
ਅੰਮ੍ਰਿਤਸਰ, 7 ਅਗਸਤ (ਸਾਜਨ/ਸੁਖਬੀਰ)- ਨਗਰ ਨਿਗਮ ਵਲੋਂ ਹਰ ਵਾਰ ਹਾਊਸ ਦੀ ਮੀਟਿੰਗ ਵਿੱਚ ਇਕੋ ਹੀ ਦਾਅਵਾ ਕੀਤਾ ਜਾਂਦਾ ਹੈ ਕਿ ਅੰਮ੍ਰਿਤਸਰ ਗੁਰੂਆਂ ਦੀ ਇਤਿਹਾਸਿਕ ਧਰਤੀ ਵਿੱਚ ਰਿਕਾਰਡ ਤੋੜ ਵਿਕਾਸ ਕਾਰਜ ਹੋ ਰਹੇ ਹਨ ਅਤੇ ਕਿਸੇ ਵੀ ਸਰਕਾਰ ਨੇ ਇਨ੍ਹਾਂ ਵਿਕਾਸ ਨਹੀਂ ਕਰਵਾਇਆ ਜਿਨ੍ਹਾਂ ਹੂਣ ਹੋ ਰਿਹਾਂ ਹੈ।ਪਰ ਇਸ ਦੇ ਬਾਵਜੂਦ ਵੀ ਲੱਕੜ ਮੰਡੀ ਵਾਰਡ ਨੰ.25 ਦੇ ਦੂਕਾਨਦਾਰ ਅਤੇ ਨਿਵਾਸੀ ਕਾਫੀ ਲੰਬੇਂ ਸਮੇਂ ਤੋਂ ਬਜਾਰ ਵਿੱਚ ਖੜੇ ਗੰਦੇ ਪਾਣੀ , ਟੂਟੀ ਹੋਰੀ ਸੜਕ ਅਤੇ ਬੰਦ ਪਈ ਸੀਵਰੇਜ ਪ੍ਰਣਾਲੀ ਤੋਂ ਪਰੇਸ਼ਾਨ ਹਨ।ਬਜਾਰ ਦੇ ਦੂਕਾਨਦਾਰ ਪੁਨੀਤ, ਰਾਮ, ਗੂਰਬਚਨ ਸਿੰਘ, ਮੂਨੰਾ, ਮਲਹੋਤਰਾ, ਸੂਰਜ, ਤਰੂਨ ਆਦਿ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀਆ ਦੱਸਿਆ ਕਿ ਪਿਛਲੇ ਕਾਫੀ ਲੰਬੇਂ ਸਮੇਂ ਤੋਂ ਬਜਾਰ ਲੱਕੜ ਮੰਡੀ ਦੀ ਸੜਕ ਟੂਟੀ ਹੋਈ ਹੈ।ਜਿਸ ਕਾਰਨ ਬਹੁਤ ਸਾਰੇ ਗੱਠੇ ਵੀ ਪਏ ਹੋਏ ਹਨ।ਉਨ੍ਹਾਂ ਕਿਹਾ ਕਿ ਬਿਨ੍ਹਾਂ ਬਾਰੀਸ਼ ਤੋਂ ਹੀ ਸੀਵਰੇਜ ਪ੍ਰਣਾਲੀ ਬੰਦ ਹੋਣ ਕਰਕੇ ਗੰਦਾਂ ਪਾਣੀ ਇੱਕਠਾ ਹੋ ਜਾਂਦਾ ਹੈ।ਉਨ੍ਹਾਂ ਕਿਹਾ ਇਸੇ ਹੀ ਬਜਾਰ ਵਿੱਚੋਂ ਸਵੇਰੇ 3 ਵਜੇ ਸੰਗਤਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀਆਂ ਹਨ, ਉਨ੍ਹਾਂ ਨੂੰ ਬਹੂਤ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਅਸੀ ਇਸ ਸਬੰਧੀ ਕੌਂਸਲਰ ਜਰਨੈਲ ਸਿੰਘ ਢੋਟ ਨੂੰ ਵੀ ਜਾਣਕਾਰੀ ਦਿੱਤੀ ਸੀ ,ਪਰ ਕੋਈ ਹੱਲ ਨਹੀਂ ਹੋਇਆ।ਉਨ੍ਹਾਂ ਕਿਹਾ ਕਿ ਇਸ ਟੂਟੀ ਹੋਈ ਸੜਕ ਦੇ ਕਾਰਨ ਬਹੂਤ ਸਾਰੀਆਂ ਅੋਰਤਾ ਅਤੇ ਬੱਚੇ ਡਿੱਗਦੇ ਹਨ ਅਤੇ ਰਾਤ ਨੂੰ ਵੀ ਕੋਈ ਲਾਈਟ ਨਹੀਂ ਜਗਦੀ।ਉਨ੍ਹਾਂ ਕਿਹਾ ਕਿ ਬਜਾਰ ਦੇ ਵਿੱਚ ਖੜੇ ਗੰਦੇ ਪਾਣੀ ਦੇ ਕਾਰਨ ਦੂਕਾਨ ਤੇ ਕੋਈ ਵੀ ਗ੍ਰਾਹਕ ਨਹੀਂ ਆਉਂਦਾ।ਗੰਦੇ ਪਾਣੀ ਦੇ ਕਾਰਨ ਬਹੂਤ ਸਾਰੀਆਂ ਬਿਮਾਰੀਆਂ ਵੀ ਫੈਲ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅਸੀ ਮੰਗ ਕਰਦੇ ਹਾਂ ਕਿ ਜਲੱਦੀ ਤੋਂ ਜੱਲਦੀ ਸਾਡੀਆਂ ਸਮਸਿਆਵਾਂ ਦਾ ਹੱਲ ਕੀਤਾ ਜਾਵੇ।
ਕਿ ਕਹਿੰਦੇ ਹਨ ਕੌਂਸਲਰ ਜਰਨੈਲ ਸਿੰਘ ਢੋਟ
ਇਸ ਸਬੰਧੀ ਜਦੋਂ ਵਾਰਡ ਨੰ.25 ਦੇ ਕੌਂਸਲਰ ਜਰਨੈਲ ਸਿੰਘ ਢੋਟ ਨਾਲ ਫੋਨ ਰਾਹੀ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਰੋਡ ਦੋ ਕੌਂਸਲਰਾਂ ਦੀ ਸਾਂਝੀ ਹੈ ਅਤੇ ਇਸ ਸਬੰਧੀ ਹੱਲਕਾ ਕੈਂਦਰੀ ਦੇ ਇੰਚਾਰਜ ਤਰੂਣ ਚੂੱਗ ਨੂੰ ਜਾਣਕਾਰੀ ਦਿੱਤੀ ਹੋਈ ਹੈ।ਜਲਦੀ ਹੀ ਟੂਟੀ ਹੋਈ ਸੜਕ ਨੂੰ ਬਣਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਾਡੀ ਕੋਸ਼ੀਸ਼ ਹੈ ਕਿ ਜਲਦੀ ਤੋਂ ਜਲਦੀ ਸੜਕ ਨੂੰ ਬਣਾ ਦਿੱਤਾ ਜਾਵੇ।
Punjab Post Daily Online Newspaper & Print Media