Friday, September 11, 2026

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਫੁਡ ਸੇਫਟੀ ਆਨ ਵਹੀਲਜ਼ ਵੈਨ ਨੂੰ ਦਿਖਾਈ ਹਰੀ ਝੰਡੀ

ਪੰਜਾਬ ਵਿੱਚ ਜਿਲ੍ਹਾ ਹਸਪਤਾਲ ਵਿਖੇ ਪਹਿਲੇ ਡੈਂਟਲ ਟਰੋਮਾ ਸੈਟਰ ਦਾ ਕੀਤਾ ਉਦਘਾਟਨ

PPN0704201809ਅੰਮ੍ਰਿਤਸਰ  , 7 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਫੁਡ ਸੇਫਟੀ ਆਨ ਵਹੀਲਜ਼ ਵੈਨ ਤੇ ਪਹਿਲੀ ਵਾਰ ਪੰਜਾਬ ਵਿੱਚ ਜਿਲ੍ਹਾ ਹਸਪਤਾਲ `ਚ ਪਹਿਲੇ ਡੈਂਟਲ ਟਰੋਮਾ ਸੈਟਰ ਦਾ ਉਦਘਾਟਨ ਕੀਤਾ ਗਿਆ।ਇਸ ਅਵਸਰ `ਤੇ ਆਪਣੇ ਸੰਬੋਧਨ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਇਸ ਫੂਡ ਟੈਸਟਿੰਗ ਵੈਨ ਵਿੱਚ ਮਹਿਜ਼ 50 ਰੁਪਏ ਦੇ ਕੇ ਘਰੇਲੂ ਖਾਧ ਪਦਾਰਥ ਜਿਵੇ ਕਿ ਆਟਾ, ਲੂਣ-ਦੁੱਧ ਮਸਾਲੇ ਆਦਿ ਦਾ ਟੈਸਟ ਮੋਕੇ `ਤੇ ਹੀ ਕਰਵਾਇਆ ਜਾ ਸਕਦਾ ਹੈ।ਇਸ ਵੈਨ ਨੂੰ ਚਲਾਉਣ ਦਾ ਮੁੱਖ ਮਕਸਦ ਆਮ ਲੌਕਾ ਨੂੰ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵਤਾ ਅਤੇ ਸ਼ੁੱਧਤਾ ਬਾਰੇ ਜਾਗਰੂਕ ਕਰਨਾ ਹੈ।ਇਹ ਵੈਨ ਅੰਮ੍ਰਿਤਸਰ ਵਿੱਚ ਘੱਟ ਤੋ ਘੱਟ 20 ਦਿਨ ਸੈਪਲਿੰਗ ਕਰੇਗੀ।
ਟਰੋਮਾ ਸੈਟਰ ਬਾਰੇ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਪੰਜਾਬ ਵਿੱਚ ਪਹਿਲਾ ਡਂੈਟਲ ਟਰੋਮਾ ਸੈਂਟਰ ਖੋਲਿਆ ਗਿਆ ਹੈ। ਕਿਉਂਕਿ ਮਲਟੀਪਲ ਸੱਟਾਂ ਲੱਗਣ ਦੀ ਸੂਰਤ ਵਿਚ ਮਰੀਜ਼ ਨੂੰ ਮੈਡੀਕਲ ਕਾਲਜ ਵਿਖੇ ਰੈਫਰ ਕੀਤਾ ਜਾਦਾ ਸੀ।ਜਿਸ ਵਿੱਚ ਕਈ ਵਾਰੀ ਡੈਂਟਲ ਓਪੀਨੀਅਨ ਲੈਣ ਵਿੱਚ ਮਹੀਨੇ ਤੋ ਵੀ ਵੱਧ ਸਮਾਂ ਲਗ ਜਾਂਦਾ ਸੀ।ਪਰ ਹੁਣ ਇਹ ਸਭ ਕੱਝ ਅਸਾਨ ਹੋ ਗਿਆ ਹੈ।ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਕਿਹਾ ਕਿ ਗੁਰੂ ਨਗਰੀ ਲਈ ਇਹ ਵੈਨ ਅਤੇ ਨਵਾ ਡੈਟਲ ਟਰੌਮਾ ਸੈਂਟਰ ਖੁੱਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ।ਉਨਾਂ ਆਮ ਲੌਕਾ ਨਂੰੁ ਅਪੀਲ ਕੀਤੀ ਕਿ ਉਹ ਵੈਨ ਵਿੱਚ ਆਪਣੇ ਖਾਧ ਪਦਾਰਥ ਹੁਣ ਬੜੇ ਹੀ ਸੱਸਤੇ ਰੇਟਾਂ `ਤੇ ਟੈਸਟ ਕਰਵਾ ਕੇ ਇਸ ਦਾ ਫਾਇਦਾ ਉਠਾਉਣ ਤੇ ਟਰੋਮਾ ਸੈਟਰ ਵਿਚ ਡੈਟਲ ਸਹੂਲਤਾ ਦਾ ਵੀ ਲਾਭ ਲੈਣ।ਇਸ ਮੌਕੇੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਸੁਖਪਾਲ ਸਿੰਘ, ਡਾ ਰਮੇਸ਼ ਪਾਲ ਟੀਕਾਕਰਨ ਅਫਸਰ, ਸੀਨੀਅਰ ਮੈਡੀਕਲ ਅਫਸਰ ਡਾ ਚਰਨਜੀਤ, ਡਾ. ਅਰੋੜਾ, ਡਾ ਸੇਠੀ, ਜ੍ਹਿਲਾ ਮਾਸ ਮੀਡੀਆ ਅਫਸਰ ਸ਼ੀ੍ਰਮਤੀ ਰਾਜ ਕੌਰ, ਅਮਰਦੀਪ ਸਿੰਘ,ਆਰੁਸ਼ ਭੱਲਾ, ਡਾ. ਸ਼ਰਨਜੀਤ ਡੀ.ਡੀ.ਐਚ.ਓ, ਡਾ. ਸੁਮਨ, ਡਾ. ਸੁਖਦੇਵ, ਡਾ. ਸੁਨੀਤਾ, ਡਾ. ਭਾਗੋਵਾਲੀਆ, ਰਜਨੀ, ਡਾ. ਜਤਿੰਦਰ, ਅ੍ਰਮਿਤ ਪਾਲ ਵੜਿੰਗ, ਅਸ਼ੋਕ, ਰਕਸ਼ ਕੁਮਾਰ, ਸੰਜੀਵ ਕੁਮਾਰ ਅਤੇ ਸਿਵਲ ਹਸਪਤਾਲ ਦਾ ਸਾਰਾ ਸਟਾਫ ਮੋਜੂਦ ਸੀ।
 

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply