Thursday, October 8, 2026

ਬਟਾਲਾ ਦਾ ਉਮਰਪੁਰਾ ਚੌਕ ਮੁਕੰਮਲ ਬੰਦ ਰਿਹਾ

ਬਟਾਲਾ, 2 ਅਪਰੈਲ (ਪੰਜਬ ਪੋਸਟ- ਨਰਿੰਦਰ ਬਰਨਾਲ) – ਦਲਿਤ  ਜਥੇਬੰਦੀਆਂ ਵੱਲੋ ਭਾਰਤ ਬੰਦ ਨੂੰ ਬਟਾਲਾ ਵਿਚ ਭਰਵਾਂ ਹੁੰਗਾਰਾ ਮਿਲਿਆ PPN0204201803ਹੈ।ਭਾਰਤ ਬੰਦ ਦੌਰਾਨ ਬਟਾਲਾ ਦਾ ਉਮਰਪੁਰਾ ਚੌਕ ਮੁਕੰਮਲ ਤੋਰ ਤੇ ਬੰਦ ਰਿਹਾ।ਜਿਸ ਦੌਰਾਨ ਆਮ ਵਰਤੋ ਵਾਲੀਆ ਚੀਜਾਂ ਦੀਆ ਦੁਕਾਨਾਂ ਕਰਿਆਨਾ, ਸਬਜੀ ਆਦਿ ਮੁਕੰਮਲ ਤੌਰ ਦੇ ਬੰੰਦ ਰਹੀਆ ਚਹਿਲ ਪਹਿਲ ਵਾਲੇ ਉਮਰਪੁਰਾ ਚੌਕ ਵਿਚ ਸਿਵਾਏ ਤਿੰਨ ਸਿਪਾਹੀਆਂ ਦੇ ਕੋਈ ਰੌਣਕ ਨਹੀ ਸੀ।ਇਸ ਤੋ ਇਲਾਵਾ ਇੰਟਰਨੈਟ ਸੇਵਾ ਦੇ ਬੰਦ ਹੋਣ ਨਾਲ ਕਾਫੀ ਲੋਕ ਬਿਨਾ ਨੈਟ ਦੇੇ ਸਾਰਾ ਦਿਨ ਪਰੇਸ਼ਾਨ ਹੋ  ਕੇ ਸਰਕਾਰ ਨੂੰ ਕੋਸਦੇ ਰਹੇ।ਬਟਾਲਾ ਵਿੱਚ ਬੰਦ ਅਮਨ ਸ਼ਾਂਤੀ ਨਾਲ ਮੁਕੰਮਲ ਹੋਣ ਦਾ ਸਿਹਰਾ ਪੁਿਲਸ ਪਰਸਾਸ਼ਨ ਵਲੋਂ ਇਕ ਦਿਨ ਪਹਿਲਾਂ ਕਢੇ ਗਏ ਫਲੈਗ ਮਾਰਚ ਨੂੰ ਵੀ ਜਾਂਦਾ ਹੈ।ਭਾਰਤ ਬੰਦ ਦੌਰਾਨ ਪਰਿਵਾਰਦੇ ਜਿਆਦਾਤਰ ਮੈਂਬਰ ਘਰਾਂ ਵਿੱਚ ਰਹੇ ਅਤੇ ਇੰਟਰਨੈਟ `ਤੇ ਪਾਬੰਦੰੀ ਹੋਣ ਕਰ ਕੇ ਬੱਚਿਆਂ ਨੇ ਵੀ ਮਾਤਾ ਪਿਤਾ ਨਾਲ ਬੈਠ ਕੇ ਸਮਾਂ ਬਤੀਤ ਕੀਤਾ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply