ਪੰਚਾਇਤੀ ਜ਼ਮੀਨ `ਤੇ ਕਬਜਾ ਸਹਿਣ ਨਹੀਂ ਕੀਤਾ ਜਾਵੇਗਾ – ਕਮਾਂਡੈਂਟ ਰਸ਼ਪਾਲ ਸਿੰਘ
ਸਮਰਾਲਾ, 12 ਅਪ੍ਰੈਲ (ਪੰਜਾਬ ਪੋਸਟ- ਕੰਗ) – ਭਿ੍ਰਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਵਿਖੇ ਹੋਈ।ਮੀਟਿੰਗ ਵਿਚ ਮਾਛੀਵਾੜਾ, ਖਮਾਣੋਂ ਇਕਾਈ, ਇਸਤਰੀ ਵਿੰਗ ਅਤੇ ਇਲਾਕੇ ਦੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ ਐਸ.ਡੀ.ਐਮ ਸਮਰਾਲਾ ਦੇ ਦਫ਼ਤਰ ਨਾਲ ਲੱਗਦੇ ਰੈਸਟ ਹਾਊਸ ਨੂੰ ਗਰੀਨ ਬੈਲਟ ਰੱਖ ਕੇ ਪਾਰਕ ਬਣਾਉਣ ਦਾ ਮੁੱਦਾ ਮੁੱਖ ਰੂਪ ਵਿਚ ਉਭਰ ਕੇ ਸਾਹਮਣੇ ਆਇਆ, ਜਿਸ ਨੂੰ ਸਿਆਸੀ ਪਹੁੰਚ ਰਾਹੀਂ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸ਼ਵਿੰਦਰ ਸਿੰਘ ਕਲੇਰ ਨੇ ਫਰੰਟ ਦੀਆਂ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਇਸ ਜਗ੍ਹਾ ਵਿਚ ਪਾਰਕ ਬਣਾਉਣ ਦੀ ਮੰਗ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਵੱਲੋਂ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ ਲੇਕਿਨ ਸਿਸਟਮ ਵਿਚ ਗੰਭੀਰਤਾ ਨਾ ਹੋਣ ਕਾਰਣ ਇਹ ਕੰਮ ਸਿਰੇ ਨਹੀਂ ਚੜ੍ਹ ਸਕਿਆ ਹਾਲਾਂਕਿ ਅੱਜ ਦੇ ਸਮੇਂ ਵਿਚ ਇਸ ਜਗ੍ਹਾ ਨੂੰ ਗਰੀਨ ਬੈਲਟ ਰੱਖ ਕੇ ਪਾਰਕ ਬਣਾਉਣਾ ਸ਼ਹਿਰ ਵਾਸੀਆਂ ਦੀ ਸਿਹਤ ਅਤੇ ਸਵੱਛਤਾ ਲਈ ਅਤਿ ਜ਼ਰੂਰੀ ਹੈ, ਜੋ ਇਸ ਜਗ੍ਹਾ `ਤੇ ਨਜਾਇਜ ਦੁਕਾਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦੇ ਸਿੱਟੇ ਗੰਭੀਰ ਨਿਕਲਣਗੇ।ਅਵਤਾਰ ਸਿੰਘ ਉਟਾਲਾ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਅਤੇ ਅਕਾਲੀ ਦਲ ਦੋਨੋਂ ਮਾਂਵਾਂ ਧੀਆਂ ਹਨ।ਇਸ ਤਰ੍ਹਾਂ ਦੋਨੇਂ ਪਾਰਟੀਆਂ ਇਸ ਕੀਮਤੀ ਜਗ੍ਹਾ ਨੂੰ ਲੁੱਟਣ ਦੀ ਤਾਕ ਵਿੱਚ ਹਨ।ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਸ ਲੁੱਟ ਨੂੰ ਰੋਕਿਆ ਜਾਵੇ।ਜਥੇਦਾਰ ਅਮਰਜੀਤ ਸਿੰਘ ਬਾਲਿਓਂ ਅਤੇ ਦਰਸ਼ਨ ਸਿੰਘ ਕੰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸਰਕਾਰੀ ਜ਼ਮੀਨ ਦੀ ਸਾਂਭ ਸੰਭਾਲ ਦੀ ਬੀ.ਡੀ.ਪੀ.ਓ ਸਮਰਾਲਾ ਦੀ ਸਿੱਧੀ ਜਿੰਮੇਵਾਰੀ ਹੈ, ਇਸ ਲਈ ਇਹਨਾਂ ਬਣ ਰਹੀਆਂ ਨਜਾਇਜ ਦੁਕਾਨਾਂ ਦੀ ਉਸਾਰੀ ਤੁਰੰਤ ਬੰਦ ਕਰਵਾਈ ਜਾਵੇ।ਜੰਗ ਸਿੰਘ ਭੰਗਲਾ ਨੇ ਕਿਹਾ ਕੇ ਸਥਾਨਕ ਕਚਹਿਰੀ ਵਿੱਚ ਸ਼ਰੇਆਮ ਬੇਸ਼ਰਮੀ ਨਾਲ ਲੋਕਾਂ ਦੀ ਚਾਰੇ ਪਾਸਿਓਂ ਲੁੱਟ ਹੋ ਰਹੀ ਹੈ, ਜਿਸ ਪ੍ਰਤੀ ਸਮਰਾਲਾ ਦੇ ਸਿਆਸੀ ਨੇਤਾ ਚੁੱਪੀ ਧਾਰੀ ਬੈਠੇ ਹਨ।ਇਨ੍ਹਾਂ ਤੋਂ ਇਲਾਵਾ ਕੇਵਲ ਸਿੰਘ ਮੰਜਾਲੀਆਂ,ਜਗਤਾਰ ਸਿੰਘ ਦਿਆਲਪੁਰਾ, ਨਿਰਮਲ ਸਿੰਘ ਹਰਬੰਸਪੁਰਾ, ਦੀਪ ਦਿਲਬਰ ਕੋਟਲਾ ਨੇ ਆਪਣੇ ਵਿਚਾਰ ਰੱਖੇ।ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਪਿਛਲੇ ਦਿਨੀਂ ਮਾਲਵਾ ਕਾਲਜ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਸਮੇਂ ਆਪਣੇ ਨਾਲ ਹੋਏ ਧੱਕੇ ਬਾਰੇ ਦੱਸਿਆ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੇਮ ਨਾਥ, ਰਾਜਿੰਦਰ ਸਿੰਘ ਕਲੇਰ, ਕਾਮਰੇਡ ਬੰਤ ਸਿੰਘ, ਦੇਸ ਰਾਜ ਭੋਲਾ, ਅਗਰੇਜ਼ ਸਿੰਘ, ਕੇ.ਕੇ ਸ਼ਰਮਾ, ਪ੍ਰਿਥੀ ਸਿੰਘ ਨੰਬਰਦਾਰ ਭਗਵਾਨਪੁਰਾ, ਜਗਤਾਰ ਸਿੰਘ ਨੰਬਰਦਾਰ ਅਜਲੌਦ, ਅਮਰ ਸਿੰਘ, ਨੰਦ ਸਿੰਘ, ਕਰਨੈਲ ਸਿੰਘ, ਬਲਵੀਰ ਸਿੰਘ ਸਰਪੰਚ ਅਤੇ ਜੰਗ ਸਿੰਘ ਚਾਹਿਲਾਂ ਆਦਿ ਆਦਿ ਤੋਂ ਇਲਾਵਾ ਦੋ ਦਰਜਨ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media