Friday, July 4, 2025
Breaking News

ਸ਼ੋਪੀਆਂ `ਚ ਮੁਕਾਬਲੇ ਦੌਰਾਨ ਸ਼ਹੀਦ ਹੋਏ ਜਵਾਨ ਨੂੰ ਸੈਨਾ ਵਲੋਂ ਸ਼ਰਧਾਂਜਲੀ ਭੇਂਟ

ਪਠਾਨਕੋਟ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) -ਬੀਤੇ 1 ਅਪ੍ਰੈਲ, 2018 ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਵਲੋਂ ਅੱਤਵਾਦੀਆਂ ਦੇ PPN0404201807ਵਿਰੁੱਧ ਕੀਤੀ ਗਈ ਕਾਰਵਾਈ ਵਿਚ ਪੰਜਾਬ ਰਾਜ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਮੁਕੇਰੀਆਂ ਤਹਿਸੀਲ ਦੇ ਸਰਿਆਨਾ ਦੇ ਨਿਵਾਸੀ ਸੈਨਿਕ 15233461-ਏ, ਗਨਰ ਅਰਵਿੰਦਰ ਸਿੰਘ ਨੂੰ ਪਠਾਨਕੋਟ ਸੈਨਾ ਸਟੇਸ਼ਨ ਵਿੱਚ 3 ਅਪ੍ਰੈਲ 2018 ਮੰਗਲਵਾਰ ਨੂੰ ਸੈਨਾ ਵਲੋਂ ਭਾਵਨਾਤਮਕ ਸ਼ਰਧਾਂਜਲੀ ਅਰਪਿੱਤ ਕੀਤੀ ਗਈ।
     ਪਠਾਨਕੋਟ ਮਿਲਟਰੀ ਸਟੇਸ਼ਨ ਵਿੱਚ ਲੈਫ: ਜਨਰਲ ਵਾਈ.ਵੀ.ਕੇ ਮੋਹਨ, ਸੈਨਾ ਮੈਡਲ ਵਿਸ਼ਿਸ਼ਟ ਸੈਨਾ ਮੈਡਲ ਕੋਰ ਕਮਾਂਡਰ ਰਾਇਜਿੰਗ ਸਟਾਰ ਕੋਰ ਵੱਲੋਂ ਸ਼ਹੀਦ ਨੂੰ ਵਿੱਧੀ-ਵਿਧਾਨ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ’ਤੇ ਵੱਡੀ ਸੰਖਿਆ ਵਿੱਚ ਸੈਨਾ ਦੇ ਅਧਿਕਾਰੀ, ਜੇ.ਸੀ.ਓਜ਼ ਅਤੇ ਹੋਰ ਰੈਂਕ ਅਧਿਕਾਰੀ ਹਾਜ਼ਰ ਸਨ।ਇਸ ਦੇ ਬਾਅਦ ਸ਼ਹੀਦ ਦੇ ਮ੍ਰਿਤਕ ਸ਼ਰੀਰ ਨੂੰ ਪੂਰੇ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਜ਼ੱਦੀ ਪਿੰਡ ਭੇਜ ਦਿੱਤਾ ਗਿਆ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply