Friday, March 27, 2026

ਪ੍ਰਵਾਸੀ ਸੱਜਣ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ 10 ਹਜਾਰ ਦਾਨ

ਸਮਰਾਲਾ, 12 ਅ੍ਰਪੈਲ (ਪੰਜਾਬ ਪੋਸਟ- ਕੰਗ) – ਇਥੋਂ ਨੇੜਲੇ ਪਿੰਡ ਸਮਸ਼ਪੁਰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਬਕਾ ਸਰਪੰਚ ਤੇ ਪ੍ਰਵਾਸੀ ਭਾਰਤੀ PPN1204201803ਪਿਆਰਾ ਸਿੰਘ ਵੱਲੋਂ ਸਕੂਲ ਦੇ ਮੇਨ ਗੇਟ ਤੋਂ ਇਮਾਰਤ ਤੱਕ ਦਾ ਰਸਤਾ ਪੱਕਾ ਕਰਨ ਲਈ 10 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ।ਸਕੂਲ ਇੰਚਾਰਜ ਵਰਿੰਦਰ ਅਗਨੀਹੋਤਰੀ ਨੇ ਦਾਨੀ ਸੱਜਣ ਪਿਆਰਾ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਲਈ ਅਜਿਹੇ ਦਾਨੀ ਸੱਜਣ ਰੱਬ ਦਾ ਰੂਪ ਹੁੰਦੇ ਹਨ।ਅਜਿਹੇ ਦਾਨੀ ਸੱਜਣਾਂ ਦੀ ਮੱਦਦ ਨਾਲ ਹੀ ਪੜ੍ਹਦੇ ਬੱਚਿਆਂ ਨੂੰ ਕਾਫੀ ਸਹੂਲਤ ਮਿਲਦੀ ਹੈ ਅਤੇ ਉਹ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਕਾਬਲ ਬਣਦੇ ਹਨ।ਦਾਨੀ ਸੱਜਣ ਪਿਆਰਾ ਸਿੰਘ ਨੇ ਸਮੂਹ ਸਟਾਫ ਵਲੋਂ ਬੱਚਿਆਂ ਨੂੰ ਚੰਗੇ ਢੰਗ ਨਾਲ ਕਰਵਾਈ ਜਾਂਦੀ ਪੜਾਈ ਦੀ ਸ਼ਲਾਘਾ ਕੀਤੀ ਅਤੇ ਕਿਹਾ ਜੇਕਰ ਇਨ੍ਹਾਂ ਬੱਚਿਆਂ ਦੀ ਜਰੂਰਤ ਲਈ ਹੋਰ ਵੀ ਰਾਸ਼ੀ ਦੀ ਜਰੂਰਤ ਹੋਈ ਤਾਂ ਉਹ ਅੱਗੇ ਤੋਂ ਵੀ ਸਹਾਇਤਾ ਕਰਦੇ ਰਹਿਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ, ਦੀਪਕ ਕੁਮਾਰ, ਮੈਡਮ ਹਰਜੀਤ ਕੌਰ, ਜਥੇਦਾਰ ਜਸਵੀਰ ਸਿੰਘ ਜੱਸੀ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply