ਸਮਰਾਲਾ, 12 ਅਪ੍ਰੈਲ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ (ਝੂਲੇ ਲਾਲ ਜੀ) ਦਾ 18ਵਾਂ ਸਲਾਨਾ ਵਿਸਾਖੀ ਭੰਡਾਰਾ ਤੇ ਜੋੜ ਮੇਲਾ ਬਾਬਾ ਮਨਜੋਤ ਸਿੰਘ ਦੀ ਸਰਪ੍ਰਸਤੀ ਹੇਠ 15 ਅਪ੍ਰੈਲ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਚਾਦਰ ਦੀ ਰਸਮ 9 ਵਜੇ ਅਤੇ ਨਿਸ਼ਾਨ ਸਾਹਿਬ ਦੀ ਰਸਮ ਸਵੇਰੇ 9:30 ਵਜੇ ਤੇ ਬੇੜਾ ਤਾਰਨ ਦੀ ਰਸਮ ਸ਼ਾਮ 5 ਵਜੇ ਕੀਤੀ ਜਾਵੇਗੀ।ਸਵੇਰੇ 10 ਵਜੇ ਪੰਜਾਬ ਦੇ ਨਾਮਵਰ ਕਲਾਕਾਰ ਜਿਨ੍ਹਾਂ ਵਿੱਚ ਜਨਾਬ ਸਾਜਨ ਅਲੀ ਕਵਾਲ ਐਂਡ ਪਾਰਟੀ, ਭੁਪਿੰਦਰ ਬੱਬਲ, ਗੁਰਕੀਰਤ ਕੌਰ ਰਾਏ ਵਿਨਰ ਵਾਈਸ ਆਫ ਪੰਜਾਬ ਸੀਜਨ-8, ਕਰਨੈਲ ਸਿਵੀਆ-ਮਨਜੀਤ ਮਾਨ ਤੋਂ ਇਲਾਵਾ ਪੰਜਾਬ ਦੇ ਹੋਰ ਪ੍ਰਮੁੱਖ ਕਲਾਕਾਰ ਬਾਬਾ ਜੀ ਦਾ ਗੁਣਗਾਣ ਕਰਨਗੇ।ਫਿਲਮੀ ਕਲਾਕਾਰ ਕਰਮਜੀਤ ਅਨਮੋਲ ਦਾ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਬਤੌਰ ਮੁੱਖ ਮਹਿਮਾਨ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਪਾਰਟੀਆਂ ਦੇ ਨੁਮਾਇੰਦੇ ਪੁੱਜਣਗੇ।ਮੇਲੇ ਦੌਰਾਨ ਬਾਬਾ ਜੀ ਦੇ ਲੰਗਰਾਂ ਦਾ ਭੰਡਾਰਾ ਅਤੁੱਟ ਵਰਤੇਗਾ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media