Friday, October 18, 2024

ਫੈਡਰੇਸ਼ਨ ਆਫ ਹੋਟਲ ਐਂਡ ਗੈਸਟ ਹਾਊਸ ਅੇਸੋਸੀਏਸ਼ਨ ਦੀ ਹੋਈ ਮੀਟਿੰਗ

PPN07081411

ਅੰਮ੍ਰਿਤਸਰ, 7 ਅਗਸਤ (ਸਾਜਨ/ਸੁਖਬੀਰ)- ਫੈਡਰੇਸ਼ਨ ਆਫ ਹੋਟਲ ਐਂਡ ਗੈਸਟ ਹਾਊਸ ਅੇਸੋਸੀਏਸ਼ਨ ਦੀ ਅਹਿਮ ਮੀਟਿੰਗ ਚੇਅਰਮੈਨ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਟਲ ਸੀਤਾ ਨਿਵਾਸ ਵਿਖੇ ਕੀਤੀ ਗਈ।ਜਿਸ ਵਿੱਚ ਕੌਂਸਲਰ ਜਰਨੈਲ ਸਿੰਘ ਢੋਟ ਅਤੇ ਅੇਸੋਸੀਏਸ਼ਨ ਦੇ ਸਾਰੇ ਹੀ ਅਹੁਦੇਦਾਰ ਸ਼ਾਮਿਲ ਹੋਏ।ਇਸ ਦੌਰਾਨ ਚੇਅਰਮੈਨ ਹਰਿੰਦਰ ਸਿੰਘ ਅਤੇ ਪ੍ਰਧਾਨ ਸੂਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਦੇ ਆਲੇ ਦੂਵਾਲੇ ਬਣੇ ਹੋਟਲਾ ਨੂੰ ਬਚਾਉਣ ਵਾਸਤੇ ਹਾਈ  ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ।ਜਿਸ ਦੀ ਅਗਲੀ ਤਰੀਕ 23 ਅਗਸਤ ਹੈ।ਉਨ੍ਹਾਂ ਕਿਹਾ ਕਿ ਅਸੀ ਹੋਟਲਾਂ ਨੂੰ ਬਚਾਊਣ  ਦੇ ਸਬੰਧ ਵਿੱਚ ਪਿਛਲੇ ਦਿਨੀ ਹੋਈ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਸਾਰੇ ਹੀ ਕੌਂਸਲਰਾਂ ਨੇ ਹੋਟਲਾਂ ਨੂੰ ਬਚਾਉਣ ਲਈ ਨਗਰ ਨਿਗਮ ਦੇ ਮੇਅਰ ਬਖਸ਼ੀ ਰਾਮ ਅਰੋੜਾ ਦੀ ਤਰਫੋਂ ਸਰਕਾਰ ਨੂੰ ਮੱਤਾ ਪਾਸ ਕਰਕੇ ਭੇਜਿਆ ਸੀ।ਜਿਸ ਨੂੰ ਅਜੇ ਤੱਕ ਸਰਕਾਰ ਵਲੋਂ ਪਾਸ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕਾਫੀ ਲੰਬੇਂ ਸਮੇਂ ਤੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਦੇ ਆਲੇਦੂਆਲੇ ਹੋਟਲ ਬਣੇ ਹੋਏ ਹਨ।ਜਿਸ ਦੇ ਨਾਲ ਹੀ ਸਾਰੇ ਹੀ ਹੋਟਲ ਵਾਲੇ ਆਪਣੇ ਪਰਿਵਾਰ ਦਾ ਪਾਲਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਹਰ ਰੋਜ ਲੱਖਾਂ ਦੀ ਕਤਾਰ ਵਿੱਚ ਸ਼ਰਧਾਲੂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਹੋਟਲਾਂ ਵਿੱਚ ਨਿਵਾਸ ਕਰਦੇ ਹਨ।ਜਿਸ ਨਾਲ ਹੋਟਲ ਮਾਲਕਾ ਦੀ ਰੋਜੀ ਰੋਟੀ ਚੱਲ ਰਹੀ ਹੈ।ਉਨ੍ਹਾਂ ਕਿਹਾ ਕਿ ਅਸੀ ਪਹਿਲਾਂ ਵੀ ਸਰਕਾਰ ਨੂੰ ਬਹੁਤ ਵਾਰ ਮੰਗ ਕਰ ਚੂੱਕੇ ਹਾਂ ਕਿ ਹੋਟਲਾਂ ਨੂੰ ਊਜਾੜਿਆਂ ਨਾਂ ਜਾਵੇ ਬਲਕਿ ਵਸਾਇਆ ਜਾਵੇ।ਉਨ੍ਹਾਂ ਕਿਹਾ ਕਿ ਨਗਰ ਨਿਗਮ ਹਾਊਸ ਦੀ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਮੁੱਖ ਸਾਂਸਦ ਸਕੱਤਰ ਇੰਦਰਬੀਰ ਸਿੰਘ ਬੂਲਾਰੀਆਂ, ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ, ਹੱਲਕਾ ਕੈਂਦਰੀ ਦੇ ਇੰਚਾਰਜ ਤਰੂਣ ਚੂੱਗ, ਸ਼੍ਰੌਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਉਪਕਾਰ ਸੰਧੂ ਕੌਂਸਲਰ ਸਾਹਿਬਾਨਾਂ ਅਤੇ ਸਾਰੇ ਹੀ ਭਾਜਪਾ ਅਕਾਲੀ ਦਲ ਲੀਡਰਸ਼ੀਪ ਨੂੰ ਅਪੀਲ ਕਰਦੇ ਹਾਂ ਕਿ ਇਕ ਵਾਰ ਫਿਰ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਹੌਟਲਾਂ ਨੂੰ ਬਚਾਊਣ ਦਾ ਮੱਤਾ ਪਾਸ ਕਰਕੇ ਸਰਕਾਰ ਕੋਲ ਭੇਜਿਆ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਮੰਗ ਕਰਦੇ ਹਾਂ ਕਿ ਹੋਟਲਾਂ ਨੂੰ ਬਚਾਊਣ ਲਈ ਜਲਦੀ ਹੀ ਮੱਤਾ ਪਾਸ ਕਰ ਦਿੱਤਾ ਜਾਵੇ ਤਾਂਕਿ ਸਾਰੇ ਹੀ ਆਪਣੇ ਪਰਿਵਾਰ ਦਾ ਪਾਲਣ ਕਰ ਸੱਕਣ।ਇਸ ਮੌਕੇ ਤੇ ਇਕਬਾਲ ਸਿੰਘ ਸੈਠੀ, ਪਰਮਿੰਦਰ ਸਿੰਘ ਰੂਬੀ, ਸਮੀਜੀਤ ਸਿੰਘ, ਬਬਲੂ ਸਚਦੇਵਾ, ਸੁਖਬੀਰ ਸਿੰਘ, ਕੁਕੂ ਵਾਧਵਾ, ਕੰਵਲਜੀਤ ਸਿੰਘ ਆਦਿ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply