Wednesday, June 17, 2026

ਭਾਰਤੀ ਅਮੀਰ ਵਿਰਸੇ ਨੂੰ ਅਪਣਾ ਕੇ ਏਡਜ਼ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ – ਪ੍ਰੋ. ਵਿਰਕ

ਰਿਜ਼ਨਲ ਕੈਂਪਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਠਿਆਲਾ ਵਿਖੇ ਇਕ ਏਡਜ਼ ਜਾਗਰੂਕ ਕੈਂਪ ਲਗਾਇਆ

PPN07081406

ਅੰਮ੍ਰਿਤਸਰ, 7 ਅਗਸਤ (ਪ੍ਰੀਤਮ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਿਜ਼ਨਲ ਕੈਂਪਸ, ਸਠਿਆਲਾ ਵਿਖੇ ਇਕ ਏਡਜ਼ ਜਾਗਰੂਕ ਕੈਂਪ ਲਗਾਇਆ ਗਿਆ। ਇਹ ਕੈਂਪ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਅਤੇ ਰੈੱਡ ਰਿਬਨ ਸੋਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਰਿਜ਼ਨਲ ਕੈਂਪਸ ਸਠਿਆਲਾ ਅਤੇ ਕਾਲਜ ਦੇ ਡਾਇਰੈਕਟਰ ਪ੍ਰੋ. (ਡਾ.) ਜੀ.ਐੱਸ.ਵਿਰਕ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਰੈੱਡ ਰਿਬਨ ਸੋਸਾਇਟੀ ਦੇ ਵਿਮਲਜੀਤ ਭੱਟੀ (ਕੌਂਸਲਰ) ਅਤੇ ਸਾਬਕਾ ਕੈਪਟਨ ਗੁਰਨਾਮ ਸਿੰਘ ਨੇ ਏਡਜ਼ ਦੀ ਖਤਰਨਾਕ ਬੀਮਾਰੀ ਦੇ ਬਚਾਓ ਹਿੱਤ ਵਿਦਿਆਰਥੀਆਂ ਨੂੰ ਆਪਣੇ ਭਾਸ਼ਣ ਦਿੱਤੇ। 
ਪ੍ਰੋ. ਵਿਰਕ ਨੇ ਇਸ ਮੌਕੇ ਕਿਹਾ ਕਿ ਸਾਡਾ ਸਮਾਜ ਨਸ਼ੇ, ਭਰੂਣ ਹੱਤਿਆ ਅਤੇ ਏਡਜ਼ ਵਰਗੀਆਂ ਮਾਰੂ ਬੀਮਾਰੀਆਂ ਦੀ ਜਕੜ ਵਿਚ ਬਹੁਤ ਤੇਜ਼ੀ ਨਾਲ ਫਸ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਸਾਡੇ ਪੁਰਖਾਂ ਵੱਲੋਂ ਨਿਰਧਾਰਤ ਜ਼ਿੰਦਗੀ ਦੇ ਨੇਮਾਂ ਨੂੰ ਅਪਨਾ ਕੇ ਸੰਯਮ ਤੋਂ ਕੰਮ ਲੈਣਾ ਚਾਹੀਦਾ ਹੈ, ਵਿਸ਼ੇਸ਼ ਕਰਕੇ ਵਿਦਿਆਰਥੀਆਂ ਨੂੰ ਆਪਣੇ ਅਤੇ ਦੇਸ਼ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਉਸਾਰੂ ਕਾਰਜਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਸਾਨੂੰ ਸਭ ਨੂੰ ਰਲ-ਮਿਲ ਕੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਡਾ. ਗੁਰਪ੍ਰੀਤ ਸਿੰਘ, ਡਾ. ਪਰਮਿੰਦਰ ਸਿੰਘ ਨੇ ਕੋ-ਆਰਡੀਨੇਟ ਕੀਤਾ ਅਤੇ ਵਿਦਿਆਰਥੀਆਂ ਨੂੰ ਏਡਜ਼ ਤੋਂ ਹੋਣਵਾਲੀਆਂ ਜਾਨਲੇਵਾ ਬੀਮਾਰੀਆਂ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਇਸ ਕੈਂਪ ਵਿਚ ਪ੍ਰੋ.ਸਤਬੀਰ ਸਿੰਘ, ਪ੍ਰੋ.ਜੋਗਿੰਦਰਪਾਲ ਸਿੰਘ, ਪ੍ਰੋ.ਮਨੀਸ਼ ਮਸੀਹ, ਪ੍ਰੋ.ਹਰਦੀਪ ਸਿੰਘ ਅਤੇ ਡਾ. ਸੌਰਵ ਸ਼ਾਮਿਲ ਸਨ। ਇਸ ਕੈਂਪ ਦੌਰਾਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਅਤੇ ਰੈੱਡ ਰਿਬਨ ਸੋਸਾਇਟੀ ਵੱਲੋਂ ਏਡਜ਼ ਦੇ ਹੋਣ ਵਾਲੇ ਕਾਰਨਾਂ ਤੇ ਉੇਸ ਦੇ ਬਚਾਅ ਸੰਬੰਧੀ ਇਕ ਦਸਤਾਵੇਜੀ ਫਿਲਮ ਪ੍ਰਦਰਸ਼ਿਤ ਕੀਤੀ ਗਈ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply