Monday, March 30, 2026

ਛੀਨਾ ਨੇ ਹਰਭਜਨ ਚੀਮਾ ਦੀ ਕਾਵਿ ਪੁਸਤਕ ‘ਕਵਿਤਾ ਦਾ ਸਫ਼ਰ’ ਕੀਤੀ ਰਲੀਜ਼

ਖ਼ਾਲਸਾ ਕਾਲਜ ਦੀ ਸਾਹਿਤ ਸਭਾ ਨੇ ਕਰਵਾਇਆ ਸਲਾਨਾ ਇਨਾਮ ਵੰਡ ਸਮਾਰੋਹ

PPN1004201804 ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੀ ਸਾਹਿਤ ਸਭਾ ਪੰਜਾਬੀ ਵਿਭਾਗ ਵਲੋਂ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਹਾਜਰ ਪ੍ਰਧਾਨਗੀ ਮੰਡਲ ਵਲੋਂ ਹਰਭਜਨ ਸਿੰਘ ਚੀਮਾ ਦੀ ਕਾਵਿ ਪੁਸਤਕ ‘ਕਵਿਤਾ ਦਾ ਸਫ਼ਰ’ ਲੋਕ ਅਰਪਣ ਕੀਤੀ ਗਈ।ਛੀਨਾ ਨੇ ਕਿਹਾ ਕਿ ਚੀਮਾ ਉਨ੍ਹਾਂ ਦਾ ਬਚਪਨ ਦਾ ਦੋਸਤ ਹੈ।ਉਨ੍ਹਾਂ ਨੇ ਡੇਅਰੀ ਵਿਭਾਗ ’ਚ ਵੱਡੇ ਅਹੁਦਿਆਂ ’ਤੇ ਰਹਿੰਦੇ ਹੋਏ ਬੇਦਾਗ ਸੇਵਾ ਮੁਕਤੀ ਲਈ ਹੈ ਤੇ ਹੁਣ ਸਿੱਖ ਇਤਿਹਾਸ ਪ੍ਰਤੀ ਖੋਜ ਕਾਰਜ ਕਰ ਰਹੇ ਹਨ।ਚੀਮਾ ਨੇ ਕਿਹਾ ਕਿ ਇਹ ਕਵਿਤਾਵਾਂ ਉਨ੍ਹਾਂ ਦੇ ਨਿੱਜੀ ਅਨੁਭਵਾਂ ਦਾ ਪ੍ਰਗਟਾਵਾ ਹਨ।ਇਸ ਤੋਂ ਪਹਿਲਾਂ ਸਾਹਿਤ ਸਭਾ ਦੇ ਇੰਚਾਰਜ ਡਾ. ਹੀਰਾ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਸਾਹਿਤ ਸਭਾ ਦੀਆਂ ਸਰਗਰਮੀਆਂ ਤੋਂ ਜਾਣੂ ਕਰਵਾਇਆ।ਸਾਹਿਤ ਸਭਾ ਵਲੋਂ ਆਪਣੇ ਮੈਂਬਰ ਵਿਦਿਆਰਥੀਆਂ ਲਈ ਪ੍ਰਿੰ: ਡਾ. ਮਹਿਲ ਸਿੰਘ ਦਾ ਜੀਵਨ ’ਚ ਸਾਹਿਤ ਦਾ ਮਹੱਤਵ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜਿਸ ਦੌਰਾਨ ਡਾ. ਮਹਿਲ ਸਿੰਘ ਨੇ ਕਿਹਾ ਕਿ ਉਹ ਆਪਣੇ ਬਚਪਨ ’ਚ ਸੋਹਣ ਸਿੰਘ ਸੀਤਲ ਦੇ ਪ੍ਰਭਾਵ ਕਾਰਨ ਸਾਹਿਤ ਵੱਲ ਰੁਚਿਤ ਹੋਏ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਜੀਵਨ ’ਚੋਂ ਉਦਾਹਰਣਾਂ ਦੇ ਕੇ ਕਿਹਾ ਕਿ ਸਾਹਿਤ ਜੀਵਨ ਦੇ ਔਖੇ-ਸੌਖੇ ਰਾਹਾਂ ’ਚ ਤੁਹਾਡਾ ਮਾਰਗ ਦਰਸ਼ਨ ਕਰਦਾ ਹੈ, ਸਾਹਿਤ ਪੜਨ ਵਾਲਾ ਵਿਅਕਤੀ ਦੂਸਰੇ ਮਨੁੱਖਾਂ ਨਾਲੋਂ ਬੇਹਤਰ ਬਣ ਜਾਂਦਾ ਹੈ।ਲੈਕਚਰ ਤੋਂ ਬਾਅਦ ਵਿਦਿਆਰਥੀਆਂ ਵਲੋਂ ਸਮਕਾਲੀ ਸਮੱਸਿਆਵਾਂ ਬਾਰੇ ਕਈ ਸਵਾਲ ਕੀਤੇ ਗਏ ਜਿੰਨ੍ਹਾਂ ਦੇ ਪ੍ਰਿੰਸੀਪਲ ਵਲੋਂ ਤਸੱਲੀਬਖਸ਼ ਜਵਾਬ ਦਿੱਤੇ ਗਏ ਜਿਸ ਕਾਰਨ ਇਹ ਲੈਕਚਰ ਸੈਮੀਨਾਰ ਵਰਗਾ ਪ੍ਰਭਾਵ ਦੇ ਗਿਆ। PPN1004201805ਪ੍ਰੋਗਰਾਮ ਦੇ ਅਖੀਰ ਤੇ ਸਾਹਿਤ ਸਭਾ ਦੇ ਇੰਚਾਰਜ ਡਾ. ਹੀਰਾ ਸਿੰਘ ਅਤੇ ਡਾ. ਮਿੰਨੀ ਸਲਵਾਨ ਦੀ ਦੇਖ-ਰੇਖ ਅਧੀਨ ਸਾਲ ਭਰ ਚੱਲੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਹੱਥੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਜਿੰਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ।