼ਨੀ ਵਿੱਚ ਕੁੱਲ 182 ਕਲਾਕਾਰਾਂ ਵਲੋਂ 312  ਕਲਾਕ੍ਰਿਤਾਂ ਭੇਜੀਆਂ ਗਈਆਂ ਸਨ।ਜਿਊਰੀ ਵਿੱਚ ਡਾਕਟਰ ਇੰਦੂ ਸੁਧੀਰ, ਕੇਵਲ ਸਹਿਗਲ, ਵਰਿੰਦਰਪਾਲ ਸਿੰਘ ਤੇ ਦਲਬੀਰ ਸਿੰਘ ਸ਼ਾਮਲ ਸਨ।ਪ੍ਰਦਰਸ਼ਨੀ ਦੇ ਕਨਵੀਨਰ ਕੁਲਵੰਤ ਸਿੰਘ ਗਿੱਲ ਸਨ।ਪ੍ਰਧਾਨ ਸ਼ਿਵਦੇਵ ਸਿੰਘ ਨੇ ਆਏ ਹੋਏ ਕਲਾਕਾਰਾਂ ਦਾ ਸਵਾਗਤ ਕੀਤਾ।ਇਸ ਪ੍ਰੋਗਰਾਮ ਵਿਚ ਹਾਜ਼ਰ ਅੰਮ੍ਰਿਤਸਰ ਦੇ ਕਲਾ ਪ੍ਰੇਮੀ ਅਤੇ ਆਰਟ ਗੈਲਰੀ ਦੇ ਮੈਂਬਰਾਂ ਵਿੱਚ ਡਾ. ਗੋਪਾਲ ਕਿਰੋਦਿਵਾਲ, ਨਰਿੰਦਰ ਖੰਨਾ, ਮੋਹਿੰਦਰਜੀਤ ਸਿੰਘ, ਨਰਿੰਦਰ ਸਿੰਘ ਗਾਬੜੀਆ, ਅਤੁਲ ਮੇਹਰਾ, ਕਰਮਜੀਤ ਸਿੰਘ, ਬ੍ਰੀਜੇਸ਼ ਜੌਲੀ, ਮੰਨੂ, ਸੰਦੀਪ ਸਿੰਘ ਆਦਿ ਸ਼ਾਮਲ ਸਨ ।

 

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply