ਇੰਡਸਟਰੀਜ਼ ਗਰੋਥ ਸੈਂਟਰ ਵਖੇ ਰੱਖਣਗੇ ਪੈਪਸੀ ਪਲਾਂਟ ਦਾ ਨੀਹ ਪੱਥਰ
ਪਠਾਨਕੋਟ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਜ ਸਿਵਲ ਏਅਰਪੋਰਟ ਪਠਾਨਕੋਟ ਵਿਖੇ ਪਠਾਨਕੋਟ ਤੋਂ ਦਿੱਲੀ ਜਾਣ ਵਾਲੀ ਫਲਾਈਟ ਨੂੰ ਝੰਡੀ ਦੇ ਕੇ ਰਵਾਨਾ ਕਰਨਗੇ।ਇਸ ਤੋਂ ਬਾਅਦ ਉਹ ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਸਮਾਰੋੋਹ ਦੇ ਲਈ ਰਵਾਨਾ ਹੋਣਗੇ, ਸਮਾਰੋਹ ਦੇ ਮਗਰੋਂ ਬਾਅਦ ਦੁਪਿਹਰ 2.00 ਵਜੇ ਇੰਡਸਟਰੀਜ਼ ਗਰੋਥ ਸੈਂਟਰ ਪਠਾਨਕੋਟ ਵਿਖੇ ਪੈਪਸੀ ਪਲਾਂਟ ਦਾ ਨੀਹ ਪੱਥਰ ਰੱਖਣਗੇ।ਇਹ ਪ੍ਰਗਟਾਵਾ ਅਮਿਤ ਵਿਜ ਵਿਧਾਇਕ ਪਠਾਨਕੋਟ ਨੇ ਸਥਾਨਕ ਸਿਆਲੀ ਰੋਡ ਵਿਖੇ ਸਥਿਤ ਮੋਤੀ ਮਹਿਲ ਵਿਖੇ ਇਕ ਸਮਾਰੋਹ ਦੇ ਦੋਰਾਨ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਵਿਜ ਨੇ ਦੱਸਿਆ ਕਿ ਸਮਾਰੋਹ ਪੰਗੋਲੀ ਚੋਕ ਨਜਦੀਕ ਇੰਡਸਟਰੀਜ ਗਰੋਥ ਸੈਂਟਰ ਅਖਵਾਨਾ ਵਿਖੇ ਹੋਵੇਗਾ।ਉਨ੍ਹਾਂ ਦੱਸਿਆ ਕਿ ਪਠਾਨਕੋਟ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਹੋਣ ਜਾ ਰਿਹਾ ਹੈ।ਸਿਵਲ ਏਅਰਪੋਰਟ ਜੋ ਕਿ ਲੰਮੇ ਸਮੇਂ ਤੋਂ ਬੰਦ ਸੀ ਅਤੇ ਉਹ ਹੁਣ ਆਮ ਜਨਤਾ ਦੇ ਲਈ 5 ਅਪ੍ਰੈਲ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਸੁਨੀਲ ਜਾਖੜ ਅਤੇ ਹੋਰ ਪਾਰਟੀ ਆਗੂਆਂ ਦੇ ਉਪਰਾਲਿਆਂ ਸਦਕਾ ਸੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਦਿੱਲੀ ਆਉਣ ਜਾਣ `ਚ ਸਹੂਲਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪੈਪਸੀਕੋ ਕੰਪਨੀ ਦਾ ਇੰਡਸਟ੍ਰੀਜ ਗਰੋਥ ਸੈਂਟਰ ਪਠਾਨਕੋਟ ਵਿਖੇ ਨੀਹ ਪੱਥਰ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਖੁਸੀ ਦੀ ਗੱਲ ਹੈ ਕਿ ਪਠਾਨਕੋਟ ਵਿਖੇ ਇੰਡਸਟ੍ਰੀ ਲੱਗਣ ਨਾਲ ਹਜਾਰਾਂ ਨੋਜਵਾਨਾਂ ਨੂੰ ਰੋਜਗਾਰ ਮਿਲੇਗਾ ਅਤੇ ਕੱਚੇ ਮਾਲ ਦੀ ਪੈਦਾਵਾਰ ਲਈ ਕਿਸਾਨਾਂ ਅਤੇ ਬਾਗਵਾਨਾਂ ਨੂੰ ਵੀ ਲਾਭ ਮਿਲੇਗਾ। ਇਸ ਦੇ ਨਾਲ ਹੀ ਭਵਿੱਖ ਵਿੱਚ ਵੀ ਨੋਜਵਾਨਾਂ ਦੇ ਲਈ ਰੁਜਗਾਰ ਦੇ ਵਧੀਆ ਮੋਕੇ ਪੈਦਾ ਹੋਣਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹੀ ਜਿਲ੍ਹਾ ਪਠਾਨਕੋਟ ਵਿੱਚ 115 ਕਰੋੜਾਂ ਰੁਪਏ ਦੀ ਲਾਗਤ ਨਾਲ ਤਿੰਨ ਪੁੱਲਾਂ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ।ਜਿਸ ਵਿੱਚ ਢਾਕੀ ਪਠਾਨਕੋਟ ਰੇਲਵੇ ਉਵਰ ਬਿ੍ਰਜ, ਤਲਵਾੜਾ ਜੱਟਾਂ ਨਜਦੀਕ ਪੁੱਲ ਅਤੇ ਆਰ.ਯੂ.ਬੀ ਮੀਰਥਲ ਨਲੂੰਗਾ ਨਜ਼ਦੀਕ ਪੁੱਲ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਇਕ ਸਮਾਰਟ ਸਕੂਲ ਖੋਲਣ ਦਾ ਵੀ ਸੁਪਨਾ ਹੈ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੀਆਂ ਬੱਚੀਆਂ ਨੂੰ ਸਕਿੱਲ ਟ੍ਰੇਨਿੰਗ ਦੇ ਕੇ ਵਧੀਆ ਰੁਜਗਾਰ ਦਿੱਤਾ ਜਾਵੇ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਅਸੀਸ ਵਿਜ, ਸਤੀਸ ਮਹਿੰਦਰੂ , ਐਲ.ਆਰ.ਸੋਢੀ, ਰੋਹਿਤ ਕੋਹਲੀ, ਵਿਜੈ ਪਾਸੀ, ਭਾਰਤ ਮਹਾਜਨ, ਚਾਚਾ ਵੇਦ ਪ੍ਰਕਾਸ਼, ਰਜਨੀਸ ਵਰਮਾ, ਬੰਟੀ ਵਾਲੀਆ, ਰਾਮਪਾਲ ਭੰਡਾਰੀ, ਸਮਾਜ ਸੇਵੀ ਸੰਸਥਾਵਾਂ ਦੇ ਅਹੁੱਦੇਦਾਰ ਅਤੇ ਹੋਰ ਪੱਤਵੰਤੇ ਲੋਕ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media