ਸੁੰਦਰ ਲਿਖਤ ਮੁਕਾਬਲਾ ਪਹਿਲਾ ਸਥਾਨ ਕਿਰਨਜੋਤ ਕੌਰ, ਦੂਸਰਾ ਸਥਾਨ ਸੰਦੀਪ ਕੌਰ, ਤੀਸਰਾ ਸਥਾਨ ਕੋਮਲਪੁਨੀਤ ਕੌਰ, ਕਵਿਤਾ ਰਚਨਾ ਮੁਕਾਬਲਾ ਪਹਿਲਾ ਸਥਾਨ ਰੁਪਿੰਦਰ ਕੌਰ, ਦੂਸਰਾ ਸਥਾਨ ਪੁਸ਼ਪਿੰਦਰ ਕੌਰ, ਤੀਸਰਾ ਸਥਾਨ ਕਾਜਲ ਸ਼ਰਮਾ, ਲੇਖ ਰਚਨਾ ਮੁਕਾਬਲਾ ਪਹਿਲਾ ਸਥਾਨ ਵਜੀਰ ਸਿੰਘ ਅਤੇ ਕਾਜਲ ਸ਼ਰਮਾ, ਦੂਸਰਾ ਸਥਾਨ ਅੰਮ੍ਰਿਤਪਾਲ ਕੌਰ ਅਤੇ ਮਨੀ ਸਿੰਘ, ਤੀਸਰਾ ਸਥਾਨ ਰੁਪਿੰਦਰ ਕੌਰ, ਕਹਾਣੀ ਰਚਨਾ ਮੁਕਾਬਲਾ ਪਹਿਲਾ ਸਥਾਨ ਅਮਨਦੀਪ ਸਿੰਘ, ਦੂਸਰਾ ਸਥਾਨ ਰੁਪਿੰਦਰ ਕੌਰ ਅਤੇ ਤੀਸਰਾ ਸਥਾਨ ਕੁਲਵਿੰਦਰ ਕੌਰ, ਮਾਂ ਬੋਲੀ ਸਬੰਧੀ ਕਰਵਾਏ ਗਏ ਪੋਸਟਰ ਮੁਕਾਬਲੇ ’ਚ ਪਹਿਲਾ ਸਥਾਨ ਕਿਰਨਦੀਪ ਕੌਰ, ਦੂਸਰਾ ਸਥਾਨ ਸੁਖਦੀਪ ਕੌਰ ਅਤੇ ਤੀਸਰਾ ਸਥਾਨ ਕੰਚਨ ਠਾਕੁਰ ਨੇ ਪ੍ਰਾਪਤ ਕੀਤਾ। ਮਾਤ ਭਾਸ਼ਾ ਸਬੰਧੀ ਹੋਏ ਸਲੋਗਨ ਮੁਕਾਬਲੇ ’ਚ ਪਹਿਲਾ ਸਥਾਨ ਅਮਨਦੀਪ ਕੌਰ, ਦੂਸਰਾ ਸਥਾਨ ਮਨੀ ਸਿੰਘ ਅਤੇ ਤੀਸਰਾ ਸਥਾਨ ਪੂਜਾ ਨੇ ਹਾਸਲ ਕੀਤਾ।ਇੰਝ ਹੀ ਪੰਜਾਬੀ ਸਾਹਿਤ ਬਾਰੇ ਕਰਵਾਏ ਗਏ ਕਵਿੱਜ ਮੁਕਾਬਲੇ ’ਚ ਪਹਿਲਾ ਸਥਾਨ ਅਮਨਦੀਪ ਕੌਰ ਅਤੇ ਹਰਮਨਜੋਤ ਕੌਰ ਦੀ ਟੀਮ ਨੇ ਹਾਸਲ ਕੀਤਾ, ਦੂਸਰੇ ਸਥਾਨ ਤੇ ਸੰਦੀਪ ਸਿੰਘ ਅਤੇ ਜਸਵੀਰ ਸਿੰਘ ਦੀ ਟੀਮ ਨੇ ਹਾਸਲ ਕੀਤਾ ਜਦਕਿ ਤੀਸਰੇ ਸਥਾਨ ’ਤੇ ਪ੍ਰਭਜੋਤ ਕੌਰ ਅਤੇ ਰਿਤੂਰਾਜ ਦੀ ਟੀਮ ਰਹੀ।
    ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਗੈਸਟ ਆਈਟਮਾਂ ਵੀ ਪੇਸ਼ ਕੀਤੀਆਂ ਗਈਆਂ।ਪ੍ਰੋਗਰਾਮ ਦੇ ਅਖੀਰ ਤੇ ਪੰਜਾਬੀ ਵਿਭਾਗ ਦੀ ਮੁਖੀ ਡਾ. ਦਵਿੰਦਰ ਕੌਰ ਨੇ ਪ੍ਰਿੰਸੀਪਲ ਸਾਹਿਬ, ਆਏ ਹੋਏ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਪੰਜਾਬੀ ਵਿਭਾਗ ਦਾ ਸਮੂਹ ਸਟਾਫ, ਹਿੰਦੀ ਅਤੇ ਅੰਗਰੇਜ਼ੀ ਵਿਭਾਗ ਦੇ ਅਧਿਅਪਕ ਅਤੇ ਵਿਦਿਆਰਥੀ ਵੀ ਹਾਜ਼ਰ ਰਹੇ। 

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply