Friday, July 3, 2026

ਢੀਂਡਸਾ ਨੇ ਇਰਾਕ ਵਿੱਚ ਮਾਰੇ ਗਏ ਪ੍ਰਿਤਪਾਲ ਸ਼ਰਮਾ ਦੇ ਘਰ ਪਹੁੰਚ ਕੇ ਕੀਤਾ ਦੁੱਖ ਸਾਂਝਾ

PPN0604201803ਧੂਰੀ, 6 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਰਾਕ ਵਿੱਚ ਇਰਾਕੀ ਅੱਤਵਾਦੀਆਂ ਹੱਥੋਂ ਮਾਰੇ ਗਏ 39 ਭਾਰਤੀਆਂ ਵਿੱਚ ਸ਼ਾਮਲ ਧੂਰੀ ਨਿਵਾਸੀ ਪ੍ਰਿਤਪਾਲ ਸ਼ਰਮਾ ਦੇ ਘਰ ਪਹੁੰਚ ਕੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਢੀਂਡਸਾ ਨੇ ਇਸ ਸਮੇਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਮ੍ਰਿਤਕ ਪ੍ਰਿਤਪਾਲ ਸ਼ਰਮਾ ਦੇ ਪਰਿਵਾਰ ਨਾਲ ਖੜੇ ਹਨ।ਉਹਨਾਂ ਸੂਬਾ ਸਰਕਾਰ ਵੱਲੋਂ ਮ੍ਰਿਤਕ ਪਰਿਵਾਰਾਂ ਦੇ ਯੋਗ ਮੈਂਬਰਾਂ ਨੂੰ ਨੌਕਰੀ ਦਿੱਤੇ ਜਾਣ ਵਾਲੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੂੰ ਇਹ ਨੌਕਰੀਆਂ ਤੁਰੰਤ ਦੇਣੀਆਂ ਚਾਹੀਦੀਆਂ ਹਨ, ਤਾਂ ਜੋ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਦੇ ਜ਼ਖਮਾਂ ਉਪਰ ਮਲਮ ਲੱਗ ਸਕੇ। ਉਹਨਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਐਲਾਨੀ ਗਈ 10 ਲੱਖ ਰੂਪੈ ਦੀ ਰਾਸ਼ੀ ਨੂੰ ਘੱਟ ਦੱਸਦਿਆਂ ਕਿਹਾ ਕਿ ਇਸ ਸਬੰਧੀ ਕੇਂਦਰ ਸਰਕਾਰ ਨੂੰ ਇਹ ਰਾਸ਼ੀ ਵਧਾਉਣ ਲਈ ਕਿਹਾ ਜਾਵੇਗਾ।ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੂਬੇ ਦੇ ਲੋਕਾਂ ਨੂੰ ਨਾ ਮਿਲਣਾ ਇੱਕ ਮੰਦਭਾਗਾ ਹੈ।
ਇਸ ਮੌਕੇ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਪ੍ਰੇਮ ਸਿੰਘ ਪ੍ਰੀਤ ਕੰਬਾਇਨ, ਜਤਿੰਦਰ ਸਿੰਘ ਸੋਨੀ ਮੰਡੇਰ, ਮਿੰਟੂ ਔਲਖ, ਬੰਤ ਸਿੰਘ ਧੂਰੀ ਬੱਸ, ਪਰਮਜੀਤ ਪੰਮਾ, ਹੰਸ ਰਾਜ ਗਰਗ, ਵਰਿੰਦਰਪਾਲ ਟੀਟੂ, ਹੰਸ ਰਾਜ ਬਜਾਜ, ਸੁਰਿੰਦਰ ਪਾਲ ਨੀਟਾ, ਭੁਪਿੰਦਰ ਪਾਲ ਮਿੱਠਾ, ਜਸਵੀਰ ਸਿੰਘ ਭਲਵਾਨ, ਵਿੱਕੀ ਪਰੋਚਾ, ਅਜੈ ਪਰੋਚਾ ਕੌਂਸਲਰ, ਮਨਪ੍ਰੀਤ ਬਿੰਨਰ ਅਤੇ ਬਲਵਿੰਦਰ ਕੁਮਾਰ ਬਬਲੂ ਆਦਿ ਹਾਜ਼ਰ ਸਨ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply