ਅੰਮ੍ਰਿਤਸਰ, 6 ਅਪਰੈਲ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵਲੋਂ ਸਾਲ 2018 ਲਈ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ‘ਗਾਂਧੀ ਸ਼ਾਂਤੀ ਅਵਾਰਡ’ ਦਿੱਤੇ ਜਾਣ ਦੇ ਮਕਸਦ ਨਾਲ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਭਾਰਤ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਹ ਐਵਾਰਡ ਮਹਾਤਮਾ ਗਾਂਧੀ ਜੀ ਦੀ 125ਵੀਂ ਜਨਮ ਸ਼ਤਾਬਦੀ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਅਵਾਰਡ ਵਿੱਚ ਇੱਕ ਕਰੋੜ ਰੁਪਏ ਦੀ ਰਾਸ਼ੀ ਅਤੇ ਸਾਈਟੇਸ਼ਨ ਸ਼ਾਮਲ ਹੁੰਦੀ ਹੈ।ਇਨ੍ਹਾਂ ਐਵਾਰਡਾਂ ਲਈ ਯੋਗ ਨਾਵਾਂ ਦੀ ਚੋਣ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਚੋਣ ਕਮੇਟੀ ਵੱਲੋਂ ਕੀਤੀ ਜਾਵੇਗੀ। ਸੰਘਾ ੇ ਅੱਗੇ ਦੱਸਿਆ ਕਿ ਐਵਾਰਡ ਲਈ ਯੋਗ ਵਿਅਕਤੀਆਂ/ਸੰਸਥਾਵਾਂ ਨੇ ਅਹਿੰਸਾ ਅਤੇ ਮਹਾਤਮਾ ਗਾਂਧੀ ਵਲੋਂ ਦਰਸਾਏ ਹੋਰ ਮਾਰਗਾਂ ’ਤੇ ਚੱਲਦਿਆਂ ਸਮਾਜਿਕ, ਆਰਥਿਕ ਅਤੇ ਰਾਜਸੀ ਬਦਲਾਅ ਵਰਗੇ ਖੇਤਰਾਂ ਵਿਚ ਮਹਤਵਪੂਰਨ ਯੋਗਦਾਨ ਪਾਇਆ ਹੋਣਾ ਜ਼ਰੂਰੀ ਹੈ।ਇਸ ਐਵਾਰਡ ਸਬੰਧੀ ਵਧੇਰੇ ਜਾਣਕਾਰੀ ਮੰਤਰਾਲੇ ਦੀ ਵੈਬਸਾਈਟ www.indiaculture.nic.in’ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਹੁਣ ਤੱਕ ਇਹ ਅਵਾਰਡ ਤਨਜ਼ਾਨੀਆ ਦੇ ਸਾਬਕਾ ਰਾਸ਼ਟਰਪਤੀ ਡਾ. ਜੂਲੀਅਸ ਨਾਇਰੇਰੇ, ਡਾ. ਗੇਰਹਾਰਡ ਫਿਸ਼ਰ, ਫੈਡਰਲ ਰਿਪਬਲਿਕ ਆਫ਼ ਜਰਮਨੀ, ਰਾਮਾਕ੍ਰਿਸ਼ਨਨ ਮਿਸ਼ਨ, ਬਾਬਾ ਆਮਟੇ (ਸ਼੍ਰੀ ਮੁਰਲੀਧਰ ਦੇਵੀਦਾਸ ਆਮਟੇ), ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਨੈਲਸਨ ਮੰਡੇਲਾ, ਗ੍ਰਾਮੀਣ ਬੈਂਕ ਆਫ਼ ਬੰਗਲਾਦੇਸ਼, ਦੱਖਣੀ ਅਫਰੀਕਾ ਦੇ ਅਰਚਬਿਸ਼ਪ ਦੇਸਮੰਡ ਟੁਟੂ, ਚੰਡੀ ਪ੍ਰਸ਼ਾਦ ਭੱਟ ਅਤੇ ਇਸਰੋ (ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ) ਨੂੰ ਦਿੱਤਾ ਜਾ ਚੁੱਕਾ ਹੈ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media