Monday, December 23, 2024

ਭਾਰਤ ਬੰਦ ਨੂੰ ਅੰਮ੍ਰਿਤਸਰ ‘ਚ ਮਿਲਿਆਂ ਭਰਵਾਂ ਹੁੰਗਾਰਾ

ਮਾਰਕੀਟਾਂ ਤੇ ਦੁਕਾਨਾਂ ਬੰਦ ਰਹੀਆਂ- ਧਰਨੇ ਪ੍ਰਦਰਸ਼ਨ ਕਰ ਕੇ ਪੁੱਤਲੇ ਫੂਕੇ

ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਲਿਤ ਭਾਈਚਾਰੇ ਵਲੋਂ ਸੁਪਰੀਮ ਕੋਰਟ ਵਲੋਂ ਐਸ.ਸੀ/ ਐਸ.ਟੀ ਐਕਟ ‘ਚ ਕੀਤੀ ਗਈ ਤਬਦੀਲੀ ਦੇ PPN0204201804ਖਿਲਾਫ ਕੀਤੇ ਗਏ ਭਾਰਤ ਬੰਦ ਨੂੰ ਅੰਮ੍ਰਿਤਸਰ ਵਿੱਚ ਚੰਗਾ ਹੁੰਗਾਰਾ ਮਿਲਿਆ ਹੈ।ਬਾਈਚਾਰੇ ਦੇ ਹੱਕ ਵਿੱਚ ਖਵੇ ਹੁੰਦਿਆਂ ਜਿਥੇ ਸ਼ਹਿਰੀਆਂ ਨੇ ਆਪਣੇ ਕਾਰੋਬਾਰ ਬੰਦ ਰੱਖੇ, ਉਥੇ ਰੋਸ ਵਜੋਂ ਸੜਕਾਂ `ਤੇ ਉਤਰੇ ਭਾਈਚਾਰੇ ਵਲੋਂ ਕਈ ਥਾਈਂ ਦੁਕਾਨਾਂ ਬੰਦ ਵੀ ਕਰਵਾਏ ਜਾਣ ਦਾ ਸਮਾਚਾਰ ਹੈ।ਪ੍ਰਦਰਸ਼ਨਕਾਰੀਆਂ ਨੇ ਭਾਰਤੀ ਜਨਤਾ ਪਾਰਟੀ, ਆਰ.ਐਸ.ਐਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ `ਤੇ ਲੈਂਦਿਆਂ ਕਈ ਥਾਈਂ ਪੁੱਤਲੇ ਫੂਕੇ ਅਤੇ ਜੋਰਦਾਰ ਨਾਅਰੇਬਾਜ਼ੀ ਕਰ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਬੰਦ ਦੌਰਾਨ ਦਲਿਤ ਭਾਈਚਾਰੇ ਨੇ ਪ੍ਰਮੁੱਖ ਚੌਕਾਂ ਵਿੱਚ ਸ਼ਰਨੇ ਲਾ ਕੇ ਸੜਕਾਂ ਜਾਮ ਕੀਤੀਆਂ ਅਤੇ ਰੇਲਵੇ ਲਾਈਨਾਂ `ਤੇ ਲੇਟ ਕੇ ਰੇਲ ਗੱਡੀਆਂ ਦਾ ਚੱਕਾ ਵੀ ਜਾਮ ਕਰ ਦਿੱਤੀਆਂ।

?????????????

ਜਿਸ ਕਰਕੇ ਰੇਲ ਯਾਤਰੂਆਂ ਤੇ ਬੱਸਾਂ ਦੀਆਂ ਸਵਾਰੀਆਂ ਨੂੰ ਕਾਫੀ ਦਿੱਕਤਾਂ ਪੇਸ਼ ਆਈਆਂ।ਕੱਲ ਕੀਤੇ ਸਰਕਾਰੀ ਐਲਾਨ ਮੁਤਾਬਿਕ ਸਕੂਲ, ਕਾਲਜ, ਯੂਨੀਵਰਸਿਟੀ, ਪੈਟਰੋਲ ਪੰਪ, ਬੈਂਕ, ਵਿੱਤੀ ਸਸ਼ੰਥਾਵਾਂ ਤੇ ਨਿੱਜੀ ਅਦਾਰੇ ਬੰਦ ਰਹੇ, ਜਦਕਿ ਮੈਡੀਕਲ ਸੇਵਾਵਾਂ ਨੂੰ ਛੋਟ ਤਹਿਤ ਹਸਪਤਾਲ ਤੇ ਮੈਡੀਕਲ ਸਟੋਰ ਖੁਲੇ ਰਹੇ।ਭੰਡਾਰੀ ਪੁੱਲ, ਹਾਲ ਬਜਾਰ, ਲਾਰੈਂਸ ਰੋਡ, ਮਾਲ ਰੋਡ, ਮਜੀਠਾ ਰੋਡ, ਬਟਾਲਾ ਰੋਡ, ਚੌਕ ਰਤਨ ਸਿੰਘ, ਸੁਲਤਾਨਵਿੰਡ ਗੇਟ, ਹੁਸੈਨਪੁਰਾ ਚੌਕ, ਪੁਤਲੀਘਰ, ਮਕਬੂਲਪੁਰਾ ਚੋਕ, ਭਗਤਾਂ ਵਾਲਾ, ਗੇਟ ਹਕੀਮਾਂ, ਹਾਥੀ ਗੇਟ, ਲੋਹ ਗੜ, ਹਾਥੀ ਗੇਟ, ਤਰਨ ਤਾਰਨ ਰੋਡ, ਚੌਕ ਚਾਟੀਵਿੰਡ ਤੋਂ ਸ਼ਹਿਰ ਦੀਆਂ ਪ੍ਰਮੁੱਖ ਮਾਰਕੀਟਾਂ ਤੇ ਹਾਲ ਬਜਾਰ ਬੰਦ ਰਿਹਾ।ਕਿਸੇ ਵੀ ਅਣਸੁਖਾਂਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸਾਸ਼ਨ ਵਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ।ਪ੍ਰਦਰਸ਼ਨਕਾਰੀਆਂ ਦੀਆਂ ਟੋਲੀਆਂ ਦੇ ਨਾਲ ਭਾਰੀ ਪੁਲਿਸ ਫੋਰਸ ਚੱਲਦੀ ਵੀ ਕਈ ਥਾਈਂ ਦਿਖਾਈ ਦਿੱਤੀ।ਵਾਹਣਾਂ ਖੜੇ ਕਰ ਕੇ ਭੰਡਾਰੀ ਪੁੱਲ ਜਾਮ ਕਰ ਦੇਣ ਕਰ ਕੇ ਸ਼ਹਿਰ ਦੀ ਐਲੀਵੇਟਿਡ ਰੋਡ ਸੁੰਨਸਾਨ ਰਹੀ।
                ਸ੍ਰੀ ਗੁਰੁ ਰਵਿਦਾਸ ਨੌਜਵਾਨ ਸਭਾ ਭੂਸ਼ਨ ਪੁਰਾ ਦੇ ਪ੍ਰਧਾਨ ਰਾਮ ਕੁਮਾਰ ਦੀ ਅਗਵਾਈ `ਚ ਇਕੱਤਰ ਹੋਏ ਦਲਿਤ ਭਾਈਚਾਰੇ ਵਲੋਂ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਅਤੇ ਆਰ.ਐਸ.ਐਸ ਦੇ ਪੁੱਤਲੇ ਵੀ ਸਾੜੇ ਗਏ।ਸੜਕ `ਤੇ ਦਰੱਖਤ ਦੀਆਂ ਟਾਹਣੀਆਂ ਸੁੱਟ ਕੇ ਟਾਇਰਾਂ ਨੂੰ ਲਗਾਈ ਅੱਗ `ਤੇ ਪੁਲਿਸ ਫੋਰਸ ਨਾਲ ਮੌਕੇ `ਤੇ ਪਹੁੰਚੇ ਥਾਣਾ ਬੀ-ਡਵੀਜ਼ਨ ਦੇ ਮੁਖੀ ਪ੍ਰਵੇਸ਼ ਚੋਪੜਾ ਨੇ ਕਾਬੂ ਹੇਠ ਕੀਤਾ।ਇਸੇ ਤਰਾਂ ਹੁਸੈਨਪੁਰਾ ਸਥਿਤ ਭਗਵਾਨ ਵਾਲਮੀਕਿ ਚੌਕ ਵਿਖੇ ਇਕੱਤਰ ਦਲਿਤ ਬਾਈਚਾਰੇ ਦੇ ਲੋਕਾਂ ਨੇ ਨਾਅਰੇਬਾਜ਼ੀ ਕਰ ਕੇ ਆਪਣੇ ਰੋਸ ਦਾ ਮੁਜਾਹਰਾ ਕੀਤਾ।ਰੇਹੜਾ ਟਾਂਗਾ ਯੂਨੀਅਨ ਪ੍ਰਧਾਨ ਤੇ ਸਥਾਨਕ ਕਾਂਗਰਸੀ ਆਗੂ ਬਾਬਾ ਗੁਰਮੁੱਖ ਸਿੰਘ ਦੀ ਅਗਵਾਈ `ਚ ਵੱਡੀ ਗਿਣਤੀ `ਚ ਇਕੱਤਰ ਦਲਿਤ ਭਾਈਚਾਰੇ ਦੇ ਲੋਕਾਂ ਨੇ ਪੁਲਿਸ ਚੌਕੀ ਸੁਲਤਾਨਵਿੰਡ ਦੇ ਨਜ਼ਦੀਕ ਧਰਨਾ ਪ੍ਰਦਰਸ਼ਨ ਕੀਤਾ।ਪਿੰਡ ਸੁਲਤਾਨਵਿੰਡ ਵਿਖੇ ਵੀ ਬੰਦ ਨੂੰ ਮਿਲੇ ਹੁੰਗਾਰੇ ਤਹਿਤ ਬਜਾਰਾਂ ਵਿੱਚ ਦੁਕਾਨਾਂ ਬੰਦ ਰਹੀਆਂ।
ਅੰਮ੍ਰਿਤਸਰ-ਜਲੰਧਰ (ਜੀ.ਟੀ) ਰੋਡ `ਤੇ ਮਕਬੂਲਪੁਰਾ ਦੇ ਦਲਿਤ ਭਾਈਚਾਰੇ ਵਲੋਂ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਭਾਰੀ ਪੁਲਿਸ ਫੋਰਸ ਸਮੇਤ ਪੁੱਜੇ ਏ.ਡੀ.ਸੀ.ਪੀ ਜਗਜੀਤ ਸਿੰਘ ਵਾਲੀਆ ਅਤੇ ਏ.ਸੀ.ਪੀ ਪੂਰਬੀ ਪ੍ਰਭਜੋਤ ਸਿੰਘ ਵਿਰਕ ਭਾਰੀ ਪੁਲਿਸ ਪਾਰਟੀ ਸਮੇਤ ਮੌਜੂਦ ਰਹੇ।ਬੱਸਾਂ ਬੰਦ ਹੋਣ ਕਰ ਕੇ ਅੰਤਰਰਾਜੀ ਬੱਸ ਸਟੈਂਡ ਅਤੇ ਨੇੜਲੀਆਂ ਸੜਕਾਂ ਤੇ ਬਜਾਰ ਸੁੰਨਸਾਨ ਦਿਸੇ।ਹਾਲ ਬਜਾਰ ਵਿੱਚ ਨੌਜਵਾਨ ਕ੍ਰਿਕਟ ਖੇਡਦੇ ਦਿਖੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply